ਆਮ ਲੋਕਾਂ ਲਈ ਚੰਗੀ ਖਬਰ ਹੈ, ਭਲਕੇ ਪੰਜਾਬ ਬੰਦ ਨਹੀਂ ਹੋਵੇਗਾ। ਵਾਲਮੀਕਿ ਭਾਈਚਾਰੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਭਰੋਸਾ ਦਿੱਤੇ ਜਾਣ ਮਗਰੋਂ ਪੰਜਾਬ ਬੰਦ ਦੀ ਕਾਲ ਵਾਪਿਸ ਲੈ ਲਈ ਗਈ ਹੈ। ਹੁਣ ਵਾਲਮੀਕਿ ਭਾਈਚਾਰਾ 19 ਅਗਸਤ ਨੂੰ ਮੀਟਿੰਗ ਕਰੇਗਾ।
ਦੱਸ ਦੇਈਏ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਦਲਿਤ ਭਾਈਚਾਰੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਵਿਰੋਦ ਵਿੱਚ 12 ਅਗਸਤ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਹ ਸੱਦਾ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਸੰਯੁਕਤ ਰੂਪ ’ਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਬਾਗੀਆਂ ਨੂੰ ਮੂਹ ਤੋੜਵਾਂ ਜਵਾਬ- ‘ਸੁਖਬੀਰ ਬਾਦਲ ਪ੍ਰਧਾਨ ਨੇ ਤੇ ਰਹਿਣਗੇ’
ਇਸ ਸੰਬੰਧੀ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਵਾਲਮੀਕਿ ਭਾਈਚਾਰੇ ਨੇ ਮੀਟਿੰਗ ਵੀ ਕੀਤੀ ਸੀ ਪਰ ਇਸ ਦਾ ਕੋਈ ਹਾਂਪੱਖੀ ਹੱਲ ਨਹੀਂ ਨਿਕਲਿਆ, ਜਿਸ ‘ਤੇ ਫਿਰ ਭਲਕੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਦੱਸ ਦੀਏ ਕਿ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ ਰਿਜ਼ਰਵ ਕੋਟੇ ਨੂੰ ਲੈ ਕੇ ਸਿੱਧੂ ਨੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ, ਜਿਸ ਨਾਲ ਐੱਸ.ਸੀ.-ਐੱਸ.ਟੀ. ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੰਚੀ ਸੀ।
ਵੀਡੀਓ ਲਈ ਕਲਿੱਕ ਕਰੋ -: