ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਮਾੜੀ ਖਬਰ ਹੈ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਪੰਜਾਬੀ ਗੀਤ ‘ਜਾਂਦੀ ਦੀ ਵਾਰ’ ਦੀ ਰਿਲੀਜ਼ ‘ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ।
ਅਦਾਲਤ ਨੇ ਇਹ ਹੁਕਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਦਾਇਰ ਪਟੀਸ਼ਨ ‘ਤੇ ਦਿੱਤੇ ਹਨ। ਸਿੱਧੂ ਮੂਸੇਵਾਲਾ ਅਤੇ ਗਾਇਕਾ ਅਫਸਾਨਾ ਖਾਨ ਨਾਲ ਫਿਲਮਾਇਆ ਗਿਆ ਪੰਜਾਬੀ ਗੀਤ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ। ਇਹ ਜਾਣਕਾਰੀ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਇਸ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਗੀਤ ਰਿਲੀਜ਼ ਨਾ ਕਰਨ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਦਾ ਸਹਾਰਾ ਵੀ ਲਿਆ। ਹੁਣ ਮਾਨਸਾ ਦੀ ਅਦਾਲਤ ਨੇ ਗੀਤ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਵੀ ਗੀਤ ਨੂੰ ਰਿਲੀਜ਼ ਨਾ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਗੀਤ ਰਿਲੀਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਦਾ ਭਾਣਜਾ ਸਚਿਨ ਥਾਪਨ ਗ੍ਰਿਫ਼ਤਾਰ
ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਰਿਲੀਜ਼ ਨੂੰ ਅਧਿਕਾਰ ਨਹੀਂ ਦਿੱਤਾ ਹੈ। ਸਲੀਮ ਮੂਸੇਵਾਲਾ ਦੇ ਕਤਲ ਤੋਂ 3-4 ਦਿਨ ਬਾਅਦ ਹੀ ਇਸ ਗੀਤ ਨੂੰ ਰਿਲੀਜ਼ ਕਰਨਾ ਚਾਹੁੰਦਾ ਸੀ। ਉਸ ਸਮੇਂ ਪਿਤਾ ਬਲਕੌਰ ਸਿੰਘ ਨੇ ਵਾਇਸ ਨੋਟ ਭੇਜ ਕੇ ਰੋਕ ਦਿੱਤਾ ਸੀ। ਫਿਲਹਾਲ ਪਰਿਵਾਰ ਦਾ ਧਿਆਨ ਮੂਸੇਵਾਲਾ ਨੂੰ ਇਨਸਾਫ ਦਿਵਾਉਣ ‘ਤੇ ਲੱਗਾ ਹੋਇਆ ਹੈ। ਮੂਸੇਵਾਲਾ ਤੋਂ ਬਿਨਾਂ ਲਾਇਸੈਂਸ ਦੇ ਗਾਣੇ ਦਾ ਵਪਾਰੀਕਰਨ ਕਰਨਾ ਤੇ ਬਿਨਾਂ ਅਗਾਊਂ ਇਜਾਜ਼ਤ ਦੇ ਮੂਸੇਵਾਲਾ ਦੇ ਈ-ਦਸਤਖਤ ਦਾ ਇਸਤੇਮਾਲ ਵੀ ਗੈਰ-ਕਾਨੂੰਨੀ ਹੈ।
ਵੀਡੀਓ ਲਈ ਕਲਿੱਕ ਕਰੋ -: