ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪ੍ਰਭਾਵਕ ਹਰਜਿੰਦਰ ਸਿੰਘ ਕੁਕਰੇਜਾ ਨੂੰ ‘ਸੱਭਿਆਚਾਰਕ ਰਾਜਦੂਤ’ ਨਿਯੁਕਤ ਕਰਕੇ ਪੰਜਾਬੀਆਂ ਦਾ ਮਾਨ ਵਧਾਇਆ ਹੈ। ਉਹ 75 ‘ਸੱਭਿਆਚਾਰਕ ਰਾਜਦੂਤਾਂ’ ਵਿੱਚੋਂ ਇੱਕ ਹਨ। ਇਹ ਮਾਣ ਪ੍ਰਾਪਤ ਹੋਣ ‘ਤੇ ਕੁਕਰੇਜਾ ਨੇ ਕਿਹਾ ਇਹ ਮਾਣਤਾ ਪ੍ਰਾਪਤ ਕਰਨ ਵਾਲੇ ਉਹ ਉਹ ਇਕਲੌਤੇ ਦਸਤਾਰਧਾਰੀ ਸਿੱਖ ਹਨ, ਜਿਸ ਨੂੰ ਹੋਣ ‘ਤੇ ਮੈਂ ਨਿਮਰਤਾ ਮਹਿਸੂਸ ਕਰ ਰਿਹਾ ਹਾਂ।
ਦੱਸਣਯੋਗ ਕੇਂਦਰ ਸਰਕਾਰ ਨੇ ਗੂਗਲ ਅਤੇ ਫੇਸਬੁੱਕ ਦੇ ਸਹਿਯੋਗ ਨਾਲ ਹੁਣ 75 ਸਫਲ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ “ਭਾਰਤ ਲਈ ਸੱਭਿਆਚਾਰਕ ਰਾਜਦੂਤ” ਵਜੋਂ ਮਾਨਤਾ ਦਿੱਤੀ ਹੈ। ਇਸ ਸਮਾਗਮ ਨੂੰ ਦਰਸਾਉਣ ਲਈ ਏਸ਼ੀਆਟਿਕ ਸੁਸਾਇਟੀ, ਮੁੰਬਈ ਵਿਖੇ ਇੱਕ ਅਧਿਕਾਰਤ ਗਾਲਾ ਸ਼ਾਮ ਦਾ ਆਯੋਜਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਰਹੇਗੀ ਬੱਦਲਵਾਈ, ਕਈ ਜ਼ਿਲ੍ਹਿਆਂ ‘ਚ ਕਿਣਮਿਣ ਦੇ ਆਸਾਰ, ਜਾਣੋ ਰੱਖੜੀ ‘ਤੇ ਮੌਸਮ ਦਾ ਹਾਲ
ਹਰਜਿੰਦਰ ਸਿੰਘ ਕੁਕਰੇਜਾ ਇੱਕ ਵਿਸ਼ਵ ਪ੍ਰਸਿੱਧ ਸਿੱਖ ਹਨ ਜੋ ਆਪਣੀਆਂ ਵਿਸ਼ਵ ਯਾਤਰਾਵਾਂ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਲਈ ਜਾਣੇ ਜਾਂਦੇ ਹਨ। ਹਰਜਿੰਦਰ ਸਿੰਘ ਕੁਕਰੇਜਾ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਅਤੇ ਲਿੰਕਡਇਨ ਖਾਤਿਆਂ ਰਾਹੀਂ ਦੁਨੀਆ ਵਿੱਚ ਸਰਗਰਮ ਅਤੇ ਹਾਂਪੱਖੀ ਪ੍ਰਭਾਵ ਦੀ ਪਹੁੰਚ ਰੱਖਦੇ ਹਨ ਜਿੱਥੇ 4 ਮਿਲੀਅਨ ਤੋਂ ਵੱਧ ਲੋਕ ਓਹਨਾਂ ਨੂੰ ਫਾਲੋ ਕਰਦੇ ਹਨ।
ਭਾਰਤ ਦੇ ਸੱਭਿਆਚਾਰਕ ਰਾਜਦੂਤਾਂ ਵਿੱਚੋਂ ਇੱਕ ਨਿਯੁਕਤ ਹੋਣ ਮਗਰੋਂ ਕੁਕਰੇਜਾ ਨੇ ਕਿਹਾ ਕਿ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਕੀਮਤੀ ਮੌਕਾ ਹੈ ਕਿਉਂਕਿ ਭਾਰਤ 75 ਸਾਲ ਦਾ ਹੋ ਗਿਆ ਹੈ ਅਤੇ ‘ਭਾਰਤ ਦੇ ਸੱਭਿਆਚਾਰਕ ਰਾਜਦੂਤ’ ਵਜੋਂ ਨਿਯੁਕਤ ਹੋਣਾ ਇੱਕ ਸਨਮਾਨ ਦੀ ਗੱਲ ਹੈ। ਇਹ ਸਾਰੇ 75 ਰਚਨਾਕਾਰਾਂ ਨੂੰ ਉਤਸ਼ਾਹਿਤ ਕਰਦਾ ਹੈ।”
ਵੀਡੀਓ ਲਈ ਕਲਿੱਕ ਕਰੋ -: