ਪੰਜਾਬ ਦੇ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਪੂਰੀ ਤਰ੍ਹਾਂ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਫਗਵਾੜਾ ਦਾ ਸ਼ੂਗਰ ਮਿੱਲ ਚੌਕ ਵੀ ਹੁਣ ਸਿੰਘੂ ਬਾਰਡਰ ਵਿਚ ਤਬਦੀਲ ਹੋਵੇਗਾ। ਸ਼ੂਗਰ ਮਿੱਲ ਦੇ ਸਾਹਮਣੇ ਦਿੱਤੇ ਜਾ ਰਹੇ ਧਰਨੇ ਨੂੰ ਪੰਜਾਬ ਦੀਆਂ 31 ਜਥੇਬੰਦੀਆਂ ਦਾ ਸਮਰਥਨ ਮਿਲਿਆ ਹੈ। ਸਾਰੀਆਂ ਜਥੇਬੰਦੀਆਂ ਦੀ ਫਗਵਾੜਾ ਵਿਚ ਦੇਰ ਰਾਤ ਤੱਕ ਚੱਲੀ ਬੈਠਕ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ।
ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ 25 ਅਗਸਤ ਨੂੰ ਫਗਵਾੜਾ ਮਿੱਲ ਚੌਕ ‘ਤੇ ਕਿਸਾਨਾਂ ਦਾ ਭਾਰੀ ਇਕੱਠ ਕੀਤਾ ਜਾਵੇਗਾ। ਇਸ ਵਿਚ ਸਿਰਫ ਦੁਆਬਾ ਹੀ ਨਹੀਂ ਸਗੋਂ ਪੂਰੇ ਪੰਜਾਬ ਤੋਂ ਕਿਸਾਨ ਆਉਣਗੇ। ਕਿਸਾਨ ਨੇਤਾਵਾਂ ਨੇ ਫਗਵਾੜਾ ਸ਼ੂਗਰ ਮਿੱਲ ਨੂੰ ਵੀ ਸਿੰਘੂ ਬਾਰਡਰ ਵਿਚ ਤਬਦੀਲ ਕੀਤਾ ਜਾਵੇਗਾ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਥੇ ਪੱਕਾ ਮੋਰਚਾ ਰਹੇਗਾ।
31 ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਫੈਸਲਾ ਲਿਆ ਹੈ ਕਿ ਲਖੀਮਪੁਰੀ ਖੀਰੀ ਵਿਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਲਈ ਪੰਜਾਬ ਤੋਂ 10,000 ਕਿਸਾਨਾਂ ਦਾ ਜਥਾ ਉੱਤਰ ਪ੍ਰਦੇਸ਼ ਵਿਚ ਜਾਵੇਗਾ ਤੇ ਉਥੇ ਜਾ ਕੇ ਇਨਸਾਫ ਲਈ ਸੰਘਰਸ਼ ਕਰੇਗਾ।
ਅੰਦੋਲਨ ਦੀ ਰੂਪਰੇਖਾ ਤੈਅ ਕਰਨ ਲਈ ਦੇਰ ਰਾਤ ਫਗਵਾੜਾ ਦੇ ਗੁਰਦੁਆਰਾ ਗਿਆਨਸਰ ਸਾਹਿਬ ਵਿਚ ਚੱਲੀ ਬੈਠਕ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੇਤਾਵਾਂ ਰੂਲਦੂ ਸਿੰਘ ਮਨਸਾ, ਮਨਜੀਤ ਸਿੰਘ ਰਾਏ, ਬਲਜੀਤ ਸਿੰਘ, ਬੂਟਾ ਸਿੰਘ ਬੁਰਜਗਿਲ, ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ, ਬੁੱਧ ਸਿੰਘ, ਰਮਿੰਦਰ ਸਿੰਘ ਪਟਿਆਲਾ ਆਦਿ ਹਾਜ਼ਰ ਹੋਏ।
ਇਹ ਵੀ ਪੜ੍ਹੋ : ਖੰਨਾ : ਸੱਤ ਮਹੀਨਿਆਂ ਦੇ ਭਰੂਣ ਨੂੰ ਚੁੱਕ ਕੇ ਘੁੰਮਦਾ ਰਿਹਾ ਕੁੱਤਾ, ਘਟਨਾ ਹੋਈ CCTV ਕੈਮਰੇ ਵਿਚ ਕੈਦ
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਫਗਵਾੜਾ ਸ਼ੂਗਰ ਮਿੱਲ ਵਿਚ ਜੋ 72 ਕਰੋੜ ਰੁਪਿਆ ਕਿਸਾਨਾਂ ਦਾ ਫਸਿਆ ਹੋਇਆ ਹੈ, ਉਸ ਦ ਅਦਾਇਗੀ ਕਰੇ। ਫੈਕਟਰੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਸ ਦਾ ਸੰਚਾਲਨ ਖੁਦ ਕਰੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਬੈਠਕਾਂ ਹੋ ਚੁੱਕੀਆਂ ਹਨ ਪਰ ਕੋਈ ਹੱਲ ਨਹੀਂ ਨਿਕਲਿਆ ਹੈ।
ਕਿਸਾਨਾਂ ਦੇ ਪੂਰਾ ਹਾਈਵੇ ਬੰਦ ਕਰ ਦੇਣ ਤੇ ਸੂਬੇ ਦੇ 31 ਕਿਸਾਨ ਸੰਗਠਨਾਂ ਦੇ ਇਕੱਠੇ ਹੋ ਜਾਣ ਦੇ ਬਾਅਦ ਦੇਰ ਰਾਤ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਚਿੱਠੀ ਕਿਸਾਨਾਂ ਕੋਲ ਪਹੁੰਚੀ। ਮੰਤਰੀ ਨਾਲ ਕਿਸਾਨ ਨੇਤਾਵਾਂ ਦੀ ਗੱਲ ਵੀ ਹੋਈ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਬੇਸ਼ੱਕ ਪੈਸੇ ਪਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਫਗਵਾੜਾ ਸ਼ੂਗਰ ਮਿੱਲ ਦਾ ਮਾਮਲਾ ਅਜੇ ਤੱਕ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੰਤਰੀ ਨੇ ਜੋ ਸਰਕਾਰ ਵੱਲੋਂ ਚਿੱਠੀ ਭੇਜੀ ਹੈ ਉਸ ਵਿਚ ਵੀ ਸਤੰਬਰ ਦੀ 10 ਤਰੀਕ ਤੱਕ ਪੈਸੇ ਦੇਣ ਦਾ ਭਰੋਸਾ ਦਿੱਤਾ ਹੈ ਪਰ ਅਜਿਹੇ ਭਰੋਸੇ ਪਹਿਲਾਂ ਵੀ ਮਿਲਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: