ਮੱਧ ਪ੍ਰਦੇਸ਼ ਦੇ ਡਿੰਡੋਰੀ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਟੀਚਰ ਦਾ ਆਪਣੀ ਪਤਨੀ ਲਈ ਇੰਨਾ ਕੁ ਪਿਆਰ ਸੀ ਕਿ ਉਸ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਉਸ ਪਤਨੀ ਨੂੰ ਜੁਦਾ ਹੋਣਾ ਕਬੂਲ ਨਹੀਂ ਸੀ ਤੇ ਇਸੇ ਕਰਕੇ ਉਸ ਨੇ ਉਸ ਦੀ ਕਬਰ ਘਰ ਵਿੱਚ ਹੀ ਬਣਾ ਲਈ।
ਓਮਕਾਰ ਦਾਸ ਮੋਗਰੇ ਪ੍ਰਾਇਮਰੀ ਸਕੂਲ ਇਮਲਾਈ ਵਿੱਚ ਅਧਿਆਪਕ ਹੈ। ਉਸਦਾ ਵਿਆਹ 25 ਸਾਲ ਪਹਿਲਾਂ ਰੁਕਮਣੀ ਨਾਲ ਹੋਇਆ ਸੀ। ਉਸ ਦੇ ਕੋਈ ਬੱਚਾ ਨਹੀਂ ਹਨ। ਓਮਕਾਰ ਲਈ ਰੁਕਮਣੀ ਸਭ ਕੁਝ ਸੀ। ਪਤਨੀ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਉਹ ਸਿਕਲਸੈੱਲ ਦੀ ਬਿਮਾਰੀ ਤੋਂ ਪੀੜਤ ਸੀ। ਬੀਮਾਰੀ ਕਰਕੇ ਉਸ ਨੂੰ ਥਕਾਵਟ, ਕਮਜ਼ੋਰੀ ਅਤੇ ਅਨੀਮੀਆ (ਐਨੀਮੀਆ) ਦੀ ਸ਼ਿਕਾਇਤ ਸੀ। ਪਤਨੀ ਦੁਨੀਆਂ ਤੋਂ ਚਲੀ ਗਈ ਪਰ ਓਮਕਾਰ ਦਾ ਮਨ ਮੰਨਣ ਨੂੰ ਤਿਆਰ ਨਹੀਂ ਸੀ। ਉਸ ਨੇ ਆਪਣੀ ਪਤਨੀ ਨੂੰ ਘਰ ਵਿਚ ਹੀ ਦਫ਼ਨਾ ਦਿੱਤਾ।
ਮੰਗਲਵਾਰ ਰਾਤ ਜਦੋਂ ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਘਬਰਾ ਗਏ। ਔਰਤਾਂ ਅਤੇ ਬੱਚੇ ਡਰ ਗਏ। ਸਾਰੇ ਗੁਆਂਢੀ ਥਾਣੇ ਪਹੁੰਚ ਗਏ। ਪੁਲਿਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਬੁੱਧਵਾਰ ਨੂੰ ਗੁਆਂਢੀ ਕਲੈਕਟੋਰੇਟ ਪਹੁੰਚੇ। ਇੱਥੇ ਐਸਡੀਐਮ ਬਲਵੀਰ ਰਮਨ ਦੀਆਂ ਹਦਾਇਤਾਂ ’ਤੇ ਨਾਇਬ ਤਹਿਸੀਲਦਾਰ ਨੇ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਦੇ ਸਰੀਰ ‘ਤੇ ਸੱਟਾਂ ਦੇ ਵੀ ਨਿਸ਼ਾਨ, ਪੁਲਿਸ ਨੇ PA ਸਣੇ ਦੋਸਤ ਸੁਖਵਿੰਦਰ ਚੁੱਕਿਆ
ਬੁੱਧਵਾਰ ਸ਼ਾਮ ਨੂੰ ਤਹਿਸੀਲਦਾਰ ਗੋਵਿੰਦਰਾਮ ਸਲਾਮੇ ਪੁਲਸ ਟੀਮ ਨਾਲ ਉਥੇ ਪਹੁੰਚੇ। ਘਰ ਦੀ ਖੁਦਾਈ ਕਰਨ ਤੋਂ ਬਾਅਦ ਰੁਕਮਣੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਮ੍ਰਿਤਕ ਦੇਹ ਨੂੰ ਦੇਰ ਰਾਤ ਸਮਾਜ ਦੀ ਰੀਤਾਂ ਅਨੁਸਾਰ ਨਰਮਦਾ ਦੇ ਕਿਨਾਰੇ ਦਫ਼ਨਾਇਆ ਗਿਆ। ਕਾਰਵਾਈ ਦੌਰਾਨ ਵੀ ਟੀਚਰ ਵਿਰੋਧ ਕਰਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਅਧਿਆਪਕ ਦੇ ਭਾਣਜੇ ਜੈਪਾਲ ਦਾਸ ਪਾਰਸ ਨੇ ਦੱਸਿਆ ਕਿ ਮਾਮੀ ਦੀ ਮੌਤ ਦੇਹਾਂਤ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਹੈ। ਉਹ ਮਾਮੀ ਨੂੰ ਘਰ ਹੀ ਦਫ਼ਨਾਉਣ ਦੀ ਜ਼ਿੱਦ ‘ਤੇ ਅੜੇ ਹੋਏ ਸੀ। ਕਹਿੰਦੇ ਰਹੇ ਕਿ ਮੈਂ ਇਸ ਘਰ ਵਿਚ ਇਕੱਲਾ ਨਹੀਂ ਰਹਿ ਸਕਦਾ। ਸਾਰੇ ਰਿਸ਼ਤੇਦਾਰ ਸਮਝਾ ਕੇ ਥੱਕ ਗਏ। ਅਖੀਰ ਮੰਗਲਵਾਰ ਸ਼ਾਮ ਨੂੰ ਹੀ ਲਾਸ਼ ਨੂੰ ਘਰ ‘ਚ ਹੀ ਦਫਨਾ ਦਿੱਤਾ ਗਿਆ। ਉਹ 25 ਸਾਲਾਂ ਤੋਂ ਬੇਔਲਾਦ ਹਨ। ਇਸ ਗੱਲ ਤੋਂ ਉਹ ਹਮੇਸ਼ਾ ਦੁਖੀ ਰਹਿੰਦੇ ਸਨ। ਪਤਨੀ ਦੀ ਮੌਤ ਨਾਲ ਉਹ ਪੂਰੀ ਤਰ੍ਹਾਂ ਟੁੱਟ ਗਏ ਹਨ।