18 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕ ਕੋਵੈਕਸਿਨ ਤੇ ਕੋਵੀਸ਼ੀਲਡ ਲਗਵਾ ਚੁੱਕੇ ਹਨ, ਉਹ ਹੁਣ ਜੈਵਿਕ ‘ਈ ਕਾਰਬੇਵੈਕਸ ਬੂਸਟਰ ਸ਼ਾਟ’ ਵੀ ਲਗਵਾ ਸਕਦੇ ਹਨ। ਭਾਰਤ ਸਰਕਾਰ ਦੇ ਅਧਿਕਾਰਕ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਨੇ ਈ ਕਾਰਬੇਵੈਕਸ ਬੂਸਟਰ ਡੋਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ ਵਿੱਚ ਜੋ ਲੋਕ ਕੋਵੈਕਸਿਨ ਤੇ ਕੋਵਿਸ਼ੀਲਡ ਲਗਵਾ ਚੁੱਕੇ ਹਨ ਉਹ ਕਾਰਬੇਵੈਕਸ ਬੂਸਟਰ ਡੋਜ਼ ਲਗਵਾ ਸਕਦੇ ਹਨ।
ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ 16,047 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 1,28,261 ਹੋ ਗਈ ਹੈ। ਨਵੇਂ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਵਿਡ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ 19,539 ਹੈ। ਉਥੇ ਹੀ ਜੇ ਕੱਲ੍ਹ ਦੇ ਮੁਕਾਬਲੇ ਮਰੀਜ਼ਾਂ ਦੀ ਗਿਣਤੀ ‘ਤੇ ਨਜ਼ਰ ਮਾਰੀਏ ਤਾਂ 9 ਅਗਸਤ ਨੂੰ ਦੇਸ਼ ‘ਚ ਸੰਕਰਮਿਤ ਦੇ 12,751 ਮਾਮਲੇ ਸਨ। ਇਸ ਤੋਂ ਇਕ ਦਿਨ ਪਹਿਲਾਂ 8 ਅਗਸਤ ਨੂੰ 16167 ਨਵੇਂ ਕੇਸ ਦਰਜ ਕੀਤੇ ਗਏ ਸਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ, ਸਿੱਖ ਸੋਸ਼ਲ ਮੀਡੀਆ ਸਟਾਰ ਹਰਜਿੰਦਰ ਕੁਕਰੇਜਾ ‘ਸੱਭਿਆਚਾਰਕ ਰਾਜਦੂਤ’ ਨਿਯੁਕਤ
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ‘ਤੇ ਜ਼ੋਰ ਦਿੱਤਾ ਹੈ। ਕੇਂਦਰ ਨੇ ਰਾਜਾਂ ਨੂੰ ਇਨਫੈਕਟਿਡ ਵਿਅਕਤੀਆਂ ਦੇ ਇਲਾਜ ਲਈ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ਾਂ ਦੇ ਨਾਲ ਇਲਾਜ ਦੀ ਪੂਰੀ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਕਿਹਾ ਹੈ। ਹਾਲ ਹੀ ਵਿੱਚ, ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਨੂੰ ਇੱਕ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਰਾਜਾਂ ਨੂੰ ਜੀਨੋਮ ਸੀਕਵੈਂਸਿੰਗ ਲਈ ਸਾਰੇ ਸ਼ੱਕੀ ਵਿਅਕਤੀਆਂ ਦੇ ਇਕੱਠੇ ਕੀਤੇ ਨਮੂਨੇ ਭੇਜਣੇ ਚਾਹੀਦੇ ਹਨ। ਕੋਵਿਡ ਨਾਲ ਨਜਿੱਠਣ ਲਈ ਦੇਸ਼ ਵਿੱਚ ਕਿਸੇ ਵੀ ਵਸੀਲੇ ਦੀ ਕਮੀ ਨਹੀਂ ਹੈ, ਰਾਜਾਂ ਨੂੰ ਇਸ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: