ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਗਾਇਕ ਸਿੱਧੂ ਮੂਸੇਵਾਲਾ ਦੇ ਕੁਝ ਕਾਤਲਾਂ ਲਈ ਹਰਿਆਣਾ ਦੇ ਅੰਬਾਲਾ ਵਿੱਚ ਪਨਾਹ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਟਿਆਲਾ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਕੋਲੋਂ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮਿਲੀ ਫੋਨ ਰਿਕਾਰਡਿੰਗ ਵਿੱਚ ਇਹ ਖੁਲਾਸਾ ਹੋਇਆ।
ਪੁਲਿਸ ਅਤੇ ਖੁਫੀਆ ਸੂਤਰਾਂ ਨੇ ਦੱਸਿਆ ਕਿ ਇਹ ਰਿਕਾਰਡਿੰਗ ਹਰਵਿੰਦਰ ਸਿੰਘ ਉਰਫ ਡਾਲਰ ਅਤੇ ਪ੍ਰੇਮ ਉਰਫ ਏਕਮ ਵਾਸੀ ਸਲੇਮਪੁਰਾ ਸੇਖਾਂ, ਸ਼ੰਭੂ ਦੇ ਫੋਨਾਂ ਤੋਂ ਮਿਲੀ ਹੈ, ਜਿਨ੍ਹਾਂ ਨੂੰ ਪਟਿਆਲਾ ਪੁਲਿਸ ਨੇ ਮੰਦਰਰ ਦੀਆਂ ਕੰਧਾਂ ‘ਤੇ ਇਤਰਾਜ਼ਯੋਗ ਨਾਅਰੇ ਲਿਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।
ਕਈ ਆਡੀਓ ਰਿਕਾਰਡਿੰਗਾਂ ਤੋਂ ਪਤਾ ਚੱਲਦਾ ਹੈ ਕਿ SFJ ਆਜ਼ਾਦੀ ਦਿਵਸ ‘ਤੇ ਹਰਿਆਣਾ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰਿਆਂ ਲਿਖਣ ਦਾ ਪਲਾਨ ਬਣਾ ਰਿਹਾ ਹੈ ਅਤੇ ਦਿੱਲੀ ਅਤੇ ਪੰਜਾਬ ਵਿੱਚ ਆਜ਼ਾਦੀ ਦਿਵਸ ਦੇ ਜਸ਼ਨਾਂ, ਖਾਸ ਕਰਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸਮਾਗਮਾਂ ਵਿੱਚ ਰੁਕਾਵਟਾਂ ਪਾਉਣ ਦਾ ਵੀ ਪਲਾਨ ਹੈ।
ਰਿਕਾਰਡਿੰਗਾਂ ਵਿੱਚ ਪੰਨੂ ਅੰਬਾਲਾ ਕੈਂਟ ਅਤੇ ਅੰਬਾਲਾ ਸਿਟੀ ਰੇਲਵੇ ਸਟੇਸ਼ਨਾਂ ਦੇ ਬਾਰੀਕੀ ਨਾਲ ਦੋਵੇਂ ਬੰਦਿਆਂ ਤੋਂ ਵੇਰਵੇ ਲੈ ਰਿਹਾ ਹੈ। ਉਹ ਮੁਲਜ਼ਮਾਂ ਨੂੰ ਥਾਂ ਦੀ ਜਾਂਚ ਕਰਨ ਲਈ ਕਹਿੰਦਾ ਹੈ, ਖਾਸ ਤੌਰ ‘ਤੇ ਐਂਟਰੀ ਅਤੇ ਐਗਜ਼ਿਟ ਪੁਆਇਂਟ ਦੀ। ਉਹ ਉਨ੍ਹਾਂ ਨੂੰ ਮੇਨ ਰਸਤਿਆਂ ਦੀ ਵਰਤੋਂ ਨਾ ਕਰਨ ਲਈ ਕਹਿੰਦਾ ਹੈ।
ਕਾਲਾਂ ਦੀ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਕਿਹਾ, ਦੋਵਾਂ ਨੂੰ ਮਲੇਸ਼ੀਆ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਕੱਟੜਪੰਥੀ ਬਣਾਇਆ ਗਿਆ ਸੀ। ਰਿਕਾਰਡਿੰਗ ਵਿੱਚ ਪੰਨੂ ਡਰੋਨ ਦੀ ਵਰਤੋਂ ਤੋਂ ਇਲਾਵਾ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਦੀ ਗੱਲ ਕਰ ਰਿਹਾ ਹੈ। ਪੰਨੂ ਦੀ ਆਵਾਜ਼ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਆਪਣੇ ਬਚਾਅ ਲਈ ਕੀਤਾ ਸੀ ਪਹਿਲਾ ਕਤਲ- ਮੰਨੂ ਕੁੱਸਾ ਦੇ ਅਪਰਾਧ ਦੀ ਦੁਨੀਆ ‘ਚ ਆਉਣ ਦੀ ਕਹਾਣੀ
ਆਡੀਓ ਟੇਪਾਂ ਵਿੱਚ ਪੰਨੂ ਕਹਿੰਦਾ ਹੈ ਕਿ ਪੰਜਾਬ ਪੁਲਿਸ ਹਰਿਆਣਾ ਦੇ ਨੌਜਵਾਨਾਂ ਨੂੰ ਗੈਂਗਸਟਰ ਬਣਾ ਰਹੀ ਹੈ ਅਤੇ ਮੂਸੇਵਾਲਾ ਕਤਲ ਕਾਂਡ ਵਿੱਚ ਉਨ੍ਹਾਂ ਦਾ ਨਾਂ ਲੈ ਰਹੀ ਹੈ। ਅਸੀਂ ਦੇਖਾਂਗੇ ਕਿ ਉਹ ਤੁਹਾਨੂੰ ਕਿਵੇਂ ਹੱਥ ਲਾਉਂਦੇ ਨੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਪੁਲਿਸ ਦਾ ਸ਼ੱਕ ਪੱਕਾ ਹੋ ਰਿਹਾ ਹੈ ਕਿ ਗੈਂਗਸਟਰ ਅਤੇ ਕੱਟੜਪੰਥੀ ਇਕੱਠੇ ਕੰਮ ਕਰ ਰਹੇ ਸਨ।
ਪੰਨੂ ਰਿਕਾਰਡਿੰਗ ਵਿੱਚ ਗੁਜਰਾਤ ਤੋਂ ਆਉਣ ਵਾਲੇ ਤਿੰਨ ਤੋਂ ਚਾਰ ਬੰਦਿਆਂ ਲਈ ਇੱਕ ਸੁਰੱਖਿਅਤ ਜਗ੍ਹਾ ਕਿਰਾਏ ‘ਤੇ ਲੈਣ ਦੀ ਗੱਲ ਕਹਿੰਦਾ ਹੈ ਤੇ ਵਾਰ-ਵਾਰ ਕਹਿੰਦਾ ਹੈ ਕਿ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੀਓ, ਆਪਣੇ ਪਰਿਵਾਰ ਨਾਲ ਵੀ ਨਹੀਂ।
ਵੀਡੀਓ ਲਈ ਕਲਿੱਕ ਕਰੋ -: