ਦ੍ਰੋਪਦੀ ਮੁਰਮੂ ਨੇ ਇਤਿਹਾਸ ਰਚ ਦਿੱਤਾ ਹੈ। ਯੂਪੀਏ ਉਮੀਦਵਾਰ ਯਸ਼ਵੰਤ ਸਿਨ੍ਹਾਂ ਨੂੰ ਹਰਾ ਕੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਕੇ ਉਹ ਪਹਿਲੇ ਮਹਿਲਾ ਆਦਿਵਾਸੀ ਰਾਸ਼ਰਪਤੀ ਬਣ ਗਏ ਹਨ। ਉਹ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣੇ ਹਨ। ਉਨ੍ਹਾਂ ਨੂੰ 5,77777 ਵੋਟਾਂ ਮਿਲੀਆਂ। ਦ੍ਰੌਪਦੀ 25 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਚੋਣ ਜਿੱਤਣ ਮਗਰੋਂ ਦ੍ਰੌਦਪੀ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਮਿਲ ਰਹੇ ਲੋਕਾਂ ਦੇ ਸਮਰਥਨ ਤੇ ਪਿਆਰ ਲਈ ਸਭ ਦਾ ਧੰਨਵਾਦ ਕੀਤਾ।
ਤੀਸਰੇ ਰਾਊਂਡ ਦੀ ਗਿਣਤੀ ਵਿੱਚ ਦ੍ਰੌਪਦੀ ਮੁਰਮੂ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ। 100 ਤੋਂ ਵੱਧ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ। ਅਸਮ ਤੇ ਝਾਰਖੰਡ ਵਿੱਚ ਜ਼ਬਰਦਸਤ ਕ੍ਰਾਸ ਵੋਟਿੰਗ ਹੋਈ।
ਦ੍ਰੌਪਦੀ ਮੁਰਮੂ ਇੱਕ ਆਦਿਵਾਸੀ ਨੇਤਾ ਹਨ। ਦੇਸ਼ ਨੂੰ ਹੁਣ ਤੱਕ ਕੇਆਰ ਨਰਾਇਣਨ ਅਤੇ ਰਾਮ ਨਾਥ ਕੋਵਿੰਦ ਦੇ ਰੂਪ ਵਿੱਚ ਦੋ ਦਲਿਤ ਰਾਸ਼ਟਰਪਤੀ ਮਿਲ ਚੁੱਕੇ ਹਨ। ਪਰ ਕਬਾਇਲੀ ਭਾਈਚਾਰੇ ਦਾ ਕੋਈ ਵੀ ਆਗੂ ਉੱਚ ਸੰਵਿਧਾਨਕ ਅਹੁਦੇ ਤੱਕ ਨਹੀਂ ਪਹੁੰਚ ਸਕਿਆ। ਦੇਸ਼ ਨੂੰ ਕਬਾਇਲੀ ਭਾਈਚਾਰੇ ਵਿੱਚੋਂ ਨਾ ਤਾਂ ਪ੍ਰਧਾਨ ਮੰਤਰੀ ਮਿਲਿਆ ਅਤੇ ਨਾ ਹੀ ਰਾਸ਼ਟਰਪਤੀ। ਇੱਥੋਂ ਤੱਕ ਕਿ ਦੇਸ਼ ਦੇ ਹੋਰ ਉੱਚ ਅਹੁਦਿਆਂ ਯਾਨੀ ਗ੍ਰਹਿ ਮੰਤਰੀ, ਵਿੱਤ ਮੰਤਰੀ ਅਤੇ ਰੱਖਿਆ ਮੰਤਰੀ ਆਦਿਵਾਸੀ ਭਾਈਚਾਰੇ ਨੂੰ ਨਹੀਂ ਮਿਲੇ ਪਰ ਹੁਣ ਮੁਰਮੂ ਨੇ ਰਾਸ਼ਟਰਪਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਮੁਰਮੂ ਇਸ ਤੋਂ ਪਹਿਲਾਂ 2015 ਤੋਂ 2021 ਤੱਕ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਹਨ। ਉਨ੍ਹਾਂ ਨੇ ਇੱਕ ਰਾਜਪਾਲ ਵਜੋਂ ਵੀ ਇਤਿਹਾਸ ਰਚਿਆ ਕਿਉਂਕਿ ਉਹ ਝਾਰਖੰਡ ਵਿੱਚ ਰਾਜਪਾਲ ਵਜੋਂ ਕਾਰਜਕਾਲ ਪੂਰਾ ਕਰਨ ਵਾਲੀ ਪਹਿਲੀ ਵਿਅਕਤੀ ਸੀ।
ਦੇਸ਼ ਦੇ ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੈ ਜਦੋਂ ਕੋਈ ਕੌਂਸਲਰ ਰਾਸ਼ਟਰਪਤੀ ਚੋਣ ਜਿੱਤਣ ਵਿੱਚ ਕਾਮਯਾਬ ਹੋਇਆ ਹੈ। ਦ੍ਰੌਪਦੀ ਮੁਰਮੂ ਪਹਿਲੀ ਨੇਤਾ ਬਣੇ ਜੋ ਪਹਿਲਾਂ ਕੌਂਸਲਰ ਸੀ ਅਤੇ ਹੁਣ ਰਾਸ਼ਟਰਪਤੀ ਬਣੇ ਹਨ।
ਰਾਸ਼ਟਰਪਤੀ ਚੋਣ ਜਿੱਤਣ ਦੇ ਨਾਲ ਹੀ ਦ੍ਰੋਪਦੀ ਮੁਰਮੂ ਨੇ ਸਭ ਤੋਂ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ ਅਤੇ ਇਹ ਰਿਕਾਰਡ ਆਜ਼ਾਦ ਭਾਰਤ ਵਿੱਚ ਪੈਦਾ ਹੋਈ ਪਹਿਲੀ ਅਜਿਹੀ ਨੇਤਾ ਦਾ ਹੈ ਜੋ ਦੇਸ਼ ਦੀ ਰਾਸ਼ਟਰਪਤੀ ਬਣੀ। ਇਸ ਤੋਂ ਪਹਿਲਾਂ ਦੇਸ਼ ਵਿੱਚ ਹੁਣ ਤੱਕ ਜਿੰਨੇ ਵੀ ਰਾਸ਼ਟਰਪਤੀ ਬਣੇ ਹਨ, ਉਹ ਸਾਰੇ 15 ਅਗਸਤ 1947 ਤੋਂ ਪਹਿਲਾਂ ਪੈਦਾ ਹੋਏ ਨੇਤਾ ਹਨ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਜੋ 24 ਜੁਲਾਈ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ, ਦਾ ਜਨਮ ਵੀ 1947 ਤੋਂ ਪਹਿਲਾਂ ਹੋਇਆ ਸੀ। ਉਨ੍ਹਾਂ ਦਾ ਜਨਮ 1 ਅਕਤੂਬਰ 1945 ਨੂੰ ਹੋਇਆ ਸੀ। ਕੋਵਿੰਦ ਤੋਂ ਪਹਿਲਾਂ ਦੇ ਸਾਰੇ ਰਾਸ਼ਟਰਪਤੀ ਆਜ਼ਾਦੀ ਤੋਂ ਲਗਭਗ ਦੋ ਦਹਾਕੇ ਪਹਿਲਾਂ ਭਾਵ 1930 ਤੋਂ ਪਹਿਲਾਂ ਪੈਦਾ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: