NDA ਉਮੀਦਵਾਰ ਦ੍ਰੋਪਦੀ ਮੁਰਮੂ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣ ਗਏ ਹਨ। ਕਬਾਇਲੀ ਪਰਿਵਾਰ ਵਿੱਚ ਪੈਦਾ ਹੋਏ ਦਰੋਪਦੀ ਮੁਰਮੂ ਦੀ ਜ਼ਿੰਦਗੀ ਸੌਖੀ ਨਹੀਂ ਰਹੀ। ਗਰੀਬੀ ਅਤੇ ਪਛੜੇ ਖੇਤਰ ਨਾਲ ਸਬੰਧਤ, ਮੁਰਮੂ ਨੇ ਆਪਣੇ ਹੱਕਾਂ ਲਈ ਲੰਮਾ ਸੰਘਰਸ਼ ਕੀਤਾ।
ਉਨ੍ਹਾਂ ਦਾ ਵਿਆਹ 1980 ਵਿੱਚ ਸ਼ਿਆਮ ਚਰਨ ਮੁਰਮੂ ਨਾਲ ਹੋਇਆ ਸੀ। ਦੋਵੇਂ ਭੁਵਨੇਸ਼ਵਰ ‘ਚ ਪੜ੍ਹਣ ਵੇਲੇ ਪਹਿਲੀ ਵਾਰ ਮਿਲੇ ਸਨ। ਹੌਲੀ-ਹੌਲੀ ਇਹ ਮੁਲਾਕਾਤ ਪਿਆਰ ‘ਚ ਬਦਲ ਗਈ ਪਰ ਪਰਿਵਾਰ ਵਾਲੇ ਆਸਾਨੀ ਨਾਲ ਵਿਆਹ ਲਈ ਰਾਜ਼ੀ ਨਹੀਂ ਹੋਏ। ਵਿਆਹ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਦੁੱਖਾਂ ਦੇ ਪਹਾੜ ਟੁੱਟਦੇ ਗਏ। ਪਹਿਲਾਂ ਪਤੀ ਚਲਾ ਗਿਆ, ਫਿਰ ਪੁੱਤਰ ਵੀ ਨਹੀਂ ਰਹੇ। ਬਚਪਨ ਤੋਂ ਸ਼ੁਰੂ ਹੋਇਆ ਸੰਘਰਸ਼ ਅਗਲੇ ਕਈ ਦਹਾਕਿਆਂ ਤੱਕ ਜਾਰੀ ਰਿਹਾ।
ਦ੍ਰੋਪਦੀ ਮੁਰਮੂ ਦੇ ਪਿਤਾ ਦਾ ਨਾਮ ਬਿਰਾਂਚੀ ਨਰਾਇਣ ਟੁਡੂ ਸੀ। ਉਨ੍ਹਾਂ ਦਾ ਵਿਆਹ 1980 ਵਿੱਚ ਸ਼ਿਆਮ ਚਰਨ ਮੁਰਮੂ ਨਾਲ ਹੋਇਆ ਸੀ। ਕਿਉਂਕਿ ਮਾਮਲਾ ਪ੍ਰੇਮ ਕਹਾਣੀ ਦਾ ਸੀ, ਇਸ ਲਈ ਵਿਆਹ ਦਾ ਰਾਹ ਸੌਖਾ ਨਹੀਂ ਸੀ। ਜਦੋਂ ਪਿਤਾ ਨੇ ਵਿਆਹ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਿਆਮ ਚਰਨ ਨੇ ਪਿੰਡ ਵਿੱਚ ਡੇਰਾ ਲਾ ਲਿਆ ਅਤੇ ਬੈਠ ਗਿਆ। ਮੁਰਮੂ ਨੇ ਵੀ ਹੋਣ ਵਾਲੇ ਪਤੀ ਦਾ ਸਾਥ ਦਿੱਤਾ। ਫੈਸਲਾ ਕੀਤਾ ਕਿ ਜੇ ਵਿਆਹ ਕਰਾਂਗੀ ਤਾਂ ਉਨ੍ਹਾਂ ਨਾਲ।
ਕਈ ਦਿਨ ਨਾ ਮੰਨਣ ਤੋਂ ਬਾਅਦ ਆਖਿਰਕਾਰ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਹੋ ਗਏ। ਦੋਹਾਂ ਦਾ ਵਿਆਹ ਇੱਕ ਬਲਦ, ਇੱਕ ਗਾਂ ਅਤੇ ਕੁਝ ਜੋੜੇ ਕੱਪੜਿਆਂ ਵਿੱਚ ਤੈਅ ਹੋਇਆ ਸੀ। ਇਸ ਤੋਂ ਬਾਅਦ ਦ੍ਰੋਪਦੀ ਪਹਾੜਪੁਰ ਪਿੰਡ ਦੀ ਨੂੰਹ ਬਣੇ। ਪਤੀ ਸ਼ਿਆਮ ਚਰਨ ਮੁਰਮੂ ਬੈਂਕ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੇ ਤਿੰਨ ਬੱਚੇ ਸਨ। ਪਹਿਲੇ ਬੱਚੇ ਦੀ ਅਕਤੂਬਰ 2009 ਵਿੱਚ ਮੌਤ ਹੋ ਗਈ ਸੀ। ਦੂਜੇ ਪੁੱਤਰ ਦੀ ਵੀ 2 ਜਨਵਰੀ 2013 ਨੂੰ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮੁਰਮੂ ਲਈ ਸਾਲ 2014 ਹੋਰ ਵੀ ਮੁਸ਼ਕਲਾਂ ਭਰਿਆ ਰਿਹਾ। ਪਤੀ ਸ਼ਿਆਮ ਚਰਨ ਮੁਰਮੂ ਦੀ ਲੰਬੀ ਬੀਮਾਰੀ ਕਰਕੇ 1 ਅਕਤੂਬਰ 2014 ਨੂੰ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਬਣੇ ਰਾਸ਼ਟਰਪਤੀ, PM ਮੋਦੀ ਮੁਬਾਰਕਾਂ ਦੇਣ ਪਹੁੰਚੇ ਘਰ, CM ਮਾਨ ਨੇ ਵੀ ਦਿੱਤੀ ਵਧਾਈ
ਉਨ੍ਹਾਂ ਦੀ ਧੀ ਇਤਿਸ਼੍ਰੀ ਭੁਵਨੇਸ਼ਵਰ ਦੇ ਯੂਕੋ ਬੈਂਕ ਵਿੱਚ ਕੰਮ ਕਰਦੀ ਹੈ। 6 ਮਾਰਚ 2015 ਨੂੰ ਇਤਿਸ਼੍ਰੀ ਦਾ ਵਿਆਹ ਗਣੇਸ਼ ਚੰਦਰ ਨਾਲ ਹੋਇਆ ਅਤੇ ਉਸ ਦੀ ਇੱਕ ਬੇਟੀ ਹੈ। ਉਨ੍ਹਾਂ ਦੀ ਧੀ ਨੇ ਦੱਸਆ ਕਿ ਰਾਸ਼ਟਰਪਤੀ ਉਮੀਦਵਾਰ ਚੁਣੇ ਜਾਣ ਦਾ ਐਲਾਨ ਸੁਣਨ ਮਗਰੋਂ ਮਾਂ ਬਹੁਤ ਸ਼ਾਂਤ ਹੋ ਗਈ ਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ।
ਦੋਹਾਂ ਪੁੱਤਰਾਂ ਦੀ ਮੌਤ ਤੋਂ ਬਾਅਦ ਦ੍ਰੋਪਦੀ ਮੁਰਮੂ ਨੂੰ ਬਹੁਤ ਸਦਮਾ ਲੱਗਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਏ। ਇਨ੍ਹਾਂ ਘਟਨਾਵਾਂ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਪਹਾੜਪੁਰ ਦੇ ਘਰਾਂ ਨੂੰ ਸਕੂਲਾਂ ਵਿਚ ਤਬਦੀਲ ਕਰ ਦਿੱਤਾ। ਹੁਣ ਬੱਚੇ ਇਸ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ। ਮਰਮੂ ਬੱਚੇ ਅਤੇ ਪਤੀ ਦੀ ਬਰਸੀ ‘ਤੇ ਇਥੇ ਆਉਂਦੇ ਹਨ। ਮੁਰਮੂ ਨੇ ਹਮੇਸ਼ਾ ਬੱਚਿਆਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਘਰ ਨੂੰ ਸਕੂਲ ਵਿੱਚ ਬਦਲਣ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦਰੋਪਦੀ ਮੁਰਮੂ ਦੇ ਪਿੰਡ ਉਬਰਬੇਦਾ ‘ਚ ਵੀਰਵਾਰ ਨੂੰ ਜਸ਼ਨ ਦਾ ਮਾਹੌਲ ਸੀ। ਪਿੰਡ ਵਾਲਿਆਂ ਨੇ ਮੁਰਮੂ ਦੀ ਜਿੱਤ ਨੂੰ ਵਿਜੇ ਦਿਵਸ ਵਜੋਂ ਮਨਾਇਆ। ਸਾਰਾ ਪਿੰਡ ਖੁਸ਼ੀਆਂ ਨਾਲ ਭਰ ਗਿਆ। ਘਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ। ਜਸ਼ਨ ਮਨਾਉਣ ਲਈ ਰਵਾਇਤੀ ਲੋਕ ਨਾਚ ਮੰਡਲੀਆਂ ਨੂੰ ਵੀ ਬੁਲਾਇਆ ਗਿਆ ਹੈ। ਕਿਉਂਕਿ ਦ੍ਰੋਪਦੀ ਸੰਥਾਲੀ ਭਾਈਚਾਰੇ ਨਾਲ ਸਬੰਧਤ ਹਨ, ਇਸ ਲਈ ਸੰਥਾਲੀ ਡਾਂਸ ਕਲਾਕਾਰ ਵੀ ਜਸ਼ਨ ਵਿੱਚ ਸ਼ਾਮਲ ਹੋਏ।