ਅਕਸਰ ਲੋਕ ਯੂ-ਟਿਊਬ ਦੇਖ ਕੇ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਰਹਿੰਦੇ ਹਨ। ਪਰ ਕੁਝ ਵੀ ਅਜਿਹਾ ਕਰਨ ਤੋਂ ਪਹਿਲਾਂ ਸਾਵਧਾਨ ਰਹੋ। ਅਜਿਹਾ ਹੀ ਇੱਕ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਜਿਥੇ ਯੂ-ਟਿਊਬ ਤੋਂ ਦੇਖ ਕੇ ਬਣਾਈ ਸ਼ਰਾਬ ਪੀਣ ਨਾਲ ਮੁੰਡਾ ਹਸਪਤਾਲ ਪਹੁੰਚ ਗਿਆ।
ਤਿਰੂਵਨੰਤਪੁਰਮ ‘ਚ ਇਕ 12 ਸਾਲਾ ਮੁੰਡੇ ਨੇ ਯੂਟਿਊਬ ‘ਤੇ ਇਕ ਵੀਡੀਓ ਦੇਖ ਕੇ ਅੰਗੂਰਾਂ ਤੋਂ ਸ਼ਰਾਬ ਬਣਾਈ, ਜੋ ਉਸ ਨੇ ਆਪਣੇ ਦੋਸਤ ਨੂੰ ਪੀਣ ਲਈ ਦਿੱਤੀ। ਪੀਂਦੇ ਹੀ ਦੋਸਤ ਦੀ ਸਿਹਤ ਬਹੁਤ ਖਰਾਬ ਹੋ ਗਈ। ਰਿਪੋਰਟ ਮੁਤਾਬਕ ਸ਼ਰਾਬ ਪੀਣ ਤੋਂ ਬਾਅਦ ਉਸ ਨੂੰ ਉਲਟੀਆਂ ਆਉਣ ਲੱਗੀਆਂ। ਉਸ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਚਿਰਾਇੰਕੀਝੂ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁੰਡੇ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਵੱਲੋਂ ਖਰੀਦੇ ਅੰਗੂਰਾਂ ਨਾਲ ਸ਼ਰਾਬ ਬਣਾਈ ਸੀ।
ਅਧਿਕਾਰੀ ਮੁਤਾਬਕ ਮੁੰਡੇ ਨੇ ਕਿਹਾ ਕਿ ਉਸ ਨੇ ਇਸ ਵਿੱਚ ਕੋਈ ਹੋਰ ਸ਼ਰਾਬ ਨਹੀਂ ਮਿਲਾਈ ਸੀ। ਯੂ-ਟਿਊਬ ‘ਤੇ ਦੇਖੀ ਗਈ ਵੀਡੀਓ ਮੁਤਾਬਕ ਸ਼ਰਾਬ ਬਣਾਉਣ ਤੋਂ ਬਾਅਦ ਉਸ ਨੇ ਇਸ ਨੂੰ ਬੋਤਲ ‘ਚ ਭਰ ਕੇ ਜ਼ਮੀਨ ਹੇਠਾਂ ਦੱਬ ਦਿੱਤਾ। ਪੁਲਿਸ ਨੇ ਕਿਹਾ ਕਿ ਲੜਕੇ ਦੀ ਮਾਂ ਨੂੰ ਪਤਾ ਸੀ ਕਿ ਉਹ ਸ਼ਰਾਬ ਬਣਾਉਣ ‘ਚ ਹੱਥ ਅਜ਼ਮਾ ਰਿਹਾ ਸੀ, ਪਰ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪੁਲੀਸ ਟੀਮ ਨੇ ਮੁੰਡੇ ਵੱਲੋਂ ਬਣਾਈ ਸ਼ਰਾਬ ਦਾ ਸੈਂਪਲ ਲਿਆ ਅਤੇ ਅਦਾਲਤ ਦੀ ਇਜਾਜ਼ਤ ਨਾਲ ਕੈਮੀਕਲ ਟੈਸਟ ਲਈ ਭੇਜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਮੁਲਜ਼ਮ ਨੇ ਸ਼ਰਾਬ ਵਿੱਚ ਕੋਈ ਹੋਰ ਕੈਮੀਕਲ ਮਿਲਾਇਆ ਸੀ ਜਾਂ ਨਹੀਂ। ਜੇ ਕੋਈ ਮਿਲਾਵਟੀ ਚੀਜ਼ ਪਾਈ ਗਈ ਤਾਂ ਜੁਵੇਨਾਈਲ ਜਸਟਿਸ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ।