ਮੋਹਾਲੀ ਪੁਲਿਸ ਨੇ 15 ਅਗਸਤ ਨੂੰ ਜ਼ਿਲ੍ਹੇ ਵਿਚ ਆਜ਼ਾਦੀ ਦਿਹਾੜੇ ‘ਤੇ ਸੁਰੱਖਿਆ ਵਿਵਸਥਾ ਬਣਾਏ ਰੱਖਣ ਦੇ ਮਕਸਦ ਨਾਲ ਪੂਰੀ ਤਰ੍ਹਾਂ ਤੋਂ ਕਮਰ ਕੱਸੀ ਹੋਈ ਹੈ।ਲਗਾਤਾਰ ਸ਼ਹਿਰ ਵਿਚ ਸੰਵੇਦਨਸ਼ੀਲ ਥਾਵਾਂ ‘ਤੇ ਚੈਕਿੰਗ ਚਲਾਈ ਜਾ ਰਹੀ ਹੈ। ਇਸੇ ਕੜੀ ਵਿਚ ਅੱਜ ਸਵੇਰੇ 10 ਤੋਂ 12 ਵਜੇ ਤਕ ਕਈ ਭੀੜਭਾੜ ਵਾਲੀਆਂ ਥਾਵਾਂ, ਹੋਟਲ, ਪੀਜੀ ਆਦਿ ਵਿਚ ਸਰਚ ਕੀਤੀ ਗਈ। ਪੁਲਿਸ ਦੀਆਂ ਟੀਮਾਂ ਨੇ ਸ਼ੱਕੀ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਤੇ ਲੋਕਾਂ ਨੂੰ ਵੀ ਸ਼ੱਕ ਹੋਣ ‘ਤੇ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ।
ਡੀਐੱਸਪੀ ਸਿਟੀ-1 ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ 15 ਅਗਸਤ ਤੱਕ ਰੋਜ਼ਾਨਾ ਇਸ ਤਰ੍ਹਾਂ ਸਰਚ ਆਪ੍ਰੇਸ਼ਨ ਪੂਰੇ ਜ਼ਿਲ੍ਹੇ ਵਿਚ ਚੱਲਣਗੇ। ਅੱਜ ਸਵੇਰੇ ਫੇਜ਼ 3ਬੀ-2, ਫੇਜ਼-7, ਫੇਜ਼-1 ਵਿਚ ਮਦਨਪੁਰ ਪਿੰਡ, ਵਾਲਮੀਕਿ ਕਾਲੋਨੀ, ਏਰੀਆ ਵਿਚ ਬਣੇ ਹੋਟਲ ਆਦਿ ਵਿਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਚੈਕਿੰਗ ਦੌਰਾਨ ਪੁਲਿਸ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਵੀ ਕਰ ਰਹੀ ਹੈ।
ਮੋਹਾਲੀ ਜ਼ਿਲ੍ਹਾ ਪੁਲਿਸ ਨੇ ਲਾਂਡਰਾ ਰੋਡ ‘ਤੇ ਟੀਡੀਆਈ ਸਿਟੀ ਵਿਚ ਸਰਚ ਮੁਹਿੰਮ ਚਲਾਈ। ਇਥੇ ਕਿਰਾਏ ‘ਤੇ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਗਈ। ਪੁਲਿਸ ਨੇ ਇਥੇ ਫਲੈਟ ਵਿਚ ਬਣੇ ਘਰਾਂ ਵਿਚ ਕਮਰਿਆਂ ਦੀ ਚੈਕਿੰਗ ਕੀਤੀ। ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਹੁਕਮਾਂ ‘ਤੇ ਇਹ ਸਖਤੀ ਦਿਖਾਈ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਕਈ ਪੀਜੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਆਪਣੇ ਮਕਾਨ ਮਾਲਕ ਦਾ ਨਾਂ ਤੱਕ ਨਹੀਂ ਪਦਾ ਹੈ। ਅਜਿਹੇ ਵਿਚ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਗਈ।
ਦੂਜੇ ਪਾਸੇ ਜ਼ਿਲ੍ਹੇ ਵਿਚ ਵਿਸ਼ੇਸ਼ ਨਾਕੇ ਲਗਾ ਕੇ ਵੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਵਿਚ ਹਾਊਸਿੰਗ ਸੁਸਾਇਟੀਜ਼ ਵਿਚ ਵੀ ਵਿਸ਼ੇਸ਼ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਹੁਣੇ ਜਿਹੇ ਜ਼ੀਰਕਪੁਰ ਵੀਆਈਪੀ ਰੋਡ ‘ਤੇ ਬਣੀ ਨਿਰਮਲ ਛਾਇਆ ਸੁਸਾਇਟੀ ਵਿਚ ਕਾਰਡਨ ਐਂਡ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਉਸ ਤੋਂ ਪਹਿਲਾਂ ਮੋਹਾਲੀ ਦੇ ਜਲਵਾਯੂ ਵਿਹਾਰ ਸੁਸਾਇਟੀ, ਹੋਮਲੈਂਡ ਵਰਗੀਆਂ ਵੱਡੀਆਂ ਸੁਸਾਇਟੀਜ਼ ਵਿਚ ਵੀ ਪੁਲਿਸ ਦੀ ਸਰਚ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: