ਚੀਨ ਵਿਚ ਜਨਮ ਦਰ ਰਿਕਾਰਡ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਬਹੁਤ ਸਾਰੇ ਭੱਤਿਆਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਪਰਿਵਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਦੇ ਉਦੇਸ਼ ਨਾਲ ਅਜਿਹਾ ਕੀਤਾ ਹੈ। ਚੀਨ ਵਿਚ ਜਨਸੰਖਿਆ 2025 ਤੱਕ ਘੱਟ ਹੋਣ ਲੱਗੇਗੀ। ਚੀਨ ਇਸ ਸਮੇਂ ਜਨਸੰਖਿਆ ਸੰਕਟ ਦਾ ਸਾਹਮਣਾ ਕਰ ਰਿਹਾ ਹੈ। 2016 ਵਿੱਚ, ਬੀਜਿੰਗ ਨੇ ਇੱਕ ਬੱਚੇ ਦੇ ਨਿਯਮ ਨੂੰ ਖਤਮ ਕਰ ਦਿੱਤਾ ਸੀ ਅਤੇ 2021 ਵਿੱਚ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ। ਪਰ ਪਿਛਲੇ 5 ਸਾਲਾਂ ਵਿੱਚ ਜਨਮ ਦਰ ਵਿੱਚ ਕਾਫੀ ਕਮੀ ਆਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਦੇਸ਼ ਭਰ ਵਿੱਚ ਪ੍ਰਜਨਨ ਸਿਹਤ ‘ਤੇ ਖਰਚ ਵਧਾਉਣ ਅਤੇ ਬਾਲ ਦੇਖਭਾਲ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਸਥਾਨਕ ਸਰਕਾਰਾਂ ਨੂੰ ਕਿਹਾ ਕਿ ਕਿਰਿਆਸ਼ੀਲ ਜਣਨ ਸਹਾਇਤਾ ਉਪਾਵਾਂ ਨੂੰ ਲਾਗੂ ਕਰਨ ਦੀ ਲੋੜ ਹੈ। ਇਸ ਵਿੱਚ ਸਬਸਿਡੀਆਂ, ਟੈਕਸ ਛੋਟਾਂ, ਬਿਹਤਰ ਸਿਹਤ ਬੀਮਾ, ਨੌਜਵਾਨ ਪਰਿਵਾਰਾਂ ਲਈ ਸਿੱਖਿਆ, ਰਿਹਾਇਸ਼ ਅਤੇ ਰੁਜ਼ਗਾਰ ਸਹਾਇਤਾ ਸ਼ਾਮਲ ਹੈ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਚਾਈਲਡ ਕੇਅਰ ਸੇਵਾਵਾਂ ਦੀ ਗੰਭੀਰ ਘਾਟ ਨੂੰ ਘਟਾਉਣ ਲਈ, ਸਾਰੇ ਸੂਬਿਆਂ ਨੂੰ ਸਾਲ ਦੇ ਅੰਤ ਤੱਕ ਦੋ ਤੋਂ ਤਿੰਨ ਸਾਲ ਦੇ ਬੱਚਿਆਂ ਲਈ ਨਰਸਰੀਆਂ ਮੁਹੱਈਆ ਕਰਾਉਣੀਆਂ ਚਾਹੀਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਚੀਨ ਦੇ ਅਮੀਰ ਸ਼ਹਿਰਾਂ ਵਿੱਚ ਔਰਤਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਟੈਕਸ ਅਤੇ ਹਾਊਸਿੰਗ ਕ੍ਰੈਡਿਟ, ਵਿਦਿਅਕ ਲਾਭਾਂ ਦੇ ਨਾਲ-ਨਾਲ ਨਕਦ ਇਨਾਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਦੇ ਅਨੁਸਾਰ, ਚੀਨ ਦੀ ਜਨਮ ਦਰ ਪਿਛਲੇ ਸਾਲ ਪ੍ਰਤੀ 1000 ਲੋਕਾਂ ਵਿੱਚ 7.52 ਜਨਮ ਤੱਕ ਡਿੱਗ ਗਈ। 1949 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਇਹ ਸੰਖਿਆ ਸਭ ਤੋਂ ਘੱਟ ਹੈ।