ਕੋਰੋਨਾ ਦੇ ਬਾਅਦ ਹੁਣ ਮੰਕੀਪੌਕਸ ਦੀ ਦਹਿਸ਼ਤ ਲੋਕਾਂ ਨੂੰ ਡਰਾਉਣ ਲੱਗੀ ਹੈ। ਮੰਕੀਪੌਕਸ ਵਾਇਰਸ ਹੁਣ ਦੁਨੀਆ ਦੇ 92 ਦੇਸ਼ਾਂ ਤੱਕ ਫੈਲ ਚੁੱਕਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਜਾਣਕਾਰੀ ਦਿੱਤੀ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਮੰਕੀਪੌਕਸ ਹੁਣ ਤੱਕ 92 ਦੇਸ਼ਾਂ ਅਤੇ ਖੇਤਰਾਂ ਵਿੱਚ ਫੈਲ ਚੁੱਕਾ ਹੈ। WHO ਦੁਆਰਾ ਪ੍ਰਾਪਤ ਅੰਕੜਿਆਂ ਦੇ ਅਨੁਸਾਰ, 35,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਵਾਇਰਸ ਕਾਰਨ ਹੁਣ ਤੱਕ 12 ਮੌਤਾਂ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਹਫਤੇ ਲਗਭਗ 7500 ਮਾਮਲੇ ਸਾਹਮਣੇ ਆਏ। ਇਕ ਹਫਤੇ ਪਹਿਲਾਂ ਆਏ ਮਾਮਲਿਆਂ ਦੇ ਮੁਕਾਬਲੇ ਇਹ ਮਾਮਲੇ 20 ਫੀਸਦੀ ਵਧ ਸਨ। 2022 ਵਿਚ ਦੁਨੀਆ ਦੇ 92 ਤੋਂ ਵਧ ਦੇਸ਼ਾਂ ਵਿਚ ਮੰਕੀਪੌਕਸ ਦੇ 35000 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਅਜਿਹੇ ਦੇਸ਼ਾਂ ਵਿਚ ਹਨ, ਜਿਥੇ ਇਸ ਤੋਂ ਪਹਿਲਾਂ ਕਦੇ ਮੰਕੀਪੌਕਸ ਨਹੀਂ ਹੋਇਆ ਹੈ
WHO ਦੇ ਡਾਇਰੈਕਟਰ ਨੇ ਕਿਹਾ ਕਿ ਮੰਕੀਪੌਕਸ ਨੂੰ ਰੋਕਣ ਵਿਚ ਵੈਕਸੀਨ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਮੰਕੀਪੌਕਸ ਦੇ ਪ੍ਰਕੋਪ ਨੂੰ ਕੰਟਰੋਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਤੇ ਕਈ ਦੇਸ਼ਾਂ ਵਿਚ ਪ੍ਰਭਾਵਿਤ ਇਲਾਕਿਆਂ ਲਈ ਵੈਕਸੀਨ ਦੀ ਉਚ ਮੰਗ ਦੇਖੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਮੰਕੀਪੌਕਸ ਇੱਕ ਵਾਇਰਲ ਜਾਨਵਰਾਂ ਦੁਆਰਾ ਫੈਲਣ ਵਾਲੀ ਬਿਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਦੇ ਲੱਛਣ ਚੇਚਕ ਦੇ ਸਮਾਨ ਹਨ। ਹਾਲਾਂਕਿ ਮੰਕੀਪੌਕਸ ਸਾਹ ਦੀਆਂ ਕਈ ਲਾਗਾਂ (ਜਿਵੇਂ ਕਿ COVID-19) ਜਿੰਨਾ ਛੂਤਕਾਰੀ ਨਹੀਂ ਹੈ, ਪਰ ਇਸਦੇ ਫੈਲਣ ਨੂੰ ਰੋਕਣਾ ਮਹੱਤਵਪੂਰਨ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਇਸ ਦੇ ਫੈਲਣ ਨੂੰ ਕੰਟਰੋਲ ਕਰਨ ਦਾ ਇੱਕ ਤਰੀਕਾ ਕਮਜ਼ੋਰ ਲੋਕਾਂ ਨੂੰ ਟੀਕਾਕਰਨ ਕਰਨਾ ਹੈ। ਹਾਲਾਂਕਿ ਸਾਡੇ ਕੋਲ ਪਹਿਲਾਂ ਹੀ ਮੰਕੀਪੌਕਸ ਲਈ ਇੱਕ ਟੀਕਾ ਹੈ, ਜਿਵੇਂ ਕਿ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਅਜਿਹੀਆਂ ਰਿਪੋਰਟਾਂ ਹਨ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਟੀਕੇ ਦੀ ਮੰਗ ਵੱਧ ਰਹੀ ਹੈ।