ਬਰਮਿੰਘਮ ਵਿਚ ਸੰਪੰਨ ਹੋਏ ਕਾਮਨਵੈਲਥ ਗੇਮਸ ਨੂੰ ਲੈ ਕੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਕਿਹਾ ਕਿ ਰਾਸ਼ਟਰ ਮੰਡਲ ਖੇਡਾਂ ਵਿਚ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਕੈਨੇਡਾ ਤੇ ਇੰਗਲੈਂਡ ਲਈ ਮੈਡਲ ਜਿੱਤੇ। ਮੈਡਲਿਸਟ ਅਮਰਵੀਰ ਢੇਸੀ ਤੇ ਮਨਧੀਰ ਕੂਨਰ ਜਲੰਧਰ ਤੋਂ ਹਨ। ਮੈਡਲ ਉਨ੍ਹਾਂ ਨੇ ਕੈਨੇਡਾ ਤੇ ਇੰਗਲੈਂਡ ਲਈ ਜਿੱਤਿਆ। ਕੈਨੇਡਾ ਦੀ ਹਾਕੀ ਟੀਮ ਵਿਚ 6 ਖਿਡਾਰੀ ਪੰਜਾਬੀ ਹਨ।
ਖੇਡ ਮੰਤਰੀ ਮੀਤ ਹੇਅਰ ਨੇ ਟਵੀਟ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਜੀ ਸੂਬੇ ਵਿਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਤੇ ਖੇਡਾਂ ਵਿਚ ਗੁਆਚੀ ਸ਼ਾਨ ਬਹਾਲ ਕਰਨ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਟੇਲੈਂਟ ਦੀ ਕਮੀ ਨਹੀਂ ਹੈ ਪਰ ਖਿਡਾਰੀਆਂ ਨੂੰ ਪਲੇਟਫਾਰਮ ਦੀ ਲੋੜ ਹੈ। ਪੰਜਾਬ ਤੋਂ 17 ਖਿਡਾਰੀਆਂ ਨੇ ਇਸ ਕਾਮਨਵੈਲਥ ਵਿਚ ਮੈਡਲ ਜਿੱਤਿਆ। ਇਸ ਦੌਰਾਨ ਉਨ੍ਹਾਂ ਨੇ ਮੇਜਰ ਧਿਆਨ ਚੰਦ ਦੇ ਜਨਮ ਦਿਨ ‘ਤੇ 29 ਅਗਸਤ ਨੂੰ ਪੰਜਾਬ ਖੇਡ ਮੇਲਾ ਕਰਾਉਣ ਦਾ ਐਲਾਨ ਕੀਤਾ।
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਟੇਲੈਂਟ ਨੂੰ ਮੈਡਲ ਤਕ ਲੈ ਜਾਵਾਂਗੇ। ਇਸ ਲਈ ਅੰਡਰ 14 ਤੋਂ ਲੈ ਕੇ 50 ਸਾਲ ਦੇ ਉਪਰ ਤੱਕ ਦੇ ਗੇਮਸ ਕਰਾਏ ਜਾ ਰਹੇ ਹਨ। ਅਸੀਂ ਬਲਾਕ ਪੱਧਰ ਤੋਂ ਹੀ ਟੇਲੈਂਟ ਨੂੰ ਪਛਾਣਾਗੇ ਅਤੇ ਉਸ ਨੂੰ ਅੱਗੇ ਵਧਾਉਣ ਵਿਚ ਮਦਦ ਕਰਾਂਗੇ। ਇਸ ਲਈ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀ ਮੁਲਾਕਾਤ ਕੀਤੀ ਹੈ। ਕੇਂਦਰ ਤੋਂ ਇਸ ਕੰਮ ਲਈ ਮਦਦ ਮੰਗੀ ਹੈ।
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਖੇਡ ਮੇਲਾ 2 ਮਹੀਨੇ ਤੱਕ ਚੱਲੇਗਾ। ਇਸ ਵਿਚ ਲਗਭਗ 5 ਲੱਖ ਖਿਡਾਰੀ ਹਿੱਸਾ ਲੈਣਗੇ। 11 ਅਗਸਤ ਤੋਂ ਇਸ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਇਸ ਵਿਚ ਅੰਡਰ 14 ਅੰਡਰ 17 ਅੰਡਰ 21, 21 ਤੋਂ 40, 41 ਤੋਂ 50 ਸਾਲ ਤੇ 50 ਸਾਲ ਤੋਂ ਉਪਰ ਦੇ ਵੀ ਹਿੱਸਾ ਲੈ ਸਕਦੇ ਹਨ। ਇਸ ਵਿਚ ਲਗਭਗ 28 ਗੇਮਾਂ ਕਰਾਈਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: