ਮੰਕੀਪੌਕਸ ਦਾ ਖ਼ਤਰਾ ਵੱਧ ਰਿਹਾ ਹੈ। ਇਸ ਬਿਮਾਰੀ ਦੇ ਸਭ ਤੋਂ ਵੱਧ 70 ਫੀਸਦੀ ਮਾਮਲੇ ਯੂਰਪ ਵਿੱਚ ਦਰਜ ਕੀਤੇ ਗਏ ਹਨ। ਇਸ ਬਿਮਾਰੀ ਕਾਰਨ ਲੋਕ ਮਰ ਰਹੇ ਹਨ। ਯੂਰਪ ਦੇ ਸਪੇਨ ਵਿੱਚ ਮੰਕੀਪੌਕਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਯੂਰਪ ਦੀ ਪਹਿਲੀ ਮੌਤ ਮੰਨੀ ਜਾ ਰਹੀ ਹੈ।
ਦੁਨੀਆ ‘ਚ ਮੰਕੀਪੌਕਸ ਕਰਕੇ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। 5 ਲੋਕ ਅਫਰੀਕੀ ਦੇਸ਼ਾਂ ਦੇ ਸਨ। ਇਥੇ ਮੰਕੀਪੌਕਸ ਨੂੰ ਮਹਾਮਾਰੀ ਮੰਨਿਆ ਜਾਂਦਾ ਹੈ। ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ 29 ਜੁਲਾਈ ਨੂੰ ਇੱਕ ਮੌਤ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਅੱਜ 30 ਜੁਲਾਈ ਨੂੰ ਸਪੇਨ ਵਿੱਚ ਇੱਕ ਹੋਰ ਮੌਤ ਦਰਜ ਕੀਤੀ। ਸਪੇਨ ਦੇ ਸਿਹਤ ਵਿਭਾਗ ਦੇ ਮੁਤਾਬਕ ਦੇਸ਼ ਵਿੱਚ ਲਗਭਗ 4,298 ਲੋਕ ਮੰਕੀਪੌਕਸ ਤੋਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ‘ਚੋਂ 120 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
Monkeypoxmeter.com ਦੇ ਅੰਕੜਿਆਂ ਮੁਤਾਬਕ 88 ਦੇਸ਼ਾਂ ਵਿੱਚ 22,717 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਯੂਰਪ ਵਿੱਚ ਕਰੀਬ 14 ਹਜ਼ਾਰ ਲੋਕ ਮੰਕੀਪੌਕਸ ਤੋਂ ਪ੍ਰਭਾਵਿਤ ਹੋਏ ਹਨ।
ਅਫਰੀਕੀ ਦੇਸ਼ਾਂ ਵਿੱਚ ਮੰਕੀਪੌਕਸ ਇੱਕ ਆਮ ਬਿਮਾਰੀ ਹੈ। WHO ਮੁਤਾਬਕ ਇਸ ਪ੍ਰਕੋਪ ਵਿੱਚ ਮੰਕੀਪੌਕਸ ਦੇ ਲੱਛਣ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਹਨ। ਇਸ ਵੇਲੇ 80 ਫੀਸਦੀ ਤੋਂ ਵੱਧ ਮਾਮਲਿਆਂ ਵਿੱਚ ਧੱਫੜ ਸਾਰੇ ਸਰੀਰ ਵਿੱਚ ਉੱਭਰ ਰਹੇ ਹਨ। ਇਸ ਦੇ ਨਾਲ ਹੀ 50 ਫੀਸਦੀ ਲੋਕਾਂ ਨੂੰ ਬੁਖਾਰ ਹੁੰਦਾ ਹੈ ਅਤੇ 40 ਫੀਸਦੀ ਲੋਕਾਂ ਦੇ ਗੁਪਤ ਅੰਗਾਂ ਵਿੱਚ ਪਸ ਵਾਲੇ ਦਾਣੇ ਉਠ ਰਹੇ ਹਨ।
ਲੈਂਸੇਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਸਟੱਡੀ ਵਿੱਚ ਵਿਗਿਆਨੀਆਂ ਨੇ ਲੰਡਨ ਵਿੱਚ ਰਹਿਣ ਵਾਲੇ ਮੰਕੀਪੌਕਸ ਵਾਲੇ 54 ਮਰੀਜ਼ਾਂ ਦੀ ਜਾਂਚ ਕੀਤੀ। ਇਹ ਸਾਰੇ ਮਰਦ ਹਨ ਜੋ ਮਰਦਾਂ ਨਾਲ ਸੈਕਸ ਕਰਦੇ ਹਨ. ਇਨ੍ਹਾਂ ਵਿੱਚੋਂ ਸਿਰਫ਼ 2 ਮਰੀਜ਼ਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਗੰਨਾ ਕਿਸਾਨਾਂ ਨੂੰ 100 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ
ਇੱਕ ਚੌਥਾਈ ਮਰੀਜ਼ ਐੱਚਆਈਵੀ ਪਾਜ਼ੀਟਿਵ ਸਨ ਅਤੇ ਇੱਕ ਚੌਥਾਈ ਜਿਨਸੀ ਤੌਰ ‘ਤੇ ਸੰਚਾਰਿਤ ਬਿਮਾਰੀ ਨਾਲ ਸੰਕਰਮਿਤ ਸਨ। ਸਾਰੇ ਮਰੀਜ਼ਾਂ ਵਿੱਚ ਮੁੱਖ ਲੱਛਣ ਪੂਸ ਨਾਲ ਭਰੇ ਧੱਫੜ ਸਨ। 94 ਫੀਸਦੀ ਲੋਕਾਂ ਵਿੱਚ ਇਹ ਧੱਫੜ ਗੁਪਤ ਅੰਗਾਂ ਵਿੱਚ ਸੀ। ਯਾਨੀ ਵਾਇਰਸ ਸੈਕਸ ਦੌਰਾਨ ਚਮੜੀ ਤੋਂ ਚਮੜੀ ਦੇ ਸੰਪਰਕ ਰਾਹੀਂ ਇਨਫੈਕਸ਼ਨ ਫੈਲਾ ਰਿਹਾ ਹੈ। ਖੋਜੀਆਂ ਮੁਤਾਬਕ ਅਫਰੀਕਾ ਵਿੱਚ ਪਹਿਲਾਂ ਫੈਲਣ ਵਾਲੇ ਪ੍ਰਕੋਪ ਵਿੱਚ ਇਹ ਧੱਫੜ ਹਮੇਸ਼ਾ ਹੱਥਾਂ ‘ਤੇ ਹੁੰਦੇ ਸਨ, ਜਿਸਦਾ ਮਤਲਬ ਸੀ ਕਿ ਮਰੀਜ਼ ਨੇ ਸੰਕਰਮਿਤ ਵਿਅਕਤੀ ਨੂੰ ਛੂਹਿਆ ਸੀ।
ਵੀਡੀਓ ਲਈ ਕਲਿੱਕ ਕਰੋ -: