ਗੁਰੂ ਵਿੱਚ ਵਿਸ਼ਵਾਸ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਰੋਕ ਸਕਦੀ। ਇਸ ਦੀ ਮਿਸਾਲ ਹੈ ਪੰਜਾਬ ਦਾ ਇੱਕ ਸ਼ਰਧਾਲੂ, ਜੋ ਬਿਨਾਂ ਪੈਰਾਂ ਦੇ ਵੀ ਗੁਰੂਘਰ ਦੇ ਦਰਸ਼ਨ ਕਰਨ ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ।
ਉਤਰਾਖੰਡ ਵਿੱਚ ਸਥਿਤ ਸਿੱਖਾਂ ਦੇ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ‘ਚ ਅੱਜਕਲ੍ਹ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਚਮੋਲੀ ਜ਼ਿਲ੍ਹੇ ‘ਚ ਸਥਿਤ ਹੇਮਕੁੰਟ ਸਾਹਿਬ ਦੀ ਯਾਤਰਾ ਕਾਫੀ ਮੁਸ਼ਕਲਾਂ ਭਰੀ ਹੈ। ਘੰਗਰੀਆ ਤੋਂ ਹੇਮਕੁੰਟ ਸਾਹਿਬ ਤੱਕ ਛੇ ਕਿਲੋਮੀਟਰ ਦੀ ਖੜ੍ਹੀ ਚੜ੍ਹਾਈ ‘ਤੇ ਚੜ੍ਹਣ ਵੇਲੇ ਤੰਦਰੁਸਤ ਸ਼ਰਧਾਲੂ ਵੀ ਸਾਹੋ-ਸਾਹੀ ਹੋ ਜਾਂਦੇ ਹਨ, ਉਥੇ ਹੀ ਪੰਜਾਬ ਦੇ ਰਹਿਣ ਵਾਲਾ ਹਰਭਗਵਾਨ ਸਿੰਘ ਦੋਵੇਂ ਪੈਰਾਂ ਤੋਂ ਦਿਵਿਆਂਗ ਹੋਣ ਦੇ ਬਾਵਜੂਦ ਹੱਥਾਂ ਦੀ ਮਦਦ ਨਾਲ ਹੇਮਕੁੰਟ ਸਾਹਿਬ ਪੁੱਜਿਆ।
ਇੰਨਾ ਹੀ ਨਹੀਂ ਉਹ ਗੋਵਿੰਦਘਾਟ ਤੋਂ ਘੰਗਰੀਆ ਤੱਕ ਵੀ ਹੱਥਾਂ ਦੇ ਸਹਾਰੇ ਹੀ ਪਹੁੰਚਿਆ। 40 ਸਾਲਾ ਹਰਭਗਵਾਨ ਸਿੰਘ 19 ਜੁਲਾਈ ਨੂੰ ਮੋਗਾ ਤੋਂ ਇਕੱਲੇ ਹੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਅਤੇ ਸ਼ਨੀਵਾਰ ਨੂੰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ। ਸ਼ਾਮ ਨੂੰ ਘੰਗਰੀਆ ਪਰਤਣ ‘ਤੇ ਹਰਭਗਵਾਨ ਨੇ ਦੱਸਿਆ ਕਿ ਉਸ ਨੂੰ ਵਾਪਸ ਆਉਣ ‘ਚ ਤਿੰਨ ਦਿਨ ਲੱਗ ਗਏ।
ਇਹ ਵੀ ਪੜ੍ਹੋ : ਰੂਹ ਕੰਬਾਊ ਘਟਨਾ, ਪਿਓ ਨੇ ਪੁੱਤ ਨੂੰ ਮਾਰ ਕੇ ਗ੍ਰਾਈਂਡਰ ਨਾਲ ਕੀਤੇ ਲਾਸ਼ ਦੇ ਟੋਟੇ, ਪਾਲੀਥੀਨ ‘ਚ ਮਿਲੇ ਸਨ ਪੈਰ
ਉਸ ਨੇ ਦੱਸਿਆ ਕਿ 10 ਸਾਲ ਪਹਿਲਾਂ ਰੇਲਵੇ ਟਰੈਕ ‘ਤੇ ਆਵਾਜਾਈ ਦੌਰਾਨ ਰੇਲਗੱਡੀ ਦੀ ਲਪੇਟ ‘ਚ ਆਉਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ। ਪਰ ਗੁਰੂ ਮਹਾਰਾਜ ਵਿਚ ਅਥਾਹ ਵਿਸ਼ਵਾਸ ਨੇ ਉਸ ਨੂੰ ਹੇਮਕੁੰਟ ਸਾਹਿਬ ਲਿਆਂਦਾ। ਇਸ ਵਿਸ਼ਵਾਸ ਨੇ ਹੀ ਉਸ ਦੀ ਯਾਤਰਾ ਨੂੰ ਸਫਲ ਬਣਾਇਆ।
ਵੀਡੀਓ ਲਈ ਕਲਿੱਕ ਕਰੋ -: