ਅੱਜ ਜਦੋਂ ਚੱਪੇ-ਚੱਪੇ ‘ਤੇ ਬੇਈਮਾਨੀ ਦਾ ਬੋਲਬਾਲਾ ਹੈ, ਚੋਰੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦੇ ਘਰਾਂ ਵਿੱਚ ਵੜ ਕੇ ਲੁਟੇਰੇ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਅਜਿਹੇ ਮਾਹੌਲ ਵਿੱਚ ਜਦੋਂ ਕੋਈ ਈਮਾਨਦਾਰ ਬੰਦੇ ਬਾਰੇ ਸੁਣਨ ਨੂੰ ਮਿਲੇ ਤਾਂ ਹੈਰਾਨਗੀ ਦੇ ਨਾਲ ਖੁਸ਼ੀ ਵੀ ਹੁੰਦੀ ਹੈ ਕਿ ਈਮਾਨਦਾਰੀ ਅਜੇ ਤੱਕ ਕਾਇਮ ਹੈ। ਅਜਿਹੀ ਹੀ ਇੱਕ ਈਮਾਨਦਾਰੀ ਦੀ ਮਿਸਾਲ ਪੰਜਾਬ ਵਿੱਚ ਮਿਲੀ, ਜਿਥੇ ਬੱਸ ਮੁਲਾਜ਼ਮਾਂ ਨੇ ਲੱਖਾਂ ਰੁਪਿਆਂ ਨਾਲ ਭਰਿਆ ਬੈਗ ਸਵਾਰੀ ਤੱਕ ਪਹੁੰਚਾਇਆ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਮਿਲ ਕੇ ਹੱਲਾਸ਼ੇਰੀ ਤੇ ਹੌਂਸਲਾ ਅਫਜ਼ਾਈ ਕੀਤੀ।
ਇਹ ਦੋਵੇਂ ਪੀ.ਆਰ.ਟੀ.ਸੀ. ਦੇ ਬੱਸ ਮੁਲਾਜ਼ਮ ਹਨ। ਕੁਝ ਦਿਨ ਪਹਿਲਾਂ ਕੋਈ ਬੰਦਾ ਆਪਣਾ ਪੈਸਿਆਂ ਨਾਲ ਭਰਿਆ ਬੈਗ ਜਿਸ ਵਿੱਚ 4.30 ਲੱਖ ਰੁਪਏ ਸੀ ਸਰਕਾਰੀ ਬੱਸ ਵਿੱਚ ਭੁੱਲ ਗਿਆ ਸੀ। ਪਰ ਬੱਸ ਮੁਲਾਜ਼ਮਾਂ ਨੇ ਬੈਗ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਾਇਆ ਤੇ ਕਿਹਾ ਕਿ ਈਮਨਾਨਦਾਰੀ ਸਕੂਨ ਦਿੰਦੀ ਹੈ। ਸੀ.ਐੱਮ. ਮਾਨ ਨੇ ਉਨ੍ਹਾਂ ਨੂੰ ਤੋਹਫਾ ਵੀ ਭੇਟ ਕੀਤਾ।
ਦਰਅਸਲ ਰਾਜਸਥਾਨ ਦੇ ਗੁਰਦੁਆਰਾ ਸ੍ਰੀ ਬੁਢਾ ਜੌੜ ਸਾਹਿਬ ਤੋਂ ਚੰਡੀਗੜ੍ਹ ਵਾਪਸ ਆ ਰਹੀ ਬੱਸ ਵਿੱਚ ਭਗਵੰਤ ਸਿੰਘ ਨਾਮ ਦਾ ਇਕ ਵਿਅਕਤੀ ਆਪਣਾ ਬੈਗ ਭੁੱਲ ਗਿਆ ਸੀ ਜਿਸ ਵਿਚ 4 ਲੱਖ 30 ਹਜ਼ਾਰ ਰੁਪਏ ਸੀ।
ਇਹ ਵੀ ਪੜ੍ਹੋ : ਸਬਜ਼ੀਆਂ ਤੇ ਫ਼ਲਾਂ ਦੇ ਸਿੱਧੇ ਮੰਡੀਕਰਨ ਲਈ ਰੋਡਮੈਪ ਤਿਆਰ ਕਰੇਗੀ ਮਾਨ ਸਰਕਾਰ, ਮਾਹਰਾਂ ਤੋਂ ਮੰਗੇ ਸੁਝਾਅ
ਜਦ ਇਹ ਬੱਸ ਚੰਡੀਗੜ੍ਹ ਪਹੁੰਚੀ ਤਾਂ ਭਗਵੰਤ ਸਿੰਘ ਉਸ ਬੱਸ ਵਿੱਚੋਂ ਉਤਰ ਕੇ ਦੂਜੀ ਬੱਸ ਵਿੱਚ ਬੈਠ ਕੇ ਆਪਣੇ ਘਰ ਭਵਾਨੀਗੜ੍ਹ ਵਿਖੇ ਪਹੁੰਚ ਗਿਆ। ਜਦੋਂ ਭਗਵੰਤ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਬੈਗ ਨਹੀਂ ਹੈ ਤਾਂ ਉਹ ਪਟਿਆਲਾ ਪਹੁੰਚੇ ਅਤੇ ਚੰਡੀਗੜ੍ਹ ਡਿੱਪੂ ਵਿਚ ਬੱਸ ਡਰਾਈਵਰ ਦੇ ਨਾਲ ਗੱਲ ਕੀਤੀ, ਜਿਥੇ ਬੱਸ ਡਰਾਈਵਰ ਸੁਖਚੈਨ ਸਿੰਘ ਨੇ ਪਟਿਆਲਾ ਪਹੁੰਚ ਕੇ ਬੈਗ ਵਾਪਸ ਕਰ ਦਿੱਤਾ। ਇਨ੍ਹਾਂ ਪੈਸਿਆਂ ਦਾ ਉਸ ਨੇ ਟਰੈਕਟਰ ਲੈਣਾ ਸੀ।
ਵੀਡੀਓ ਲਈ ਕਲਿੱਕ ਕਰੋ -: