ਹਿਮਾਚਲ ਪ੍ਰਦੇਸ਼ ਵਿਚ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਚੁਣਾਵੀ ਵਿਗੁਲ ਵਜਾ ਦਿੱਤਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਥੇ ਪਹੁੰਚੇ ਹੋਏ ਹਨ। ਇਸ ਮੌਕੇ ਉਨ੍ਹਾਂ ਨੇ ਸੱਤਾ ਵਿਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪ੍ਰਦਰਸ਼ਨ ਨਹੀਂ ਕਰਦੀ। ਲੋਕਾਂ ਨੂੰ ਦਿਹਾੜੀ ‘ਤੇ ਲਾ ਕੇ ਆਪਣੀ ਜੈ-ਜੈਕਾਰ ਨਹੀਂ ਕਰਦੀ। ਮਾਨ ਨੇ ਕਿਹਾ ਕਿ ਹਿਮਾਚਲ ਤੇ ਪੰਜਾਬ ਦੀਆਂ ਮੁਸ਼ਕਲਾਂ ਇਕੋ ਜਿਹੀਆਂ ਹਨ। ਦੋਵੇਂ ਗੁਆਂਢੀ ਸੂਬੇ ਹਨ। ਮਾਰਚ 2022 ਤੋਂ ਪਹਿਲਾਂ ਪੰਜਾਬ ਵਿਚ ਵੀ ਇਹੀ ਹਾਲ ਸੀ ਕਿ 5-5 ਸਾਲ ਬਾਅਦ ਪਾਰਟੀਆਂ ਸੱਤਾ ਵਿਚ ਆਉਂਦੀਆਂ ਰਹਿੰਦੀਆਂ ਸਨ। ਲੋਕਾਂ ਕੋਲ ਕੋਈ ਰਸਤਾ ਨਹੀਂ ਸੀ। ਪੰਜਾਬ ਨੂੰ ਤੀਜਾ ਰਸਤਾ ਮਿਲਿਆ। ਸਰਕਾਰ ਬਣੇ ਨੂੰ ਸਿਰਫ 5 ਮਹੀਨੇ ਹੋਏ ਹਨ ਪਰ ਅਸੀਂ 70 ਸਾਲ ਤੋਂ ਜ਼ਿਆਦਾ ਕੰਮ ਕੀਤੇ ਹਨ।
CM ਮਾਨ ਨੇ ਕਿਹਾ ਕਿ ਹਰ ਰੋਜ਼ ਭ੍ਰਿਸ਼ਟਾਚਾਰੀ ਫੜੇ ਜਾ ਰਹੇ ਹਨ। ਇਸ ਲਈ ਅਸੀਂ ਹੈਲਪਲਾਈਨ ਸ਼ੁਰੂ ਕੀਤੀ ਹੈ। ਭ੍ਰਿਸ਼ਟਾਚਾਰੀਆਂ ਤੇ ਅਫਸਰਾਂ ਨੇ ਹੁਣ ਪਤਾ ਕਰਨਾ ਸ਼ੁਰੂ ਕੀਤਾ ਕਿ ਸਾਡੀ ਤਨਖਾਹ ਕਿੰਨੀ ਹੈ। ਇਸ ਤੋਂ ਪਹਿਲਾਂ ਤਨਖਾਹ ਤਾਂ ਬੋਨਸ ਵਰਗੀ ਸੀ। ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਵਿਚ 2-3 ਮੰਤਰੀਆਂ ਨੂੰ ਅੰਦਰ ਕੀਤਾ । ਇਸ ਵਿਚ ਇਕ ਮੰਤਰੀ ਤਾਂ ਸਾਡਾ ਹੀ ਸੀ। ਪੁਰਾਣੀ ਕੈਬਨਿਟ ਦੇ ਕਈ ਲੋਕ ਵਿਦੇਸ਼ ਜਾ ਚੁੱਕੇ ਹਨ ਕਿ ਕਿਤੇ ਕਾਰਵਾਈ ਨਾ ਹੋ ਜਾਵੇ। ਉਨ੍ਹਾਂ ‘ਤੇ ਕਾਰਵਾਈ ਹੋਵੇਗੀ।
ਪੰਜਾਬ ਵਿਚ ਪਹਿਲਾਂ ਨਿਯਮ ਸੀ ਕਿ ਜਿੰਨੀ ਵਾਰ ਵਿਧਾਇਕ ਚੁਣੇ ਗਏ, ਓਨੀ ਵਾਰ ਪੈਨਸ਼ਨ ਮਿਲਦੀ ਸੀ। ਹਰ ਵਾਰ ਦੀ 65 ਹਜ਼ਾਰ ਪੈਨਸ਼ਨ ਮਿਲਦੀ ਸੀ ਪਰ ਹੁਣ ਨਿਯਮ ਬਣਾ ਦਿੱਤਾ ਗਿਆ ਚਾਹੇਂ ਜਿੰਨੀ ਵਾਰ ਵਿਧਾਇਕ ਬਣੇ, ਪੈਨਸ਼ਨ ਇਕ ਵਾਰ ਦੀ ਹੀ ਮਿਲੇਗੀ। ਪੰਜਾਬ ਵਿਚ ਅਸੀਂ ਗਾਰੰਟੀ ਦੇ ਹਿਸਾਬ ਨਾਲ 1 ਜੁਲਾਈ ਤੋਂ 2 ਮਹੀਨੇ ਵਿਚ 600 ਯੂਨਿਟ ਬਿਜਲੀ ਫ੍ਰੀ ਕਰ ਦਿੱਤੀ ਹੈ। ਸਤੰਬਰ ਵਿਚ ਪਹਿਲਾ ਬਿਲ ਆਏਗਾ। ਮੈਂ ਬਿਜਲੀ ਬੋਰਡ ਤੋਂ ਡਾਟਾ ਲਿਆ ਹੈ। 74 ਲੱਖ ਮੀਟਰ ਵਿਚੋਂ 51 ਲੱਖ ਨੂੰ ਜ਼ੀਰੋ ਬਿੱਲ ਆਏਗਾ।
ਸਿਹਤ ਦੀ ਗਾਰੰਟੀ ਵਿਚ ਦਿੱਲੀ ਦੇ ਮੁਹੱਲਾ ਕਲੀਨਿਕ ਮਾਡਲ ਨੂੰ ਪੰਜਾਬ ਵਿਚ ਲਾਗੂ ਕਰ ਦਿੱਤਾ ਹੈ ਜਿਸ ਵਿਚ ਇਕ ਡਾਕਟਰ, ਇਕ ਫਾਰਮਾਸਿਸਟ, ਇਕ ਨਰਸ ਤੇ ਰਿਸੈਪਸ਼ਨਿਸਟ ਹੈ। ਇਥੇ ਡਾਕਟਰ ਫ੍ਰੀ ਮਰੀਜ਼ ਦੇਖਣਗੇ। ਦਵਾਈ ਵੀ ਫ੍ਰੀ ਮਿਲੇਗੀ। ਮੁਹੱਲਾ ਕਲੀਨਿਕ ਵਿਚ 98 ਤਰ੍ਹਾਂ ਦੇ ਟੈਸਟ ਹੋਣਗੇ। ਅਸੀਂ 100 ਮੁਹੱਲਾ ਕਲੀਨਿਕ ਚਾਲੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਭਲਕੇ CM ਮਾਨ ਦੀ ਅਗਵਾਈ ਵਿਚ ਹੋਣ ਵਾਲੀ ਕੈਬਨਿਟ ਦੀ ਬੈਠਕ ਹੋਈ ਮੁਲਤਵੀ
ਪੰਚਾਇਤੀ ਜ਼ਮੀਨ ਤੇ ਜੰਗਲਾਤ ਦੀਆਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕੀਤੀ। ਇਸ ਦੀ ਲਿਸਟ ਦੇਖੀ ਤਾਂ 50,000 ਏਕੜ ਜ਼ਮੀਨ ‘ਤੇ ਕਬਜ਼ਾ ਦੇਖ ਕੇ ਮੈਂ ਹੈਰਾਨ ਹੋ ਗਿਆ। ਅਸੀਂ ਕੋਰਟ ਤੋਂ ਕਾਗਜ਼ ਲਏ। ਹੁਣ ਤੱਕ 9500 ਏਕੜ ਕਬਜ਼ੇ ਤੋਂ ਛੁਡਵਾ ਚੁੱਕੇ ਹਾਂ। ਆਉਣ ਵਾਲੇ ਦਿਨਾਂ ਵਿਚ ਬੁਢਾਪਾ ਪੈਨਸ਼ਨ ਦੀ ਡੋਰ ਟੂ ਡੋਰ ਡਲਿਵਰੀ ਹੋਵੇਗੀ। ਬਜ਼ੁਰਗ ਬੈਕਾਂ ਦੀ ਲਾਈਨ ਵਿਚ ਨਹੀਂ ਲੱਗਣਗੇ। ਉੁਨ੍ਹਾਂ ਨੂੰ ਬੁਢਾਪਾ ਟੈਨਸ਼ਨ ਨਹੀਂ ਸਗੋਂ ਪੈਨਸ਼ਨ ਦੇਣਗੇ। ਬਾਇਓਮੀਟਰਕ ਤੋਂ ਨਿਸ਼ਾਨ ਲੈ ਕੇ ਘਰ ‘ਤੇ ਹੀ ਪੈਸੇ ਦਿੱਤੇ ਜਾਣਗੇ। ਪੰਜਾਬ ਵਿਚ 9 ਮੈਡੀਕਲ ਕਾਲਜ ਪਹਿਲਾਂ ਤੋਂ ਹਨ। ਅਸੀਂ 16 ਹੋਰ ਨਵੇਂ ਮੈਡੀਕਲ ਕਾਲਜ ਬਣਾ ਰਹੇ ਹਾਂ। ਇਸ ਤੋਂ ਬਾਅਦ 25 ਮੈਡੀਕਲ ਕਾਲਜ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਮੁੱਖ ਮੰਤਰੀ ਬਣਨ ਦੇ ਬਾਅਦ ਭਗਵੰਤ ਮਾਨ ਪਹਿਲੀ ਵਾਰ ਸ਼ਿਮਲਾ ਪਹੁੰਚੇ ਹਨ ਜਦੋਂ ਕਿ ਮਨੀਸ਼ ਸਿਸੋਦੀਆ ਇਸ ਤੋਂ ਪਹਿਲਾਂ ਦੋ ਵਾਰ ਸ਼ਿਮਲਾ ਆ ਕੇ ਸੂਬੇ ਦੀ ਸਿਆਸਤ ਨੂੰ ਗਰਮਾ ਚੁੱਕੇ ਹਨ। ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਦੋਵੇਂ ਨੇਤਾ ਚੋਣ ਘੋਸ਼ਣਾ ਪੱਤਰ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਕੁਝ ਸੇਵਾਵਾਂ ਦਾ ਐਲਾਨ ਕਰਨਗੇ।