ਬੀਜੇਪੀ ਨੇਤਾ, ਬਿੱਗ ਬੌਸ ਫੇਮ ਅਤੇ ਟਿਕਟੋਕ ਸਟਾਰ 41 ਸਾਲਾ ਸੇਨਾਲੀ ਫੋਗਾਟ ਦੀ ਗੋਆ ਵਿੱਚ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਸੋਨਾਲੀ ਦੀ ਭੈਣ ਰੇਮਨ ਨੇ ਕਿਹਾ ਕਿ ਉਸ ਦੀ ਮੌਤ ਆਮ ਨਹੀਂ ਹੈ। ਸੋਮਵਾਰ ਰਾਤ 11 ਵਜੇ ਉਸ ਦੀ ਸਿਹਤ ਵਿਗੜ ਗਈ।
ਸੋਨਾਲੀ ਨੇ ਆਪਣੀ ਮਾਂ ਨੂੰ ਫੋਨ ‘ਤੇ ਦੱਸਿਆ ਸੀ ਕਿ ਖਾਣਾ ਖਾਣ ਤੋਂ ਬਾਅਦ ਉਸ ਨੂੰ ਗੜਬੜ ਮਹਿਸੂਸ ਹੋ ਰਹੀ ਹੈ। ਅਸੀਂ ਉਸ ਨੂੰ ਡਾਕਟਰ ਨੂੰ ਵਿਖਾਉਣ ਲਈ ਕਿਹਾ, ਪਰ ਸਵੇਰੇ ਉਸ ਦੀ ਮੌਤ ਦੀ ਖ਼ਬਰ ਆਈ। ਪਰਿਵਾਰ ਨੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਸੋਨਾਲੀ ਦੇ ਪਿਤਾ ਮਹਾਵੀਰ ਢਾਕਾ ਨੇ ਦੋਸ਼ ਲਾਏ ਕਿ ਕਿਸੇ ਨੇ ਖਾਣੇ ‘ਚ ਕੋਈ ਜਾਨਲੇਵਾ ਚੀਜ਼ ਪਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਸਾਜ਼ਿਸ਼ ਜਾਪਦੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਮਾਮਲੇ ਦਾ ਨੋਟਿਸ ਲੈਂਦਿਆਂ ਮਹਿਲਾ ਕਮਿਸ਼ਨ ਨੇ 2 ਮੈਂਬਰੀ ਫੈਕਟ ਫਾਇੰਡਿੰਗ ਕਮੇਟੀ ਦਾ ਗਠਨ ਵੀ ਕੀਤਾ ਹੈ। ਇਸ ਦੇ ਨਾਲ ਹੀ ਗੋਆ ਦੇ ਡੀਜੀਪੀ ਤੋਂ ਪੋਸਟਮਾਰਟਮ ਅਤੇ ਕਾਰਵਾਈ ਬਾਰੇ ਜਾਣਕਾਰੀ ਮੰਗੀ ਗਈ ਹੈ।
ਇਹ ਵੀ ਪੜ੍ਹੋ : CM ਮਾਨ ਦੇ ਡ੍ਰੀਮ ਪ੍ਰਾਜੈਕਟ ਸੰਗਰੂਰ ਮੈਡੀਕਲ ਕਾਲਜ ਦੇ ਨਿਰਮਾਣ ‘ਤੇ ਹਾਈਕੋਰਟ ਨੇ ਲਾਈ ਰੋਕ
ਮੁੱਖ ਮੰਤਰੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸੋਨਾਲੀ ਦੀ ਮੌਤ ‘ਤੇ ਸੋਗ ਜਤਾਇਆ ਹੈ। ਸੋਨਾਲੀ ਦਾ ਵਿਆਹ ਆਪਣੀ ਭੈਣ ਦੇ ਦਿਓਰ ਸੰਜੇ ਨਾਲ ਹੋਇਆ ਸੀ। ਸੰਜੇ ਦੀ 2016 ਵਿੱਚ ਫਾਰਮ ਹਾਊਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਸੋਨਾਲੀ 2019 ‘ਚ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਈ ਸੀ। ਇਸ ਤੋਂ ਬਾਅਦ ਪਾਰਟੀ ਨੇ ਹਰਿਆਣਾ ਚੋਣਾਂ ਵਿਚ ਆਦਮਪੁਰ ਵਿਧਾਨ ਸਭਾ ਸੀਟ ਤੋਂ ਕੁਲਦੀਪ ਬਿਸ਼ਨੋਈ ਦੇ ਖਿਲਾਫ ਉਨ੍ਹਾਂ ਨੂੰ ਟਿਕਟ ਦਿੱਤੀ, ਪਰ ਉਹ 29,471 ਵੋਟਾਂ ਨਾਲ ਹਾਰ ਗਈ ਸੀ।
ਆਦਮਪੁਰ ਤੋਂ ਸੋਨਾਲੀ ਨੂੰ ਹਰਾਉਣ ਵਾਲੇ ਕੁਲਦੀਪ ਬਿਸ਼ਨੋਈ 2 ਅਗਸਤ ਨੂੰ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਸੋਨਾਲੀ ਨੇ ਇਕ ਹਫਤੇ ਦੀ ਚੁੱਪੀ ਮਗਰੋਂ 10 ਅਗਸਤ ਨੂੰ ਟਵੀਟ ਕੀਤਾ। ਫਿਰ ਕੁਲਦੀਪ ਉਸ ਨੂੰ ਮਿਲੇ ਅਤੇ ਗਿਲੇ-ਸ਼ਕਵੇ ਦੂਰ ਕਰਨ ਲਈ ਕਿਹਾ। 18 ਅਗਸਤ ਨੂੰ ਕੁਲਦੀਪ ਅਤੇ ਸੋਨਾਲੀ ਦੀ ਮੁਲਾਕਾਤ ਹੋਈ। ਦੋਵਾਂ ਨੇ ਤਸਵੀਰ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਕਿਆਸ ਲਗਾਏ ਜਾ ਰਹੇ ਸਨ ਕਿ ਦੋਵਾਂ ਵਿਚ ਸੁਲ੍ਹਾ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਸਿਆਸੀ ਪਾਰਟੀਆਂ ਨੇ ਵੀ ਸੋਨਾਲੀ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਚੌ. ਉਦੈਭਾਨ ਨੇ ਕਿਹਾ ਕਿ ਸੋਨਾਲੀ ਦੀ ਮੌਤ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਕਿਹਾ, ਸੋਨਾਲੀ ਫੋਗਾਟ ਦਾ ਦੇਹਾਂਤ ਬਹੁਤ ਦੁਖਦ ਹੈ। ਜੇ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਹੈ ਤਾਂ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ‘ਆਪ’ ਦੇ ਸਾਬਕਾ ਨੇਤਾ ਨਵੀਨ ਜੈਹਿੰਦ ਨੇ ਸੀਬੀਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਲਈ ਕਿਹਾ ਹੈ। ਵੀਡੀਓਗ੍ਰਾਫੀ ਨਾਲ ਏਮਜ਼ ਵਿੱਚ ਪੋਸਟ ਮਾਰਟਮ ਕੀਤਾ ਜਾਣਾ ਚਾਹੀਦਾ ਹੈ।