ਇਸ ਸਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਵਿੱਚ ਵੀ ਹਰ ਘਰ ਤਿਰੰਗਾ ਮੁਹਿੰਮ ਨੂੰ ਚਲਾਉਣ ਦੀ ਪੂਰੀ ਤਿਆਰੀ ਹੈ। ਪ੍ਰਸ਼ਾਸਨ ਜ਼ੋਰਾਂ-ਸ਼ੋਰਾਂ ਨਾਲ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਲੱਗਾ ਹੋਇਆ ਹੈ। ਇਸ ਨੂੰ ਲੈ ਕੇ ਪੰਚਾਇਤ ਅਫਸਰ ਲੁਧਿਆਣਾ ਵੱਲੋਂ ਬੀਤੇ ਦਿਨ ਮੀਟਿੰਗ ਕੀਤੀ ਗਈ, ਜਿਸ ਵਿੱਚ ਹਿਦਾਇਤ ਦਿੱਤੀ ਗਈ ਹੈ ਕਿ 15 ਅਗਸਤ 2022 ਆਜ਼ਾਦੀ ਦਿਵਸ ਵੇਲੇ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾਣਾ ਹੈ, ਇਸ ਸੰਬੰਧੀ ਪੰਚਾਇਤ ਸੰਮਤੀ ਦੋਰਾਹਾ ਦੇ ਨਾਮ ‘ਤੇ ਚੈੱਕ ਕੱਟ ਕੇ ਦਿੱਤੇ ਜਾਣ।
ਇਸ ਅਧੀਨ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਸ ਪੰਚਾਇਤ ਨੂੰ 25 ਹਜ਼ਾਰ ਰੁਪਏ ਤੱਕ ਦੀ ਆਮਦਨ ਹੈ, ਉਹ ਇੱਕ ਹਜ਼ਾਰ ਰੁਪਏ ਦਾ ਚੈੱਕ ਕੱਟ ਕੇ ਲਿਆਵੇ, ਜਦਕਿ 25 ਤੋਂ 50 ਹਜ਼ਾਰ ਰੁਪਏ ਤੱਕ ਦੀ ਆਮਦਨ ਵਾਲੇ 50000 ਤੇ 50,000 ਰੁਪਏ ਦੀ ਆਮਦਨ ਵਾਲੀਆਂ ਪੰਚਾਇਤਾਂ 5000 ਰੁਪਏ ਦਾ ਚੈੱਕ ਕੱਟ ਕੇ ਲਿਆਉਣ।
ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ ਵਿੱਚ 2.4 ਲੱਖ ਤਿਰੰਗੇ ਪਹੁੰਚ ਚੁੱਕੇ ਹਨ। ਜਲੰਧਰ ਤੋਂ ਹੀ 10 ਜ਼ਿਲ੍ਹਿਆਂ ਵਿੱਚ ਝੰਡੇ ਵੰਡੇ ਜਾਣਗੇ। ਤਿਰੰਗੇ ਨੂੰ ਹਰ ਘਰ ਤਕ ਪਹੁੰਚਾਉਣ ਲਈ ਡਾਕਖਾਨੇ ਤੋਂ ਇਲਾਵਾ ਬੈਂਕਾਂ, ਰਾਸ਼ਨ ਡਿਪੂਆਂ ਤੇ ਪੈਟਰੋਲ ਪੰਪਾਂ ‘ਤੇ ਰਾਸ਼ਟਰੀ ਝੰਡੇ ਦੀ ਵਿਕਰੀ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਪੁਆਇੰਟਾਂ ‘ਤੇ ਤਿਰੰਗਾ 25 ਰੁਪਏ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਜੇਕਰ 15 ਅਗਸਤ ਤੋਂ ਬਾਅਦ ਵੀ ਤਿਰੰਗਾ ਕਿਸੇ ਥਾਂ ‘ਤੇ ਰਹਿੰਦਾ ਹੈ ਤਾਂ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਪਸ ਕਰਨਾ ਹੋਵੇਗਾ।
ਫਲੈਗ ਕੋਡ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਤਿਰੰਗਾ ਲਹਿਰਾਉਣ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ। ਝੰਡਾ ਦਿਨ ਅਤੇ ਰਾਤ ਨੂੰ ਵੀ ਲਹਿਰਾਇਆ ਜਾ ਸਕਦਾ ਹੈ। ਮਸ਼ੀਨ ਨਾਲ ਬਣੇ ਅਤੇ ਪੋਲੀਸਟਰ ਫਲੈਗ ਨੂੰ ਵੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 75 ਸਾਲਾਂ ਮਗਰੋਂ ਗੁ. ਕਰਤਾਰਪੁਰ ਸਾਹਿਬ ‘ਚ ਮਿਲੇ ਚਾਚਾ-ਭਤੀਜਾ ਹੋਏ ਭਾਵੁਕ, ਡਾਕੂਮੈਂਟਰੀ ਨਾਲ ਹੋਇਆ ਮੇਲ
ਜੇਕਰ ਇਹ ਫਟਦਾ ਹੈ, ਤਾਂ ਝੰਡੇ ਨੂੰ ਇਸ ਤਰ੍ਹਾਂ ਰੱਖੋ
ਫਲੈਗ ਫਾਊਂਡੇਸ਼ਨ ਆਫ ਇੰਡੀਆ ਦੇ ਸੀਈਓ ਮੇਜਰ ਜਨਰਲ (ਸੇਵਾਮੁਕਤ) ਅਸੀਮ ਕੋਹਲੀ ਨੇ ਦੱਸਿਆ ਕਿ ਜੇਕਰ ਝੰਡੇ ਨੂੰ ਕਿਸੇ ਹੋਰ ਤਰੀਕੇ ਨਾਲ ਨੁਕਸਾਨ ਪਹੁੰਚਦਾ ਹੈ ਜਾਂ ਫੱਟਿਆ ਜਾਂਦਾ ਹੈ, ਤਾਂ ਇਸ ਨੂੰ ਸਨਮਾਨ ਦੇ ਅਨੁਸਾਰ ਕਿਸੇ ਇਕਾਂਤ ਜਗ੍ਹਾ ‘ਤੇ ਬੰਦ ਜਗ੍ਹਾ ‘ਤੇ ਸਾੜ ਕੇ ਪੂਰੀ ਤਰ੍ਹਾਂ ਨਸ਼ਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਨਿਪਟਾਰੇ ਦਾ ਕੋਈ ਸਨਮਾਨਯੋਗ ਤਰੀਕਾ ਹੋ ਸਕਦਾ ਹੈ। ਅਸੀਂ ਪਲਾਸਟਿਕ ਦੇ ਛੋਟੇ ਜਿਹੇ ਰਾਸ਼ਟਰੀ ਝੰਡੇ ਨੂੰ ਕਮਰ ਦੇ ਉੱਪਰ ਸਤਿਕਾਰ ਨਾਲ ਕੱਪੜੇ ‘ਤੇ ਲਗਾ ਸਕਦੇ ਹਾਂ।
ਅੱਗ ਨੂੰ ਸੌਂਪਣ ਸਮੇਂ ਝੰਡੇ ਨੂੰ ਖੁੱਲ੍ਹਾ ਨਾ ਰੱਖੋ। ਸਿੱਖਿਆ ਵਿਗਿਆਨੀ ਪ੍ਰੋਫੈਸਰ ਵਿਨੀਤ ਸ਼ਰਮਾ ਦਾ ਕਹਿਣਾ ਹੈ ਕਿ ਖਰਾਬ ਹੋਏ ਤਿਰੰਗੇ ਨੂੰ ਲੱਕੜ ਦੇ ਬਕਸੇ ਵਿੱਚ ਰੱਖ ਕੇ ਸਾਫ਼-ਸੁਥਰੀ ਥਾਂ ’ਤੇ ਦੱਬਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਸਮੇਂ ਲਈ ਮੌਨ ਰੱਖਣਾ ਜ਼ਰੂਰੀ ਹੈ। ਝੰਡੇ ਨੂੰ ਸਿਰਫ਼ ਸਾਫ਼-ਸੁਥਰੀ ਥਾਂ ‘ਤੇ ਅੱਗ ਦੀ ਉੱਚੀ ਲਾਟ ਵਿਚ ਹੀ ਮੋੜ ਕੇ ਸਤਿਕਾਰ ਨਾਲ ਅੱਗ ਦੇ ਹਵਾਲੇ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: