ਭਾਰਤੀ ਜਨਤਾ ਪਾਰਟੀ ਨੇ ਅੱਜ ਨਵੇਂ ਸੰਸਦੀ ਬੋਰਡ ਦਾ ਐਲਾਨ ਕੀਤਾ ਹੈ। ਬੋਰਡ ਵਿਚ ਪੰਜਾਬ ਤੋਂ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਾਮਲ ਕੀਤਾ ਗਿਆ ਹੈ। ਲਾਲਪੁਰਾ ਇਸ ਸਮੇਂ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੀਨੀਅਰ ਭਾਜਪਾ ਨੇਤਾ ਤੇ ਮੱਧ ਪ੍ਰਦੇਸ਼ ਦੇ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਸ ਵਾਰ ਸੰਸਦੀ ਬੋਰਡ ਵਿਚ ਥਾਂ ਨਹੀਂ ਮਿਲੀ ਹੈ।
ਇਕਬਾਲ ਸਿੰਘ ਲਾਲਪੁਰਾ ਸਾਬਕਾ ਆਈਪੀਐੱਸ ਅਧਿਕਾਰੀ ਹਨ। ਕੇਂਦਰ ਸਰਕਾਰ ਨੇ ਲਾਲਪੁਰਾ ਨੂੰ ਇਸ ਸਾਲ ਅਪ੍ਰੈਲ ਵਿਚ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦਾ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਸੀ। ਉਹ ਤਿੰਨ ਸਾਲ ਤੱਕ ਅਹੁਦੇ ‘ਤੇ ਰਹਿਣਗੇ। ਇਸ ਤੋਂ ਪਹਿਲਾਂ ਕੇਂਦਰ ਨੇ 2021 ਵਿਚ ਇਹ ਜ਼ਿੰਮੇਵਾਰੀ ਸੌਂਪੀ ਸੀ। ਦੱਸ ਦੇੀਏ ਕਿ ਦੇਸ਼ ਦੇ 5 ਭਾਈਚਾਰਿਆਂ ਨੂੰ ਘੱਟ-ਗਿਣਤੀ ਦਿਖਾਇਾ ਗਿਆ ਹੈ।ਇਨ੍ਹਾਂ ਵਿਚ ਸਿੱਖ, ਈਸਾਈ, ਬੁੱਧ, ਮੁਸਲਿਮ ਤੇ ਪਾਰਸੀ ਸ਼ਾਮਲ ਹਨ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਤੇ ਉਪ ਪ੍ਰਧਾਨ ਅਹੁਦੇ ‘ਤੇ ਇਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਕਬਾਲ ਸਿੰਘ ਲਾਲਪੁਰਾ ਦਾ ਸਬੰਧ ਸਿੱਖ ਭਾਈਚਾਰੇ ਨਾਲ ਹੈ।
ਇਹ ਵੀ ਪੜ੍ਹੋ : MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਖੁਦ ਨੂੰ ਦੱਸਿਆ ਲਾਰੈਂਸ ਬਿਸ਼ਨੋਈ ਦਾ ਸਾਥੀ
ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਰੋਪੜ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 1981 ਵਿਚ ਵੱਖਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਫੜਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਲਾਲਪੁਰਾ ਉਸ ਸਮੇਂ ਇੰਸਪੈਕਟਰ ਅਹੁਦੇ ‘ਤੇ ਤਾਇਨਾਤ ਸਨ। ਭਿੰਡਰਾਂਵਾਲਾ ਦੀ ਗ੍ਰਿਫਤਾਰੀ ਲਈ ਬਣਾਏ ਗਏ ਪੈਨਲ ਵਿਚ ਦੋ ਹੋਰ ਅਧਿਕਾਰੀਆਂ ਵਿਚ ਜਰਨੈਲ ਸਿੰਘ ਚਾਹਲ ਤੇ ਤਤਕਾਲੀ ਐੱਸਡੀਐੱਮ ਬੀਐੱਸ ਭੁੱਲਰ ਵੀ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਇਕਬਾਲ ਸਿੰਘ ਲਾਲਪੁਰਾ 1978 ਵਿਚ ਨਿਰੰਕਾਰੀਆਂ ਵਿਚ ਹੋਏ ਟਕਰਾਅ ਵਿਚ ਵੀ ਜਾਂਚ ਅਧਿਕਾਰੀ ਰਹੇ ਹਨ। ਅੱਤਵਾਦ ਦੇ ਦੌਰ ਵਿਚ ਬੰਦੂਕ ਥਾਮਣ ਵਾਲੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਵਿਚ ਵੀ ਲਾਲਪੁਰਾ ਨੇ ਵੱਡੀ ਭੂਮਿਕਾ ਨਿਭਾਈ। ਲਾਲਪੁਰਾ ਨੇ ਆਈਪੀਐੱਸ ਬਣਨ ਤੱਕ ਦਾ ਸਫਰ ਐੱਨਜੀਓ ਰੈਂਕ ਤੋਂ ਸ਼ੁਰੂ ਕੀਤਾ ਸੀ।