ਰਾਜਸਥਾਨ ਦੇ ਆਪਦਾ ਰਾਹਤ ਮੰਤਰੀ ਗੋਵਿੰਦ ਰਾਮ ਮੇਘਵਾਲ ਨੇ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ‘ਚ ਔਰਤਾਂ ਕਰਵਾ ਚੌਥ ਮਨਾ ਰਹੀਆਂ ਹਨ ਅਤੇ ਵਿਦੇਸ਼ਾਂ ‘ਚ ਔਰਤਾਂ ਚੰਨ ਤੇ ਪਹੁੰਚ ਰਹੀਆਂ ਹਨ।
ਗੋਵਿੰਦ ਮੇਘਵਾਲ ਨੇ ਕਿਹਾ, ‘ਭਾਰਤ ਵਿੱਚ ਔਰਤਾਂ ਕਰਵਾ ਚੌਥ ਵਰਗਾ ਤਿਉਹਾਰ ਮਨਾ ਰਹੀਆਂ ਹਨ। ਪਤਨੀ ਪਤੀ ਦੀ ਲੰਮੀ ਉਮਰ ਲਈ ਚੰਨ ਨੂੰ ਛਾਣਨੀ ‘ਚ ਵੇਖਦੀ ਹੈ, ਜਦਕਿ ਵਿਦੇਸ਼ ਦੀਆਂ ਔਰਤਾਂ ਚੰਨ ‘ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਧੱਕਿਆ ਜਾ ਰਿਹਾ ਹੈ, ਉਹ ਧਰਮ ਤੇ ਜਾਤੀ ਦੇ ਨਾਂ ‘ਤੇ ਦੂਜਿਆਂ ਨਾਲ ਲੜ ਰਹੇ ਹਨ। ਮੇਘਵਾਲ ਨੇ ਇਹ ਟਿੱਪਣੀ ਕੀਤੀ ਤਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮਾਗਮ ਵਿੱਚ ਮੌਜੂਦ ਸਨ।
ਬਿਆਨ ਬਾਰੇ ਮੇਘਵਾਲ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ਮੈਂ ਕੋਈ ਵਿਵਾਦਿਤ ਬਿਆਨ ਨਹੀਂ ਦਿੱਤਾ ਹੈ, ਮੈਂ ਔਰਤਾਂ ਵਿੱਚ ਸਿੱਖਿਆ ਦੀ ਗੱਲ ਕੀਤੀ ਹੈ, ਇੱਥੇ ਔਰਤਾਂ ਅਜੇ ਵੀ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ, ਪਰ ਮਰਦ ਇਹ ਵਰਤ ਨਹੀਂ ਰੱਖ ਰਹੇ ਹਨ। ਉਨ੍ਹਾਂ ਕਿਹਾ, ਵਿਦੇਸ਼ਾਂ ‘ਚ ਔਰਤਾਂ ਤਰੱਕੀ ਕਰ ਰਹੀਆਂ ਹਨ, ਜਿਸ ਨੇ ਵਰਤ ਰੱਖਣਾ ਹੈ ਉਹ ਜ਼ਰੂਰ ਕਰੇ, ਪਰ ਮੈਂ ਜਾਗਰੂਕਤਾ ਲਿਆਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਭਗੌੜਾ ਹਿਸਟਰੀ ਸ਼ੀਟਰ ਵਸੀਮ ਉਰਫ ਲੰਬੂ ਕੀਤਾ ਗ੍ਰਿਫਤਾਰ
ਇਸ ‘ਤੇ ਭਾਜਪਾ ਦੇ ਸੂਬਾ ਬੁਲਾਰੇ ਅਤੇ ਵਿਧਾਇਕ ਰਾਮਲਾਲ ਸ਼ਰਮਾ ਨੇ ਮੰਤਰੀ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਲਪਨਾ ਚਾਵਲਾ ਪੁਲਾੜ ‘ਚ ਜਾ ਚੁੱਕੀ ਹੈ ਅਤੇ ਕਈ ਭਾਰਤੀ ਔਰਤਾਂ ਪਾਇਲਟ ਬਣ ਕੇ ਅਸਮਾਨ ‘ਚ ਉਡਾਣ ਭਰ ਰਹੀਆਂ ਹਨ। ਉਨ੍ਹਾਂ ਕਿਹਾ, ”ਉਨ੍ਹਾਂ ਨੇ ਦੇਸ਼ ਦੀਆਂ ਕਰੋੜਾਂ ਔਰਤਾਂ ਦਾ ਅਪਮਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਬਿਆਨ ਵਾਪਸ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੂੰ ਵੀ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਸ਼ਰਮਾ ਨੇ ਕਿਹਾ ਕਿ ਭਾਰਤੀ ਔਰਤਾਂ ਨਿੱਜੀ ਅਤੇ ਪੇਸ਼ੇਵਰ ਜੀਵਨ ਵਿਚ ਸੰਤੁਲਨ ਬਣਾਈ ਰੱਖਦੇ ਹੋਏ ਪਰੰਪਰਾਵਾਂ ਦਾ ਪਾਲਣ ਕਰ ਰਹੀਆਂ ਹਨ ਅਤੇ ਕਰਵਾ ਚੌਥ ‘ਤੇ ਪਤੀ ਦੀ ਲੰਮੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: