ਵੀਰਵਾਰ ਸਵੇਰੇ ਕਰੀਬ 8 ਵਜੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨਾਲ ਲੱਗਦੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ ‘ਤੇ ਸਮੁੰਦਰ ‘ਚ ਦੋ ਸ਼ੱਕੀ ਕਿਸ਼ਤੀ ਮਿਲੀ। ਕਿਸ਼ਤੀ ਵਿੱਚੋਂ ਤਿੰਨ ਏਕੇ-47 ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਹਰੀਹਰੇਸ਼ਵਰ ਤੱਟ ਤੋਂ ਕਰੀਬ 32 ਕਿਲੋਮੀਟਰ ਦੂਰ ਭਰਦਖੋਲ ਵਿਖੇ ਵੀ ਇੱਕ ਲਾਈਫ ਬੋਟ ਮਿਲੀ ਸੀ, ਜਿਸ ਤੋਂ ਬਾਅਦ ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਨੇ ਪੂਰੇ ਰਾਏਗੜ੍ਹ ਜ਼ਿਲ੍ਹੇ ਵਿੱਚ ਹਾਈ ਅਲਰਟ ਐਲਾਨ ਦਿੱਤਾ ਹੈ। ਲੋਕਲ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਰੱਸੀ ਦੀ ਮਦਦ ਨਾਲ ਕਿਸ਼ਤੀ ਨੂੰ ਖਿੱਚ ਕੇ ਕੰਢੇ ਤੱਕ ਪਹੁੰਚਾਇਆ। ਇਸ ਵਿੱਚ ਇੱਕ ਬਲੈਕ ਬਾਕਸ ਵਿੱਚ ਇੱਕ ਏਕੇ-47 ਅਤੇ ਗੋਲੀਆਂ ਸਨ। ਪੁਲਿਸ ਨੇ ਦੱਸਿਆ ਕਿ ਜਿਸ ਬਾਕਸ ਵਿੱਚ ਹਥਿਆਰ ਰੱਖੇ ਗਏ ਸਨ, ਉਸ ਉੱਤੇ ਅੰਗਰੇਜ਼ੀ ਵਿੱਚ ਨੈਪਚੂਨ ਮੈਰੀਟਾਈਮ ਸਕਿਓਰਿਟੀ ਲਿਖਿਆ ਹੋਇਆ ਹੈ, ਜੋਕਿ ਇੱਕ ਯੂ.ਕੇ. ਦੀ ਕੰਪਨੀ ਹੈ। ਦਰਅਸਲ ਅਗਲੇ ਕੁਝ ਦਿਨਾਂ ਵਿੱਚ ਗਣਪਤੀ ਦਾ ਉਤਸਵ ਸ਼ੁਰੂ ਹੋ ਜਾਏਗਾ। ਅਜਿਹੇ ਵਿੱਚ ਹਥਿਆਰਾਂ ਦੀ ਵੱਡੀ ਖੇਪ ਸਮੁੰਦਰ ਕੰਢੇ ਮਿਲਣਾ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਿਹਾ ਹੈ। ਏਟੀਐੱਫ. ਚੀਫ ਵਿਨੀਤ ਅਗਰਵਾਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਸੇ ਅੱਤਵਾਦੀ ਸਾਜ਼ਿਸ਼ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸ਼ਤੀ ਕਿਸੇ ਹੋਰ ਦੇਸ਼ ਤੋਂ ਆਈ ਹੈ ਜਾਂ ਇਥੇ ਦੀ ਹੈ, ਹਥਿਆਰ ਭੇਜਣ ਦਾ ਕੀ ਉਦੇਸ਼ ਹੈ, ਇਨ੍ਹਾਂ ਸਾਰਿਆਂ ਗੱਲਾਂ ਦਾ ਪਤਾ ਜਾਂਚ ਤੋਂ ਬਾਅਦ ਚੱਲ ਹੀ ਜਾਏਗਾ।
ਇੱਥੇ ਦੱਸ ਦੇਈਏ ਕਿ ਇਸ ਮਾਮਲੇ ‘ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਰਤੀ ਤੱਟ ਰੱਖਿਅਕ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ‘ਚ ਅੱਤਵਾਦੀ ਸਾਜ਼ਿਸ਼ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਸੁਰੱਖਿਆ ਦੇ ਨਜ਼ਰੀਏ ਤੋਂ NIA ਅਤੇ ATS ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ਬਾਰੇ ਦੱਸਿਆ ਕਿ ਕਿਸ਼ਤੀ ਦਾ ਨਾਮ ਲੇਡੀ ਹਾਨ ਹੈ ਅਤੇ ਇਸਦੀ ਮਾਲਕ ਇੱਕ ਆਸਟਰੇਲਿਆਈ ਮਹਿਲਾ ਹਾਨਾ ਲਾਂਡਰਸਗਨ ਹੈ। ਉਸ ਦਾ ਪਤੀ ਜੇਮਸ ਹੋਬਰਟ ਕਿਸ਼ਤੀ ਦਾ ਕਪਤਾਨ ਹੈ।
ਫੜਨਵੀਸ ਨੇ ਕਿਹਾ- ਇਹ ਕਿਸ਼ਤੀ ਮਸਕਟ ਤੋਂ ਯੂਰਪ ਜਾ ਰਹੀ ਸੀ। 26 ਜੂਨ 2022 ਨੂੰ ਇਸ ਕਿਸ਼ਤੀ ਦਾ ਇੰਜਣ ਖਰਾਬ ਹੋ ਗਿਆ ਅਤੇ ਇਸ ਵਿੱਚ ਮੌਜੂਦ ਲੋਕਾਂ ਨੇ ਡਿਸਟ੍ਰੈੱਸ ਕਾਲ ਕੀਤਾ। ਕੋਰੀਅਨ ਨੇਵੀ ਦੀ ਸ਼ਿਪ ਨੇ ਇਨ੍ਹਾਂ ਲੋਕਾਂ ਨੂੰ ਰੇਸਕਿਊ ਕੀਤਾ ਤੇ ਬਾਅਦ ਵਿੱਚ ਇਨ੍ਹਾਂ ਨੂੰ ਓਮਾਨ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਹਾਈ ਟਾਈਡ ਕਰਕੇ ਰਾਏਗੜ੍ਹ ਕੰਢੇ ‘ਤੇ ਪਹੁੰਚੀ ਬੋਟ ਬਾਰੇ ਫੜਨਵੀਸ ਨੇ ਦੱਸਿਆ ਕਿ ਹਾਈ ਟਾਈਡ ਹੋਣ ਕਰਕੇ ਇਸ ਬੋਟ ਦੀ ਟੋਇੰਗ ਨਹੀਂ ਕੀਤੀ ਜਾ ਸਕੀ ਤੇ ਇਹ ਤੈਰਦੇ ਹੋਏ ਸ਼੍ਰੀਵਰਧਨ ਦੇ ਸਮੁੰਦਰੀ ਕੰਢੇ ‘ਤੇ ਪਹੁੰਚ ਗਈ। ਇੰਡੀਅਨ ਕੋਸਟ ਗਾਰਡ ਨੇ ਇ ਦੀ ਪੁਸ਼ਟੀ ਕੀਤੀ ਹੈ। ਅਸੀਂ ਅਜੇ ਤੱਕ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰਖਿਆ ਹੈ। ਨਾਕਾਬੰਦੀ ਵੀ ਜਾਰੀ ਹੈ। ਅਸੀਂ ਸਾਰੇ ਐਂਗਲ ਨੂੰ ਧਿਆਨ ਵਿੱਚ ਰਕ ਕੇ ਜਾਂਚ ਨੂੰ ਅੱਗੇ ਵਧਾ ਰਹੇ ਹਾਂ ਕਿਉਂਕਿ ਫੈਸਟੀਵਲ ਸੀਜ਼ਨ ਹੈ ਕੋਈ ਵੀ ਰਿਸਕ ਨਹੀਂ ਲਿਆ ਜਾ ਸਕਦਾ।
ਇਹ ਵੀ ਪੜ੍ਹੋ : ਸਬ-ਇੰਸਪੈਕਟ ਦੀ ਬਲੈਰੋ ਹੇਠਾਂ IED ਰੱਖਣ ਦਾ ਮਾਮਲਾ, ਦੋਵੇਂ ਦੋਸ਼ੀ 8 ਦਿਨ ਦੇ ਪੁਲਿਸ ਰਿਮਾਂਡ ‘ਤੇ
ਕੋਸਟ ਗਾਰਡ ਕਮਾਂਡਰ ਜਨਰਲ ਪਰਮੀਸ਼ ਸ਼ਿਵਮਾਨੀ ਨੇ ਕਿਹਾ ਕਿ ਇਸ ‘ਤੇ ਤਿੰਨ ਏ.ਕੇ.-47 ਤੋਂ ਇਲਾਵਾ ਕੁਝ ਛੋਟੇ ਹਥਿਆਰ ਵੀ ਸਨ। ਕਿਸ਼ਤੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਹੈ। ਦੁਬਈ ਸਥਿਤ ਸੁਰੱਖਿਆ ਏਜੰਸੀ ਨੇ ਵੀ ਸਾਨੂੰ ਫ਼ੋਨ ‘ਤੇ ਦੱਸਿਆ ਕਿ ਇਸ ਲੜੀ ਦੇ ਹਥਿਆਰ ਉਨ੍ਹਾਂ ਦੇ ਹਨ ਅਤੇ ਗਾਇਬ ਹਨ। ਇਸ ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਥਿਆਰ ਕਿਸ਼ਤੀ ‘ਤੇ ਮੌਜੂਦ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਲਈ ਰੱਖੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: