ਨਿਊਯਾਰਕ ‘ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਭਾਰਤੀ ਮੂਲ ਦੇ ਬ੍ਰਿਟਿਸ਼ ਅਮਰੀਕੀ ਲੇਖਕ ਸਲਾਮ ਰਸ਼ਦੀ ਦੀ ਹਾਲਤ ਵਿਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਬੋਲ ਰਹੇ ਹਨ। ਦੂਜੇ ਪਾਸੇ ਸਲਮਾਨ ‘ਤੇ ਹਮਲਾ ਕਰਨ ਵਾਲੇ ਦੋਸ਼ੀ ਨੇ ਕੋਰਟ ਵਿਚ ਖੁਦ ਨੂੰ ਨਿਰਦੋਸ਼ ਦੱਸਿਆ ਹੈ।
ਰਸ਼ਦੀ ‘ਤੇ ਇਕ ਲਾਈਵ ਪ੍ਰੋਗਰਾਮ ਦੌਰਾਨ 24 ਸਾਲ ਦੇ ਹਾਦੀ ਮਾਤਰ ਨੇ ਹਮਲਾ ਕੀਤਾ ਸੀ। ਮਾਤਰ ਨੇ ਉਨ੍ਹਾਂ ਦੇ ਗਲੇ ‘ਤੇ ਚਾਕੂ ਨਾਲ 10-15 ਵਾਰ ਹਮਲਾ ਕੀਤਾ ਜਿਸ ਦੇ ਬਾਅਦ ਰਸ਼ਦੀ ਨੂੰ ਏਅਰਲਿਫਟ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਨੇ ਇਕ ਡਾਕਟਰ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਰਸ਼ਦੀ ਦੇ ਗਲੇ ਅਤੇ ਪੇਟ ‘ਤੇ ਚਾਕੂ ਦੇ ਕਈ ਜ਼ਖਮ ਸਨ। ਉਨ੍ਹਾਂ ਦੀ ਸਰਜਰੀ ਕੀਤੀ ਗਈ ਹੈ।
ਮਾਤਰ ‘ਤੇ ਹੱਤਿਆ ਦੀ ਕੋਸ਼ਿਸ਼ ਤੇ ਮਾਰਕੁੱਟ ਦਾ ਚਾਰਜ ਲੱਗਾ ਹੈ। ਮਾਤਰ ਕੈਲੀਫੋਰਨੀਆ ਵਿਚ ਪੈਦਾ ਹੋਇਆ ਸੀ ਪਰ ਹੁਣੇ ਜਿਹੇ ਉਹ ਨਿਊ ਜਰਸੀ ਚਲਾ ਗਿਆ ਸੀ। ਉਸ ਕੋਲ ਇਕ ਫੇਕ ਡਰਾਈਵਿੰਗ ਲਾਇਸੈਂਸ ਵੀ ਮਿਲਿਆ ਹੈ। ਹੁਣ ਉਸ ਨੇ ਕੋਰਟ ਵਿਚ ਅਰਜ਼ੀ ਦੇ ਕੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। 33 ਸਾਲ ਪਹਿਲਾਂ ਈਰਾਨ ਦੇ ਧਾਰਮਿਕ ਨੇਤਾ ਨੇ ਜਾਰੀ ਕੀਤਾ ਸੀ ਫਤਵਾ। ਸਲਮਾਨ ਮੁਸਲਿਮ ਪ੍ਰੰਪਰਾਵਾਂ ‘ਤੇ ਲਿਖੇ ਨਾਵਲ ‘ਦਿ ਸੈਟੇਨਿਕ ਵਰਸੇਜ਼’ ਵਿਵਾਦਾਂ ਵਿੱਚ ਘਿਰ ਗਿਆ ਸੀ। ਈਰਾਨ ਦੇ ਧਾਰਮਿਕ ਨੇਤਾ ਅਯਾਤੁੱਲਾ ਖੋਮੇਨੀ ਨੇ 1989 ਵਿੱਚ ਉਸਦੇ ਖਿਲਾਫ ਫਤਵਾ ਜਾਰੀ ਕੀਤਾ ਸੀ। ਇਸ ਹਮਲੇ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਈਰਾਨ ਦੇ ਇੱਕ ਡਿਪਲੋਮੈਟ ਨੇ ਕਿਹਾ – ਸਾਡਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਦ ਸੈਟੇਨਿਕ ਵਰਸਿਜ਼ ਦੇ ਇੱਕ ਜਾਪਾਨੀ ਅਨੁਵਾਦਕ ਹਿਤੋਸ਼ੀ ਇਗਾਰਾਸ਼ੀ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਕਿ ਇੱਕ ਇਤਾਲਵੀ ਅਨੁਵਾਦਕ ਅਤੇ ਇੱਕ ਨਾਰਵੇਈ ਪ੍ਰਕਾਸ਼ਕ ਉੱਤੇ ਵੀ ਹਮਲਾ ਕੀਤਾ ਗਿਆ ਸੀ। ਰਸ਼ਦੀ ਦੀ ਤਾਰੀਫ ਕਰਨ ‘ਤੇ ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੀ ਮਹਿਲਾ ਲੇਖਿਕਾ ਜ਼ੈਨਬ ਪ੍ਰਿਆ ‘ਤੇ ਵੀ ਹਮਲਾ ਹੋਇਆ ਸੀ। ਹਮਲਾਵਰਾਂ ਨੇ ਪ੍ਰਿਆ ਦੀ ਗਰਦਨ ‘ਤੇ ਚਾਕੂ ਰੱਖਿਆ ਹੋਇਆ ਸੀ। ਉਸ ਦੇ ਮੂੰਹ ‘ਤੇ ਇੱਟ ਨਾਲ ਵਾਰ ਕੀਤਾ ਗਿਆ। ਪਿਛਲੇ ਸਾਲ ਇੱਕ ਇੰਟਰਵਿਊ ਵਿੱਚ ਜਦੋਂ ਰਸ਼ਦੀ ਤੋਂ ਪੁੱਛਿਆ ਗਿਆ ਸੀ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤਾਂ ਉਨ੍ਹਾਂ ਨੇ ਕਿਹਾ – ਜਾਣ ਦਿਓ, ਮੈਨੂੰ ਆਪਣੀ ਜ਼ਿੰਦਗੀ ਜੀਣੀ ਹੈ।