ਬ੍ਰਿਟੇਨ ਵਿਚ ਇਕ ਔਰਤ ਨੂੰ ਦੰਦਾਂ ਦਾ ਡਾਕਟਰ ਨਹੀਂ ਮਿਲਿਆ ਤਾਂ ਉਸ ਨੇ ਖੁਦ ਹੀ ਆਪਣੇ 13 ਦੰਦ ਕੱਢ ਲਏ। 42 ਸਾਲਾ ਡੈਨੀਅਲ ਵਾਟ ਮਸੂੜਿਆਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਹੈ। ਉਹ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਨਹੀਂ ਕਰਵਾ ਸਕਦੀ ਸੀ, ਕਿਉਂਕਿ ਉਥੇ ਖਰਚਾ ਬਹੁਤ ਜ਼ਿਆਦਾ ਹੈ। ਵਾਟ 8 ਹੋਰ ਦੰਦ ਕਢਵਾਉਣਾ ਚਾਹੁੰਦੀ ਹੈ। ਇਸ ਤੋਂ ਬਾਅਦ ਉਹ ਨਕਲੀ ਦੰਦ ਲਗਵਾਉਣਾ ਚਾਹੁੰਦੀ ਚਾਹੁੰਦੀ ਹੈ।
ਉਸ ਨੇ ਕਿਹਾ- ਮੈਂ ਰੋਜ਼ਾਨਾ ਪੇਨਕਿਲਰ ਖਾ ਕੇ ਦਫ਼ਤਰ ਜਾਂਦੀ ਹਾਂ। ਮੈਂ ਬੱਚਿਆਂ ਦਾ ਵੀ ਖਿਆਲ ਰੱਖਦੀ ਹਾਂ, ਪਰ ਦੰਦਾਂ ਦਾ ਗੈਪ ਲੁਕਾਉਣ ਲਈ ਹੱਸਣ ਤੋਂ ਗੁਰੇਜ਼ ਕਰਦੀ ਹਾਂ। ਇੱਕ ਤਰ੍ਹਾਂ ਨਾਲ ਮੈਨੂੰ ਲੋਕਾਂ ਨਾਲ ਗੱਲ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਸੀ।
ਯੂਕੇ ਵਿੱਚ ਦੰਦਾਂ ਦੀ ਐਮਰਜੈਂਸੀ ਵਰਗੀ ਸਥਿਤੀ ਹੈ। ਸਰਕਾਰੀ ਹਸਪਤਾਲ ਵਿੱਚ ਦੰਦਾਂ ਦੇ ਡਾਕਟਰ ਦੀ ਉਡੀਕ ਵਿੱਚ ਕਈ ਲੋਕਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਉਹ ਆਪਣੇ ਦੰਦ ਆਪ ਹੀ ਕੱਢ ਲੈਂਦੇ ਹਨ।
ਦਰਦ ਕਰਕੇ ਕਈ ਲੋਕਾਂ ਨੂੰ ਐਮਰਜੈਂਸੀ ਵਿੱਚ ਦਾਖਲ ਕਰਵਾਉਣਾ ਪੈਂਦਾ ਹੈ, ਪਰ ਫਿਰ ਵੀ ਉਹ ਦੰਦਾਂ ਦੇ ਡਾਕਟਰ ਤੋਂ ਇਲਾਜ ਨਹੀਂ ਕਰਵਾ ਪਾਉਂਦੇ। ਸਰਕਾਰੀ ਹਸਪਤਾਲਾਂ ਵਿੱਚ ਦੰਦਾਂ ਦੇ ਡਾਕਟਰਾਂ ਦੀ ਘਾਟ ਦਾ ਕਰਕੇ ਮਰੀਜ਼ਾਂ ਨੂੰ ਬਿਨਾਂ ਇਲਾਜ ਤੋਂ ਹੀ ਵਾਪਸ ਮੁੜਨਾ ਪੈਂਦਾ ਹੈ। ਲੋਕ ਦੰਦਾਂ ਦੇ ਡਾਕਟਰ ਨੂੰ ਮਿਲਣ ਲਈ ਨੰਬਰ ਲਗਾਉਂਦੇ ਹਨ ਅਤੇ ਸਮੇਂ ਸਿਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿ ਅਪਾਇੰਟਮੈਂਟ ਰੱਦ ਕਰ ਦਿੱਤੀ ਗਈ ਹੈ।
ਇੱਕ ਸਥਾਨਕ ਕਾਉਂਸਲਰ ਨੇ ਕਿਹਾ ਕਿ ਦੰਦਾਂ ਦੇ ਇਲਾਜ ਵਿੱਚ ਵਾਟ ਦੀ ਮਦਦ ਕੀਤੀ ਅਤੇ ਨਕਲੀ ਦੰਦ ਲਗਵਾਉਣ ਲਈ ਪੈਸੇ ਵੀ ਦਿੱਤੇ ਹਨ। ਵਾਟ ਨੇ 14 ਜੁਲਾਈ ਨੂੰ ਦੰਦਾਂ ਦੇ ਡਾਕਟਰ ਤੋਂ ਨਿੱਜੀ ਸਲਾਹ ਲਈ ਅਤੇ ਅਗਸਤ ਵਿੱਚ 4 ਦੰਦ ਕੱਢਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਰਾਜਪੁਰਾ : ਹਾਦਸੇ ਨੇ ਖੋਹ ਲਏ ਮਾਪੇ, ਏਅਰਪੋਰਟ ਤੋਂ ਲੈਣ ਜਾ ਰਹੇ ਸਨ ਧੀ ਨੂੰ, ਰੋ-ਰੋ ਖੁਦ ਨੂੰ ਕੋਸ ਰਹੀ ਕੁੜੀ
ਸਿਹਤ ਵਿਭਾਗ ਨੇ ਦੰਦਾਂ ਦੇ ਡਾਕਟਰਾਂ ਦੀ ਨਿਯੁਕਤੀ ਲਈ 400 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਯੂਕੇ ਦੇ ਸਰਕਾਰੀ ਹਸਪਤਾਲਾਂ ਵਿੱਚ 1 ਲੱਖ ਲੋਕਾਂ ਦਾ ਇਲਾਜ ਕਰਨ ਲਈ ਸਿਰਫ਼ 32 ਦੰਦਾਂ ਦੇ ਡਾਕਟਰ ਹਨ। ਦੰਦਾਂ ਦੇ ਦਰਦ ਤੋਂ ਪੀੜਤ 30 ਲੱਖ ਤੋਂ ਵੱਧ ਲੋਕਾਂ ਨੂੰ 64 ਕਿਲੋਮੀਟਰ ਪੈਦਲ ਚੱਲ ਕੇ ਵੀ ਇਲਾਜ ਨਹੀਂ ਮਿਲ ਰਿਹਾ। ਜੂਨ ਦੇ ਅੰਕੜਿਆਂ ਮੁਤਾਬਕ ਸਿਰਫ਼ 33 ਫੀਸਦੀ ਲੋਕ ਹੀ ਦੰਦਾਂ ਦੇ ਡਾਕਟਰ ਕੋਲ ਜਾ ਕੇ ਇਲਾਜ ਕਰਵਾ ਸਕੇ ਹਨ।
ਵੀਡੀਓ ਲਈ ਕਲਿੱਕ ਕਰੋ -: