ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਸਾਬਰਮਤੀ ਤੱਟ ‘ਤੇ ‘ਖਾਦੀ ਉਤਸਵ’ ਨੂੰ ਸੰਬੋਧਨ ਕਰ ਕੇ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੀ ਸ਼ੁਰੂਆਤ ਕੀਤੀ। ਖਾਦੀ ਉਤਸਵ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਖਾਦੀ ਦੀ ਮਹੱਤਤਾ ਨੂੰ ਦਰਸਾਉਣ ਲਈ ਕੇਂਦਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਇੱਕ ਵਿਲੱਖਣ ਸਮਾਗਮ ਹੈ।
ਪ੍ਰੋਗਰਾਮ ‘ਚ ਪਹੁੰਚੇ ਪੀ.ਐੱਮ ਮੋਦੀ ਖੁਦ ਵੀ ਗਾਂਧੀ ਜੀ ਵਾਂਗ ਚਰਖੇ ‘ਤੇ ਧਾਗਾ ਕੱਤਿਆ। ਪੀ.ਐੱਮ. ਮੋਦੀ ਬਹੁਤ ਆਸਾਨੀ ਨਾਲ ਚਰਖਾ ਕੱਤਦੇ ਨਜ਼ਰ ਆਏ। ਇਸ ਦੌਰਾਨ ਉਹ ਚਰਖੇ ਦੀਆਂ ਪੂਰੀਆਂ ਬਾਰੀਕੀਆਂ ਦਾ ਵੀ ਧਿਆਨ ਰਖ ਰਹੇ ਸਨ। ਸ਼ਨੀਵਾਰ ਸ਼ਾਮ ਸਾਬਰਮਤੀ ਦੇ ਕੰਢੇ ‘ਤੇ ਕਰਵਾਏ ਜਾ ਰਹੇ ਇਸ ਮੇਲੇ ‘ਚ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 7500 ਮਹਿਲਾ ਖਾਦੀ ਕਾਰੀਗਰਾਂ ਨੇ ਇਕੋ ਸਮੇਂ ਚਰਖਾ ਚਲਾਇਆ।
ਇਸ ਦੇ ਨਾਲ ਹੀ ਖਾਦੀ ਉਤਸਵ ਨੂੰ ਲੈ ਕੇ ਮਹਿਲਾ ਕਾਰੀਗਰਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇੱਕ ਮਹਿਲਾ ਕਾਰੀਗਰ ਨੇ ਕਿਹਾ, ‘ਪੀਐਮ ਮੋਦੀ ਨੇ ਸਾਨੂੰ ਇਹ ਕੰਮ ਦਿੱਤਾ ਹੈ। ਅਸੀਂ ਬਹੁਤ ਖੁਸ਼ ਹਾਂ। ਸਾਨੂੰ ਰੋਜ਼ੀ-ਰੋਟੀ ਮਿਲ ਰਹੀ ਹੈ। ਉਨ੍ਹਾਂ ਨੇ ਸਾਨੂੰ ਕਮਾਈ ਦੇ ਸਾਧਨ ਦਿੱਤੇ।’ ਉਨ੍ਹਾਂ ਕਿਹਾ, ‘ਅਸੀਂ ਮੋਦੀ ਜੀ ਨੂੰ ਕਹਾਂਗੇ ਕਿ ਅਜਿਹੇ ਤਿਉਹਾਰ ਹੁੰਦੇ ਰਹਿਣ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਖਾਦੀ ਕੀ ਹੈ, ਲੋਕ ਇਸ ਨੂੰ ਨਾ ਭੁੱਲਣ। ਚਮੜੀ ਦੀ ਸੁਰੱਖਿਆ ਲਈ ਡਾਕਟਰ ਵੀ ਖਾਦੀ ਪਹਿਨਣ ਦੀ ਸਲਾਹ ਦਿੰਦੇ ਹਨ।
ਇਸ ਪ੍ਰੋਗਰਾਮ ਵਿੱਚ 1920 ਤੋਂ ਹੁਣ ਤੱਕ ਵਰਤੇ ਜਾਂਦੇ 22 ਚਰਖਿਆਂ ਨੂੰ ਪ੍ਰਦਰਸ਼ਿਤ ਕਰਕੇ ‘ਚਰਖਿਆਂ’ ਦੀ ਵਿਕਾਸ ਯਾਤਰਾ ਬਾਰੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਵਰਤੇ ਗਏ ‘ਯਰਵਦਾ ਚਰਖਾ’ ਦੇ ਨਾਲ-ਨਾਲ ਵੱਖ-ਵੱਖ ਚਰਖਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜੋ ਅੱਜ ਦੀ ਤਕਨਾਲੋਜੀ ਅਤੇ ਨਵੀਨਤਾ ‘ਤੇ ਆਧਾਰਿਤ ਹਨ। ਇਸ ਦੌਰਾਨ ਪਾਂਡੂਰੂ ਖਾਦੀ ਦੇ ਉਤਪਾਦਨ ਦਾ ‘ਲਾਈਵ’ ਪ੍ਰਦਰਸ਼ਨ ਵੀ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: