ਇਕ ਬੰਦੇ ਨੇ ਆਪਣੇ ਵਿਆਹ ਨੂੰ ਯਾਦਗਾਰ ਅਤੇ ਖਾਸ ਬਣਾਉਣ ਲਈ ਅਨੋਖਾ ਤਰੀਕਾ ਅਪਣਾਇਆ। ਉਸ ਨੇ ਵਿਆਹ ਦੇ ਕਾਰਡ ਨਾਲ ਸ਼ਾਨਦਾਰ ਕ੍ਰਿਏਟੀਵਿਟੀ ਕੀਤੀ। ਉਸ ਦੇ ਵਿਆਹ ਦਾ ਇਹ ਅਨੋਖਾ ਕਾਰਡ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਨੇ ਵੀ ਇਹ ਕਾਰਡ ਦੇਖਿਆ ਉਹ ਹੈਰਾਨ ਰਹਿ ਗਿਆ।
ਦਰਅਸਲ, ਵਿਅਕਤੀ ਨੇ ਆਪਣੇ ਵਿਆਹ ਦਾ ਕਾਰਡ ‘ਦਵਾਈ ਦੇ ਪੱਤੇ’ ਦੇ ਰੂਪ ‘ਚ ਬਣਵਾ ਲਿਆ ਹੈ। ਪਹਿਲੀ ਨਜ਼ਰ ‘ਚ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਵਿਆਹ ਦਾ ਕਾਰਡ ਨਹੀਂ ਸਗੋਂ ਦਵਾਈ ਦਾ ਪੱਤਾ ਹੈ। ਪਰ ਧਿਆਨ ਨਾਲ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਇਹ ਵਿਆਹ ਦਾ ਕਾਰਡ ਹੈ। ਕਾਰਡ ਵਿੱਚ ਵਿਅਕਤੀ ਨੇ ਆਪਣਾ ਅਤੇ ਆਪਣੀ ਹੋਣ ਵਾਲੀ ਪਤਨੀ ਦਾ ਨਾਂ, ਵਿਆਹ ਦੀ ਤਰੀਕ, ਖਾਣੇ ਦਾ ਸਮਾਂ ਅਤੇ ਹੋਰ ਕਈ ਇਵੈਂਟਸ ਦਾ ਜ਼ਿਕਰ ਕੀਤਾ ਹੈ।
ਇਸ ਬੰਦੇ ਨੇ ਆਪਣੇ ਵਿਆਹ ਦਾ ਕਾਰਡ ਟੈਬਲੇਟ ਸ਼ੀਟ ਦੇ ਰੂਪ ਵਿੱਚ ਬਣਾਇਆ ਹੈ। ਉਸ ਦੇ ਇਸ ਅਨੋਖੇ ਕਾਰਡ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਾਰਡ ‘ਤੇ ਲਿਖਿਆ ਹੈ- ਇਜ਼ੀਲਾਰਸਨ ਵੇਡਸ ਵਸੰਤਕੁਮਾਰੀ। ਵਿਆਹ ਦੀ ਤਰੀਕ 5 ਸਤੰਬਰ ਲਿਖੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ ਸਾਰੇ ਦੋਸਤ ਅਤੇ ਰਿਸ਼ਤੇਦਾਰ ਵਿਆਹ ਵਿੱਚ ਆਉਣਾ ਨਾ ਭੁੱਲਣ।
ਕਾਰਡ ਮੁਤਾਬਕ ਇਹ ਮਾਮਲਾ ਤਾਮਿਲਨਾਡੂ ਦਾ ਹੈ ਅਤੇ ਬੰਦਾ ਫਾਰਮੇਸੀ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਇਸ ਅਨੋਖੇ ਕਾਰਡ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ- ਇਸ ਨੂੰ ਦੇਖ ਕੇ ਕੋਈ ਵੀ ਧੋਖਾ ਖਾ ਸਕਦਾ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ- ਮੈਨੂੰ ਲੱਗਾ ਮੈਂ ਵਿਆਹ ਦੇ ਕਾਰਡ ‘ਚ ਦਵਾਈ ਦੇਣ ਆਇਆ ਹਾਂ।
ਇਕ ਯੂਜ਼ਰ ਨੇ ਕਿਹਾ- ਇਸ ਨੂੰ ਦਵਾਈ ਦੇ ਤੌਰ ‘ਤੇ ਨਾ ਖਾ ਨਾ ਲਈਓ, ਇਹ ਵਿਆਹ ਦਾ ਕਾਰਡ ਹੈ। ਜ਼ਿਆਦਾਤਰ ਯੂਜ਼ਰਸ ਨੇ ਬੰਦੇ ਦੀ ਕ੍ਰਿਏਟੀਵਿਟੀ ਦੀ ਤਾਰੀਫ ਕੀਤੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਕਾਰਡ ਦੇਖ ਕੇ ਸਮਝਿਆ ਕਿ ਫਾਰਮੇਸੀ ਨਾਲ ਜੁੜਿਆ ਵਿਅਕਤੀ ਵਿਆਹਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: