ਪਾਕਿਸਤਾਨੀ ਗਾਇਕਾ ਨਈਆਰਾ ਨੂਰ ਦੇ ਪ੍ਰਸ਼ੰਸਕਾਂ ਲਈ ਇੱਕ ਦੁਖਦਾਈ ਖਬਰ ਆਈ ਹੈ। ਨਈਆਰਾ ਨੂਰ ਦਾ ਦਿਹਾਂਤ ਹੋ ਗਿਆ ਹੈ। ਨਈਆਰਾ ਨੇ 71 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨਈਆਰਾ ਦੇ ਪ੍ਰਸ਼ੰਸਕ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਸਣੇ ਪੂਰੇ ਦੱਖਣੀ ਏਸ਼ੀਆ ਵਿੱਚ ਮੌਜੂਦ ਹਨ। ਨੱਈਰਾ ਦੇ ਦਿਹਾਂ ਦੀ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਜਾਰੀ ਹੈ।
ਪ੍ਰਸਿੱਧ ਗਾਇਕਾ ਨਈਆਰਾ ਨੂਰ ਦਾ ਜਨਮ 1950 ਵਿੱਚ ਗੁਹਾਟੀ, ਅਸਾਮ, ਭਾਰਤ ਵਿੱਚ ਹੋਇਆ ਸੀ। ਨਈਆਰਾ ਦੇ ਪਿਤਾ ਇੱਕ ਵਪਾਰੀ ਸਨ। ਨੂਰ ਦੇ ਪਿਤਾ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਆਏ ਸਨ ਅਤੇ ਆਪਣਾ ਕਾਰੋਬਾਰ ਵਧਾਉਣ ਲਈ ਆਸਾਮ ਆ ਕੇ ਵਸ ਗਏ ਸਨ। ਇਸ ਤੋਂ ਇਲਾਵਾ ਨਈਆਰਾ ਦੇ ਪਿਤਾ ਵੀ ‘ਆਲ ਇੰਡੀਆ ਮੁਸਲਿਮ ਲੀਗ’ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਅਸਾਮ ਦੌਰੇ ਦੀ ਮੇਜ਼ਬਾਨੀ ਕੀਤੀ ਸੀ।
ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ, ਨਈਆਰਾ ਆਪਣੇ ਭੈਣ-ਭਰਾ ਅਤੇ ਮਾਂ ਨਾਲ ਲਾਹੌਰ, ਪਾਕਿਸਤਾਨ ਚਲੀ ਗਈ, ਹਾਲਾਂਕਿ ਨਈਆਰਾ ਦੇ ਪਿਤਾ ਜਾਇਦਾਦ ਕਾਰਨ 1993 ਤੱਕ ਭਾਰਤ ਵਿੱਚ ਰਹੇ। ਨਈਆਰਾ ਨੂਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ। ਸ਼ੁਰੂ ਤੋਂ ਹੀ ਨਈਆਰਾ ਨੂੰ ਭਜਨ ਗਾਇਕਾ ਕਾਨਨ ਦੇਵੀ ਅਤੇ ਗ਼ਜ਼ਲ ਗਾਇਕਾ ਬੇਗਮ ਅਖ਼ਤਰ ਦੇ ਗੀਤ ਪਸੰਦ ਸਨ। ਪਰ ਨਈਆਰਾ ਨੇ ਗਾਇਕੀ ਦੀ ਕੋਈ ਰਸਮੀ ਸਿਖਲਾਈ ਨਹੀਂ ਲਈ। ਕਿਹਾ ਜਾਂਦਾ ਹੈ ਕਿ ਗਾਇਕੀ ਦੀ ਦੁਨੀਆ ਵਿੱਚ ਉਨ੍ਹਾਂ ਦਾ ਕਦਮ ਮਹਿਜ਼ ਇਤਫ਼ਾਕ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਦਾ ਅਲਟੀਮੇਟਮ, ‘7 ਦਿਨਾਂ ‘ਚ ਇਨਸਾਫ਼ ਨਾ ਮਿਲਿਆ ਤਾਂ ਕਰਾਂਗੇ ਅੰਦੋਲਨ’
1968 ਵਿੱਚ ਨੈਸ਼ਨਲ ਕਾਲਜ ਆਫ਼ ਆਰਟਸ, ਲਾਹੌਰ ਵਿੱਚ ਸਾਲਾਨਾ ਸਮਾਗਮ ਦੌਰਾਨ, ਪ੍ਰੋਫੈਸਰ ਇਸਰਾਰ ਨੇ ਉਸ ਨੂੰ ਗਾਉਂਦੇ ਸੁਣਿਆ ਅਤੇ ਉਸ ਨੂੰ ਰੇਡੀਓ ਪਾਕਿਸਤਾਨ ਪ੍ਰੋਗਰਾਮਾਂ ਲਈ ਗਾਉਣ ਦੀ ਬੇਨਤੀ ਕੀਤੀ। ਉਸ ਤੋਂ ਬਾਅਦ ਨਈਆਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਵੀਡੀਓ ਲਈ ਕਲਿੱਕ ਕਰੋ -: