ਮੁੰਬਈ : ਬਾਲੀਵੁੱਡ ਸਟਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਹਾਲ ਹੀ ਵਿੱਚ ਹੋਈਆਂ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਦੌਰਾਨ ਗਾਇਬ ਨਜ਼ਰ ਆਏ। ਮਤਲਬ ਉਨ੍ਹਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ। ਇਸ ਸੰਬੰਧੀ ਸਾਂਦ ਨੇ ਆਪਣੀ ਸਫਾਈ ਦਿੱਤੀ।
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਕ ਫ਼ਿਲਮ ਦੀ ਸ਼ੂਟਿੰਗ ਕਰਦਿਆਂ ਉਹਨਾਂ ਦੀ ਪਿੱਠ ਵਿੱਚ ਸੱਟ ਲੱਗ ਗਈ ਸੀ ਅਤੇ ਉਨ੍ਹਾਂ ਦਾ ਇਸ ਵੇਲੇ ਅਮਰੀਕਾ ਵਿੱਚ ਇਸ ਦਾ ਇਲਾਜ ਚੱਲ ਰਿਹਾ ਹੈ।
ਸੰਨੀ ਨੇ ਦੱਸਿਆ ਕਿ ਉਹਨਾਂ ਨੇ ਇਕ ਹਫ਼ਤਾ ਆਪਣਾ ਇਲਾਜ ਮੁੰਬਈ ਵਿੱਚ ਹੀ ਕਰਵਾਇਆ ਪਰ ਬਾਅਦ ਵਿੱਚ ਉਹਨਾਂ ਨੂੰ ਇਲਾਜ ਲਈ ਅਮਰੀਕਾ ਜਾਣਾ ਪਿਆ ਜਿਸ ਕਰਕੇ ਉਹ ਰਾਸ਼ਟਰਪਤੀ ਦੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ।
ਜ਼ਿਕਰਯੋਗ ਹੈ ਕਿ ਸਨੀ ਦਿਓਲ ਸਣੇ 8 ਸਾਂਸਦ ਰਾਸ਼ਟਰਪਤੀ ਚੋਣਾਂਵਿੱਚ ਵੋਟ ਪਾਉਣ ਨਹੀਂ ਪਹੁੰਚੇ ਸਨ। ਇਨ੍ਹਾਂ ਵਿੱਚ ਭਾਜਪਾ ਤੇ ਸ਼ਿਵਸੈਨਾ ਦੇ ਦੋ-ਦੋ ਤੇ ਕਾਂਗਰਸ, ਸਪਾ, ਏ.ਆਈ.ਐੱਮ.ਆਈ.ਐੱਮ. ਤੇ ਬਸਪਾ ਦੇ ਇੱਕ-ਇੱਕ ਸਾਂਸਦ ਸ਼ਾਮਲ ਸਨ।
ਇਹ ਵੀ ਪੜ੍ਹੋ : ਮੋਹਾਲੀ : ਫ਼ਿਲਮੀ ਸਟਾਈਲ ‘ਚ ਤਸਕਰੀ, ਐਂਬੂਲੈਂਸ ‘ਚ ਨਕਲੀ ਮਰੀਜ਼, ਸਿਰਾਣੇ ‘ਚ ਅਫ਼ੀਮ, 3 ਕਾਬੂ
ਇਸ ਸੰਬੰਧੀ ਸੰਨੀ ਦਿਓਲ ਦੇ ਇਕ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੰਨੀ ਇਕ ਸ਼ੂਟਿੰਗ ਦੌਰਾਨ ਪਿੱਠ ਵਿੱਚ ਸੱਟ ਲੱਗਣ ਤੋਂ ਬਾਅਦ ਪਹਿਲਾਂ ਮੁੰਬਈ ਵਿੱਚ ਇਲਾਜ ਕਰਵਾ ਰਹੇ ਸਨ ਅਤੇ ਬਾਅਦ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਇਲਾਜ ਲਈ ਅਮਰੀਕਾ ਵਿੱਚ ਹਨ। ਇਸੇ ਦੌਰਾਨ ਰਾਸ਼ਟਰਪਤੀ ਦੀ ਚੋਣ ਹੋਈ ਅਤੇ ਦੇਸ਼ ਵਿੱਚ ਨਾ ਹੋਣ ਕਰਕੇ ਉਹ ਇਸ ਵਿੱਚ ਭਾਗ ਨਹੀਂਲੈ ਸਕੇ ਅਤੇ ਸਿਹਤਯਾਬ ਹੁੰਦਿਆਂ ਹੀ ਭਾਰਤ ਵਾਪਸ ਪਹੁੰਚਣਗੇ।’
ਸੰਨੀ ਦਿਓਲ ਦੀਆਂ ਚਾਰ ਨਵੀਂਆਂ ਫ਼ਿਲਮਾਂ ‘ਬਾਪ’, ‘ਸੂਰਯਾ’, ‘ਗਦਰ 2’ ਅਤੇ ‘ਆਪਣੇ 2’ ਤਿਆਰ ਹੋ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: