ਲੰਪੀ ਸਕਿਨ ਦਾ ਕਹਿਰ ਜਾਰੀ ਹੈ। ਇਸ ਚਮੜੀ ਦੀ ਬੀਮਾਰੀ ਨਾਲ ਰੋਜ਼ਾਨਾ ਵੱਡੀ ਗਿਣਤੀ ਵਿਚ ਪਸ਼ੂਆਂ ਦੀ ਮੌਤ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਪਸ਼ੂ ਮੇਲਿਆਂ ਵਿਚ ਆਪਣੇ ਮਾਲਕ ਲਈ 45 ਬਾਈਕ ਅਤੇ ਇੱਕ ਟਰੈਕਟਰ ਇਨਾਮ ਜਿੱਤਣ ਵਾਲੇ ਬਲਦ ‘ਸਿਕੰਦਰ’ ਦੀ ਚਮੜੀ ਰੋਗ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਦੇ ਮਾਲਕ 26 ਸਾਲਾ ਰਾਜਾ ਫੋਲੀਵਾਲ ਨੇ ਸਿਕੰਦਰ ਦੀ ਮੂਰਤੀ ਲਗਾ ਕੇ ਧਾਰਮਿਕ ਰਸਮ ਕਰਨ ਦੀ ਯੋਜਨਾ ਬਣਾਈ ਹੈ।
16 ਅਗਸਤ ਨੂੰ ਲੰਪੀ ਸਕਿਨ ਕਾਰਨ ਬਲਦ ਸਿਕੰਦਰ ਦੀ ਮੌਤ ਹੋ ਗਈ ਸੀ। ਹੁਣ ਇਸਦੇ ਮਾਲਕ ਫੋਲੀਵਾਲ ਨੇ ਸਿਕੰਦਰ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਰੋਹ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਆਪਣੇ ਪਿਆਰੇ ਬਲਦ ਦੀ ਮੂਰਤੀ ਬਣਾਉਣ ਦੀ ਵੀ ਯੋਜਨਾ ਹੈ। 7 ਸਾਲਾ ਸਿਕੰਦਰ ਨੂੰ ਗੁਆਉਣ ਵਾਲੇ ਫੋਲੀਵਾਲ ਨੇ ਦੱਸਿਆ ਕਿ ਅੱਜ ਅਸੀਂ ਜੋ ਵੀ ਹਾਂ, ਉਸ ਦੀ ਬਦੌਲਤ ਹੀ ਹਾਂ। ਉਸਨੇ ਸਾਨੂੰ ਸਭ ਕੁਝ ਦਿੱਤਾ ਪਰ ਹੁਣ ਉਹ ਸਾਡੇ ਵਿਚ ਨਹੀਂ ਹਨ। ਰਾਜਾ ਫੋਲੀਵਾਲ ਦਾ ਕਹਿਣਾ ਹੈ ਕਿ ਸਿਕੰਦਰ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਮਾਨ ਸਰਕਾਰ ਲਾਲੜੂ ‘ਚ ਸਥਾਪਤ ਕਰੇਗੀ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟ੍ਰੇਨਿੰਗ ਇੰਸਟੀਚਿਊਟ
ਫੋਲੀਵਾਲ ਨੇ ਦੱਸਿਆ ਕਿ ਉਸ ਨੇ ਸਿਕੰਦਰ ਨੂੰ 16,000 ਵਿਚ ਉਦੋਂ ਖਰੀਦਿਆ ਸੀ ਜਦੋਂ ਉਹ ਇਕ ਸਾਲ ਦਾ ਵੀ ਨਹੀਂ ਸੀ। ਅਸੀਂ ਉਸ ਨੂੰ ਸਿਖਲਾਈ ਦਿੱਤੀ ਅਤੇ ਆਸਾਨੀ ਨਾਲ ਉਸ ਨਾਲ ਗੱਲਬਾਤ ਕਰਦੇ ਸੀ।
ਵੀਡੀਓ ਲਈ ਕਲਿੱਕ ਕਰੋ -: