ਅੱਜ ਊਧਮ ਸਿੰਘ ਦਾ 83ਵਾਂ ਸ਼ਹੀਦੀ ਦਿਵਸ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਸੂਰਬੀਰ ਕ੍ਰਾਂਤੀਕਾਰੀ ਯੋਝੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਬੇਕਸੂਰ ਲੋਕਾਂ ‘ਤੇ ਹੋਏ ਜ਼ੁਲਮ ਨੂੰ ਸਹਿਣ ਕਰਦੇ ਹੋਏ, ਅਣਖ-ਇਨਸਾਫ਼ ਲਈ ਚਿਣਗ ਸ਼ਹੀਦ ਊਧਮ ਸਿੰਘ ਜੀ ਨੂੰ ਵਿਦੇਸ਼ਾਂ ਤੱਕ ਲੈ ਗਈ, ਜਿਥੋਂ ਉਹ ਸਾਡੇ ਦੇਸ਼ ਦੇ ਨਾਇਕ ਬਣ ਗਏ।
ਊਧਮ ਸਿੰਘ ਦੇ 83ਵੇਂ ਸ਼ਹੀਦੀ ਦਿਵਸ ‘ਤੇ ਮਾਨ ਸਰਾਕਰ ਵੱਲੋਂ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਸੀ.ਐੱਮ. ਭਗਵੰਤ ਮਾਨ ਸਣੇ ਕੈਬਨਿਟ ਮੰਤਰੀ ਤੇ ਵਿਧਾਇਕ ਸ਼ਹੀਦ ਨੂੰ ਸ਼ਰਧਾਂਜਲੀ ਦੇਣਗੇ।
ਇਸ ਮੌਕੇ ‘ਤੇ ਸਮਾਜਿਕ ਤੇ ਸੂਚਨਾ ਅਧਿਕਾਰ ਦੇ ਵਰਕਰ ਜਤਿੰਦਰ ਜੈਨ ਦੀ ਅਗਵਾਈ ਵਿੱਚ ਵਫਦ ਭਗਵੰਤ ਮਾਨ ਨੂੰ ਮੈਮਰੰਡਮ ਵੀ ਸੌਂਪੇਗਾ। ਜਤਿੰਦਰ ਜੈਨ ਦਾ ਕਹਿਣਾ ਹੈ ਿਕ ਸ਼ਹੀਦ ਦੇ ਜੱਦੀ ਸ਼ਹਿਰ ਨੂੰ ਸੁਨਾਮ ਊਧਮ ਸਿੰਘ ਵਾਲਾ ਦੀ ਪਛਾਣ ਮਿਲ ਗਈ ਹੈ ਪਰ ਅਜੇ ਤੱਕ ਸਰਕਾਰ ਸ਼ਹੀਦ ਦੇ ਅਸਲੀ ਚਿਹਰੇ ਨੂੰ ਲੋਕਾਂ ਦੇ ਸਾਹਮਣੇ ਨਹੀਂ ਰਖ ਸਕੀ ਹੈ।
ਦੱਸ ਦੇਈਏ ਕਿ 13 ਮਾਰਚ 1940 ਨੂੰ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਲੰਦਨ ਦੇ ਕਾਕਸਟਨ ਹਾਲ ਵਿੱਚ ਮਾਈਕਲ ਓ’ਡਾਇਰ ਨੂੰ ਮਾਰ ਕੇ ਜ਼ਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹਿਦ ਊਧਮ ਸਿੰਘ ਜਿਸ ਸ਼ਹਿਰ ਵਿੱਚ ਪੈਦਾ ਹੋਏ ਉਥੇ ਉਨ੍ਹਾਂ ਦੀ ਯਾਦ ਵਿੱਚ ਚਾਰ ਬੁੱਤ ਲਗਾਏ ਗਏ ਹਨ। ਚਾਰੇ ਹੀ ਵੱਖ-ਵੱਖ ਚਿਹਰਿਆਂ ਦੇ ਹਨ। ਇਹੀ ਨਹੀਂ ਸ਼ਹੀਦ ਦੇ ਜੱਦੀ ਘਰ ਵਿੱਚ ਰਖੀਆਂ ਗੀਆਂ ਤਸਵੀਰਾਂ ਵਿੱਚ ਵੀ ਉਨ੍ਹਾਂ ਦਾ ਚਿਹਰਾ ਕੁਝ ਹੋਰ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਨਿਗਮ ਕਮਿਸ਼ਨਰ ਤੇ ADC ਨੂੰ ਦਿੱਤਾ CLU ਤੇ ਕਾਲੋਨੀਆਂ ਨੂੰ ਲੈ ਕੇ ਮਨਜ਼ੂਰੀ ਦਾ ਹੱਕ