ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਤੋਂ ਵਾਧੂ ਪਾਣੀ ਕਿਸੇ ਵੇਲੇ ਵੀ ਛੱਡਿਆ ਜਾ ਸਕਦਾ ਹੈ। ਇਹ ਐਡਵਾਈਜ਼ਰੀ ਬੀਬੀਐਮਬੀ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕੀਤੀ ਗਈ ਸੀ। ਐਡਵਾਇਜ਼ਰੀ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ, ਐਸਡੀਐਮਜ਼ ਅਤੇ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਪੌਂਗ ਡੈਮ ਦੇ ਫਲੱਡ ਗੇਟ ਕਿਸੇ ਵੀ ਸਮੇਂ ਖੋਲ੍ਹੇ ਜਾ ਸਕਦੇ ਹਨ।
ਅੰਕੜਿਆਂ ਅਨੁਸਾਰ ਮਹਾਰਾਜਾ ਝੀਲ ਦੀ ਸਮਰੱਥਾ 1410 ਫੁੱਟ ਹੈ ਜਦੋਂਕਿ ਇਸ ਵਿੱਚ 1390 ਤੋਂ 1395 ਫੁੱਟ ਪਾਣੀ ਭਰ ਚੁੱਕਾ ਹੈ। ਬੋਰਡ ਮੁਤਾਬਕ ਜੇ ਬਰਸਾਤ ਜਾਰੀ ਰਹੀ ਤਾਂ ਬੰਨ੍ਹ ਦਾ ਪੱਧਰ ਹੋਰ ਵਧ ਜਾਵੇਗਾ ਅਤੇ ਬਿਆਸ ਦੇ ਕੰਢੇ ਵਸੇ ਪਿੰਡਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਹਿਮਾਚਲ ਦੇ ਮੌਸਮ ਵਿਭਾਗ ਦੇ ਨਿਰਦੇਸ਼ਕ ਬੂਈ ਲਾਲ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਵਿੱਚ ਰਾਜ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਵੇਗੀ। ਪੂਰੇ ਸੂਬੇ ‘ਚ ਅਗਲੇ 12 ਘੰਟਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 24 ਅਗਸਤ ਤੱਕ ਬਾਕੀ ਦਿਨਾਂ ਲਈ ਯੈਲੋ ਅਲਰਟ ਰਹੇਗਾ।
ਇਹ ਵੀ ਪੜ੍ਹੋ : ਨਹੀਂ ਵੇਖਿਆ ਹੋਵੇਗਾ ਤੁਸੀਂ ਅਜਿਹਾ ਵਿਆਹ ਦਾ ਕਾਰਡ, ਬੰਦੇ ਦੀ ਕ੍ਰਿਏਟੀਵਿਟੀ ਵੇਖ ਹਰ ਕੋਈ ਹੋ ਗਿਆ ਹੈਰਾਨ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ‘ਚ 21 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਜ਼ਖਮੀ ਹੋ ਗਏ, ਜਦਕਿ 6 ਲਾਪਤਾ ਹਨ।
ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਸੂਬੇ ‘ਚ ਹੜ੍ਹਾਂ ਦੀ ਸਥਿਤੀ, ਜ਼ਮੀਨ ਖਿਸਕਣ ਅਤੇ ਹਾਦਸਿਆਂ ਦਾ ਸਿਲਸਿਲਾ ਜਾਰੀ ਹੈ। ਮੰਡੀ ਜ਼ਿਲੇ ‘ਚ ਭਾਰੀ ਮੀਂਹ ਤੋਂ ਬਾਅਦ ਸੜਕਾਂ ‘ਤੇ ਪਾਣੀ ਭਰ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਇਸ ਦੇ ਨਾਲ ਹੀ ਸ਼ਿਮਲਾ ਜ਼ਿਲ੍ਹੇ ਵਿੱਚ ਵੀ ਹਾਲਾਤ ਖ਼ਰਾਬ ਹਨ। ਸ਼ੋਘੀ ਅਤੇ ਤਾਰਾ ਦੇਵੀ ਵਿਚਕਾਰ ਸੋਨੂੰ ਬਾਂਗਲਾ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਰਾਸ਼ਟਰੀ ਰਾਜਮਾਰਗ-5 ਸ਼ਿਮਲਾ-ਕਾਲਕਾ ਵਿਚਕਾਰ ਬੰਦ ਹੈ। ਪੱਥਰ ਅਜੇ ਵੀ ਸਰਗਰਮੀ ਨਾਲ ਡਿੱਗ ਰਹੇ ਹਨ। ਸ਼ੋਘੀ ਮੇਹਲੀ ਬਾਈਪਾਸ ਤੋਂ ਟਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।