ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦੇ ਹਵਾਲਾਤੀ ਨੇ ਬੁੱਧਵਾਰ ਨੂੰ ਕਪੂਰਥਲਾ ਸੈਸ਼ਨ ਕੋਰਟ ‘ਚ ਆਪਣੀ ਕਮੀਜ਼ ਲਾਹ ਕੇ ਪਿੱਠ ‘ਤੇ ਗੈਂਗਸਟਰ ਲਿਖਿਆ ਦਿਖਾਇਆ। ਕੈਦੀ ਨੇ ਅਦਾਲਤ ਵਿੱਚ ਕਿਹਾ ਜੱਜ ਸਾਹਿਬ! ਪੁਲਿਸ ਨੇ ਮੇਰੀ ਪਿੱਠ ‘ਤੇ ਜ਼ਬਰਦਸਤੀ ਗਰਮ ਰਾਡ ਨਾਲ ਗੈਂਗਸਟਰ ਲਿਖਿਆ ਹੈ, ਜਿਸ ਤੋਂ ਬਾਅਦ ਕੈਦੀ ਦੀ ਅਪੀਲ ‘ਤੇ ਜੱਜ ਨੇ ਸਿਵਲ ਹਸਪਤਾਲ ਕਪੂਰਥਲਾ ਨੂੰ ਮੈਡੀਕਲ ਜਾਂਚ ਦੇ ਹੁਕਮ ਵੀ ਦਿੱਤੇ।
ਉਦੋਂ ਤੋਂ ਹੀ ਪੰਜਾਬ ਪੁਲਿਸ ‘ਤੇ ਅਣਮਨੁੱਖੀ ਵਤੀਰੇ ਦੇ ਦੋਸ਼ ਲੱਗ ਰਹੇ ਸਨ ਪਰ ਵੀਰਵਾਰ ਨੂੰ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ। ਦਰਅਸਲ ਹਵਾਲਾਤੀ ਤਰਸੇਮ ਸਿੰਘ ਨੇ ਆਪਣੀ ਪਿੱਠ ‘ਤੇ ਖੁਦ ਹੀ ਗੈਂਗਸਟਰ ਲਿਖਿਆ ਹੋਇਆ ਸੀ। ਫ਼ਿਰੋਜ਼ਪੁਰ ਥਾਣਾ ਸਿਟੀ ਪੁਲਿਸ ਨੇ ਹਵਾਲਾਤੀ ਤਰਸੇਮ ਸਿੰਘ ਖ਼ਿਲਾਫ਼ ਪਿੱਠ ‘ਤੇ ਗੈਂਗਸਟਰ ਸ਼ਬਦ ਲਿਖਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।
ਤਰਸੇਮ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਬੰਦ ਹੈ ਅਤੇ ਬੁੱਧਵਾਰ ਨੂੰ ਕਪੂਰਥਲਾ ਦੀ ਅਦਾਲਤ ਵਿੱਚ ਪੇਸ਼ੀ ਲਈ ਗਿਆ ਸੀ, ਜਿੱਥੇ ਉਸ ਨੇ ਪੂਰੀ ਅਦਾਲਤ ਵਿੱਚ ਪਿੱਠ ’ਤੇ ਲਿਖਿਆ ਗੈਂਗਸਟਰ ਦਿਖਾਇਆ। ਪੁਲਿਸ ਮੁਤਾਬਕ ਹਵਾਲਾਤੀ ਤਰਸੇਮ ਸਿੰਘ ਵਾਸੀ ਪਿੰਡ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਵੱਖ-ਵੱਖ ਪੰਦਰਾਂ ਕੇਸਾਂ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਬੰਦ ਹੈ। ਉਸ ਨੇ ਜੇਲ੍ਹ ਵਿੱਚ ਹੀ ਆਪਣੇ ਸਾਥੀ ਤੋਂ ਪਿੱਠ ’ਤੇ ਗੈਂਗਸਟਰ ਲਿਖਵਾਇਆ ਸੀ। ਜਦੋਂ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਉਸ ਨੇ ਮੁਆਫ਼ੀ ਮੰਗ ਲਈ ਸੀ, ਇਸ ਲਈ ਜੇਲ੍ਹ ਪ੍ਰਸ਼ਾਸਨ ਨੇ ਇਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਜੇਲ੍ਹਾਂ ‘ਚ ਬੰਦ ਕੈਦੀਆਂ ਲਈ ਕਲਾਸਰੂਮ ਖੋਲ੍ਹਣ ਦੀ ਤਿਆਰੀ
ਬੁੱਧਵਾਰ ਨੂੰ ਤਰਸੇਮ ਕਪੂਰਥਲਾ ਅਦਾਲਤ ‘ਚ ਇਕ ਕੇਸ ‘ਚ ਪੇਸ਼ੀ ਲਈ ਗਿਆ ਸੀ। ਪੁਲਿਸ ਮੁਤਾਬਕ ਤਰਸੇਮ ਨੇ ਅਦਾਲਤ ਵਿੱਚ ਪਿੱਠ ’ਤੇ ਗੈਂਗਸਟਰ ਲਿਖਿਆ ਦਿਖਾ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਹੈ। ਅਜਿਹਾ ਕਰਕੇ ਉਸ ਨੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਜੇਲ੍ਹ ਸਟਾਫ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਸਿਟੀ ਪੁਲਿਸ ਨੇ ਵੀਰਵਾਰ ਨੂੰ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਹਲਵਾਈ ਤਰਸੇਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: