84 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਕੇ ਇਕ ਮਹਿਲਾ ਨੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਨ ਵਿਚ ਕਿਸੇ ਕੰਮ ਨੂੰ ਕਰਨ ਦਾ ਪੱਕਾ ਨਿਸ਼ਚੈ ਹੋਵੇ ਤਾਂ ਫਿਰ ਕੋਈ ਵੀ ਉਸ ਦਾ ਰਸਤਾ ਨਹੀਂ ਰੋਕ ਸਕਦਾ ਹੈ।
ਮੈਕਸੀਕੋ ਦੀ ਮਹਿਲਾ ਜਿਨ੍ਹਾਂ ਦਾ ਨਾਂ ਇਰਮਾ ਗਲੋਰੀਆ ਐਸਿਕਵਵੇਲ ਹੈ। ਉਨ੍ਹਾਂ ਨੇ ਸੈਂਟ੍ਰੋ ਬਾਲਿਚੇਰਾਟੋ ਟੈਕਨੋਲੋਜਿਕੋ ਐਗ੍ਰੋਪੇਕਿਊਰੋ ਵਿਚ ਅਧਿਐਨ ਕਰਨ ਦੇ ਬਾਅਦ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕਰਨ ਦੇ ਆਪਣੇ ਜੀਵਨ ਦੇ ਸੁਪਨੇ ਨੂੰ ਪੂਰਾ ਕਰ ਲਿਆ ਹੈ।
ਇਰਮਾ ਗਲੋਰੀਆ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਐਸਿਕਵਵੇਲ ਦੀ ਪੋਤੀ, ਐਲਬਿਸ ਡੇਵਿਲਾ ਨੇ ਆਪਣੀ ਦਾਦੀ ਦੇ ਨਾਲ ਬੇਹੱਦ ਪਿਆਰੀ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਹ ਟੋਪੀ ਤੇ ਗਾਊਨ ਪਹਿਨੇ ਹੋਏ ਆਪਣੀ ਡਿਗਰੀ ਨੂੰ ਫੜੀ ਦਿਖਾਈ ਦੇ ਰਹੀ ਹੈ। ਉਸ ਦੇ ਚਿਹਰੇ ‘ਤੇ ਇਕ ਵੱਖਰੀ ਹੀ ਖੁਸ਼ੀ ਦਿਖਾਈ ਦੇ ਰਹੀ ਹੈ। ਡੇਵਿਲਾ ਨੇ ਆਪਣੇ ਪੋਸਟ ਵਿਚ ਲਿਖਿਆ ਸਾਨੂੰ ਆਪਣੀ ਦਾਦੀ ‘ਤੇ ਬਹੁਤ ਮਾਣ ਹੈ ਉਹ ਆਪਣੇ ਇਕ ਹੋਰ ਟੀਚਾ ਨੂੰ ਪੂਰਾ ਕਰਨ ਵਿਚ ਸਮਰੱਥ ਸੀ। ਉਹ ਆਪਣੇ ਟੀਚਿਆਂ ‘ਤੇ ਕਦੇ ਹਾਰ ਨਾ ਮੰਨਣ ਦੀ ਪਾਲਣਾ ਕਰਨ ਲਈ ਇੱਕ ਉਦਾਹਰਣ ਹੈ।
ਇਰਮਾ ਗਲੋਰੀਆ ਦੀਆਂ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਉਹ ਆਪਣੇ ਤੋਂ ਛੋਟੇ ਸਹਿਯੋਗੀਆਂ ਤੇ ਟੀਚਰਾਂ ਨਾਲ ਫੋਟੋ ਖਿਚਵਾ ਰਹੀ ਹੈ। ਲੋਕ ਉਨ੍ਹਾਂ ਦੇ ਹੌਸਲੇ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। 84 ਸਾਲਾ ਮਹਿਲਾ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ਵਿਚ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਰਸਤੇ ਖੁਦ-ਬ-ਖੁਦ ਬਣ ਜਾਂਦੇ ਹਨ ਤੇ ਇਨ੍ਹਾਂ ਰਸਤਿਆਂ ਵਿਚ ਫਿਰ ਕੋਈ ਰੁਕਾਵਟ ਪੈਦਾ ਹੀ ਨਹੀਂ ਹੋ ਸਕਦੀ।
ਵੀਡੀਓ ਲਈ ਕਲਿੱਕ ਕਰੋ -: