ਇੱਕ ਪਾਸੇ ਰੂਸ ਯੂਕਰੇਨ ਨੂੰ ਤਬਾਹ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਦੂਜੇ ਪਾਸੇ ਚੀਨ ਤਾਇਵਾਨ ਨੂੰ ਤਬਾਹ ਕਰਨਾ ਚਾਹੁੰਦਾ ਹੈ। ਮਹਾਨ ਯੁੱਧ ਦੇ ਸੰਕਟ ਦੇ ਵਿਚਕਾਰ ਇੱਕ ਵਾਰ ਫਿਰ ਪ੍ਰਮਾਣੂ ਯੁੱਧ ਦਾ ਖ਼ਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਜੇ ਕਿਸੇ ਵੀ ਦੇਸ਼ ਦਰਮਿਆਨ ਪਰਮਾਣੂ ਜੰਗ ਹੁੰਦੀ ਹੈ ਤਾਂ ਦੁਨੀਆਂ ਦੀ 5 ਅਰਬ ਆਬਾਦੀ ਮਾਰੀ ਜਾਵੇਗੀ। ਦੁਨੀਆ ਵਿਚ ਪਰਮਾਣੂ ਹਮਲੇ ਦੇ ਵਿਚਕਾਰ, ਕੁਝ ਦੇਸ਼ ਅਜਿਹੇ ਹਨ ਜਿੱਥੇ ਪ੍ਰਮਾਣੂ ਹਮਲੇ ਦਾ ਕੋਈ ਅਸਰ ਨਹੀਂ ਹੋਵੇਗਾ। ਅਜਿਹੇ ‘ਚ ਸਵਾਲ ਇਹ ਹੈ ਕਿ ਪਰਮਾਣੂ ਜੰਗ ਦੌਰਾਨ ਇਹ ਦੇਸ਼ ਸੁਰੱਖਿਅਤ ਕਿਵੇਂ ਰਹਿਣਗੇ।
ਦੁਨੀਆ ਦੇ ਸਾਹਮਣੇ ਪ੍ਰਮਾਣੂ ਹਮਲੇ ਦਾ ਖਤਰਾ ਵਧਦਾ ਜਾ ਰਿਹਾ ਹੈ। ਜੇ ਦੁਨੀਆ ਵਿਚ ਪਰਮਾਣੂ ਹਮਲੇ ਹੋਏ, ਤਾਂ ਅਰਬਾਂ ਲੋਕ ਭੁੱਖ ਅਤੇ ਬੀਮਾਰੀ ਨਾਲ ਮਰ ਜਾਣਗੇ। ਅੱਧੇ ਘੰਟੇ ਵਿੱਚ 10 ਕਰੋੜ ਲੋਕ ਮਾਰੇ ਜਾਣਗੇ। ਜ਼ਮੀਨ ਬੰਜਰ ਹੋ ਜਾਵੇਗੀ ਅਤੇ ਅਸਮਾਨ ‘ਚ ਹਨੇਰਾ ਹੋ ਜਾਵੇਗਾ। ਜੇ ਕੁਝ ਲੋਕ ਬਚ ਵੀ ਗਏ ਤਾਂ ਵੀ ਉਹ ਅਕਾਲ ਨਾਲ ਮਾਰੇ ਜਾਣਗੇ, ਕਿਉਂਕਿ ਨਾ ਕੋਈ ਖਾਣਾ ਬਚੇਗਾ, ਨਾ ਪੀਣ ਯੋਗ ਪਾਣੀ, ਖੇਤਾਂ ਵਿੱਚੋਂ ਫਸਲਾਂ, ਗੋਦਾਮਾਂ ਵਿੱਚੋਂ ਅਨਾਜ, ਦਰੱਖਤ ਅਤੇ ਪੌਦੇ, ਸਭ ਕੁਝ ਖਤਮ ਹੋ ਜਾਵੇਗਾ, ਦੁਨੀਆ ਕਈ ਹਜ਼ਾਰ ਸਾਲ ਪਿੱਛੇ ਚਲੀ ਜਾਵੇਗੀ। ਮਨੁੱਖੀ ਤਬਾਹੀ ਦੇ ਇਤਿਹਾਸ ਦੀ ਕਹਾਣੀ ਸੁਣਾਉਣ ਲਈ ਸ਼ਾਇਦ ਹੀ ਕੋਈ ਬਚੇਗਾ। ਇਹ ਸਭ ਉਦੋਂ ਹੋਵੇਗਾ ਜਦੋਂ ਦੁਨੀਆ ਵਿੱਚ ਪਰਮਾਣੂ ਜੰਗ ਹੋਵੇਗੀ, ਜੇ ਪ੍ਰਮਾਣੂ ਜੰਗ ਹੋਈ ਤਾਂ ਕਯਾਮਤ ਆਵੇਗੀ।
ਇਹ ਵੀ ਪੜ੍ਹੋ : ਰੂਸ ‘ਚ 10 ਬੱਚੇ ਜੰਮਣ ਵਾਲੀਆਂ ਔਰਤਾਂ ਨੂੰ 13 ਲੱਖ ਰੁ. ਇਨਾਮ ਦਾ ਐਲਾਨ, ਘਟਦੀ ਅਬਾਦੀ ਤੋਂ ਪ੍ਰੇਸ਼ਾਨ ਪੁਤਿਨ
ਹਾਲਾਂਕਿ ਨਵੀਂ ਖੋਜ ‘ਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਪਰਮਾਣੂ ਜੰਗ ਛਿੜ ਵੀ ਜਾਂਦੀ ਹੈ ਤਾਂ ਵੀ ਕੁਝ ਦੇਸ਼ਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਇਹ ਦੇਸ਼ ਪ੍ਰਮਾਣੂ ਹਮਲੇ ਤੋਂ ਆਪਣੇ ਆਪ ਨੂੰ ਬਚਾ ਸਕਣਗੇ। ਅਮਰੀਕਾ ਦੀ ਰਟਬਰਗ ਯੂਨੀਵਰਸਿਟੀ ਨੇ ਵਿਸਥਾਰ ਨਾਲ ਖੋਜ ਕੀਤੀ ਹੈ, ਯੂਨੀਵਰਸਿਟੀ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਪਰਮਾਣੂ ਹਮਲੇ ਕਾਰਨ ਬਰਫ਼ ਦਾ ਯੁੱਗ ਇੱਕ ਵਾਰ ਫਿਰ ਦੁਨੀਆ ਵਿੱਚ ਵਾਪਸ ਆਵੇਗਾ। ਹਰ ਪਾਸੇ ਬਰਫ਼ ਦੇ ਪਹਾੜ ਹੋਣਗੇ। ਅਜਿਹੀ ਸਰਦੀ ਆਵੇਗੀ, ਜਿਸ ਕਾਰਨ ਧਰਤੀ 40 ਸਾਲ ਤੱਕ ਠੰਡੀ ਰਹੇਗੀ। ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜੋ ਐਸਟੇਰਾਇਡਜ਼ ਦੇ ਟਕਰਾਉਣ ਤੋਂ ਬਾਅਦ ਡਾਇਨੋਸੌਰਸ ਦੇ ਵਿਨਾਸ਼ ਤੋਂ ਬਾਅਦ ਹੋਇਆ ਸੀ। ਜੇਕਰ ਦਾਅਵੇ ਮੁਤਾਬਕ ਅਜਿਹਾ ਹੋਇਆ ਤਾਂ ਅਮਰੀਕਾ, ਜਰਮਨੀ, ਫਰਾਂਸ ਅਤੇ ਚੀਨ ਸਮੇਤ ਕਈ ਦੇਸ਼ਾਂ ਵਿੱਚ ਭਾਰੀ ਤਬਾਹੀ ਹੋਵੇਗੀ।
ਵਿਗਿਆਨੀਆਂ ਦਾ ਦਾਅਵਾ ਹੈ ਕਿ ਜ਼ਿਆਦਾਤਰ ਲੋਕ ਪਰਮਾਣੂ ਹਮਲੇ ਨਾਲ ਨਹੀਂ ਸਗੋਂ ਜ਼ਮੀਨ ਬੰਜਰ ਹੋਣ ਕਾਰਨ ਭੁੱਖਮਰੀ ਨਾਲ ਮਰਨਗੇ, ਕਿਉਂਕਿ ਬਹੁਤੇ ਦੇਸ਼ਾਂ ਵਿੱਚ 90 ਪ੍ਰਤੀਸ਼ਤ ਅਨਾਜ ਉਤਪਾਦਨ ਵਿੱਚ ਕਮੀ ਆਵੇਗੀ, ਪਰ ਇਸ ਦੌਰਾਨ ਕੁਝ ਦੇਸ਼ ਅਜਿਹੇ ਹਨ ਜਿੱਥੇ ਭੋਜਨ ਸੰਕਟ ਨਹੀਂ ਹੋਵੇਗਾ। ਇਸ ਵਿੱਚ ਆਸਟਰੇਲੀਆ, ਅਰਜਨਟੀਨਾ, ਪਨਾਮਾ, ਪੈਰਾਗੁਏ ਅਤੇ ਹੈਤੀ ਸ਼ਾਮਲ ਹਨ। ਇਨ੍ਹਾਂ ਮੁਲਕਾਂ ਵਿੱਚ ਅਨਾਜ ਦੀ ਕੋਈ ਕਮੀ ਨਹੀਂ ਹੋਵੇਗੀ, ਕਿਉਂਕਿ ਇਹ ਦੇਸ਼ ਆਬਾਦੀ ਦੇ ਹਿਸਾਬ ਨਾਲ ਪਹਿਲਾਂ ਹੀ ਬਹੁਤ ਜ਼ਿਆਦਾ ਕਣਕ ਪੈਦਾ ਕਰਦੇ ਹਨ, ਇਨ੍ਹਾਂ ਮੁਲਕਾਂ ਵਿੱਚ ਖਾਣ ਲਈ ਕਾਫ਼ੀ ਅਨਾਜ ਹੋਵੇਗਾ, ਭਾਵੇਂ ਦੁਨੀਆਂ ਨਾਲ ਇਨ੍ਹਾਂ ਮੁਲਕਾਂ ਦਾ ਵਪਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ, ਪਰ ਫਿਰ ਵੀ ਉਹ ਬਚ ਜਾਣਗੇ। ਹਾਲਾਂਕਿ ਉਨ੍ਹਾਂ ਦੇ ਸਾਹਮਣੇ ਏਸ਼ੀਆ ਤੋਂ ਆਉਣ ਵਾਲੇ ਭੁੱਖੇ ਸ਼ਰਨਾਰਥੀ ਵੀ ਵੱਡਾ ਸੰਕਟ ਪੈਦਾ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: