ਅੱਜ ਸ਼ਹਿਰ ਸਮਰਾਲਾ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ 12 ਸਾਲ ਦੇ ਬੱਚੇ ਦੀ ਲਾਸ਼ ਇੱਕ ਗਟਰ ‘ਚੋਂ ਮਿਲੀ। ਬੱਚਾ ਘਰੋਂ ਲਾਪਤਾ ਚੱਲ ਰਿਹਾ ਸੀ ਤੇ ਮਾਪੇ ਉਸ ਨੂੰ ਲੱਭ ਰਹੇ ਸਨ। ਪੁਲਿਸ ਇਸ ਨੂੰ ਕਤਲ ਦੇ ਮਾਮਲੇ ਵਜੋਂ ਵੇਖ ਰਹੀ ਹੈ।
ਮ੍ਰਿਤਕ ਬੱਚੇ ਦੀ ਪਛਾਣ ਹਰਸ਼ ਵਜੋਂ ਹੋਈ ਹੈ। ਮਾਛੀਵਾੜਾ ਰੋਡ ਤੋਂ ਚੰਡੀਗੜ੍ਹ ਬਾਈਪਾਸ ‘ਤੇ ਖਸਤਾ ਹਾਲ ਇਮਾਰਤਾਂ ਦੇ ਗਟਰ ਵਿੱਚੋਂ ਉਸ ਦੀ ਲਾਸ਼ ਮਿਲੀ। ਬੱਚੀ ਦੀ ਲਾਸ਼ ਦੀ ਸ਼ਿਨਾਖਤ ਉਸ ਦੀ ਮਾਂ ਨੇ ਕੀਤੀ। ਬੱਚਾ ਦੋ-ਤਿੰਨ ਦਿਨਾਂ ਤੋਂ ਲਾਪਤਾ ਸੀ। ਬੱਚੇ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ।
ਇਹ ਵੀ ਪੜ੍ਹੋ : CM ਮਾਨ ਬੋਲੇ- ‘ਅਗਲੇ ਸਾਲ ਤੋਂ ਆਯੁਸ਼ਮਾਨ ਸਕੀਮ ਦੀ ਲੋੜ ਨਹੀਂ, ਮਰੀਜ਼ ਮੁਹੱਲਾ ਕਲੀਨਿਕ ‘ਚ ਹੋਣਗੇ ਠੀਕ’
ਮੌਕੇ ‘ਤੇ ਮੌਜੂਦ ਡੀ ਐਸ ਪੀ ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਬੱਚੇ ਦੇ ਕਤਲ ਹੋਣ ਦਾ ਖਦਸਾ ਹੈ। ਬਾਕੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: