ਮਾਊਂਟ ਐਵਰੇਸਟ ਫਤਿਹ ਕਰਨ ਵਾਲੇ ਅਰੁਣਾਚਲ ਪ੍ਰਦੇਸ਼ ਦੇ ਪਹਿਲੇ ਮਾਊਂਟੇਨੀਅਰ ਤਾਪੀ ਮਰਾ ਕਥਿਤ ਤੌਰ ‘ਤੇ ਪਿਛਲੇ ਸੱਤ ਦਿਨਾਂ ਤੋਂ ਲਾਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਚੀਨ ਦੇ ਨਾਲ ਸਰਹੱਦ ‘ਤੇ ਪੂਰਬੀ ਕਾਮੇਂਗ ਜ਼ਿਲ੍ਹੇ ਵਿੱਚ ਬਰਫ ਨਾਲ ਢਕੇ ਮਾਊਂਟ ਕਿਆਰੀਸਾਟਮ ਦਾ ਪਤਾ ਲਾਉਣ ਲਈ ਇੱਕ ਮਿਸ਼ਨ ‘ਤੇ ਸਨ। ਉਨ੍ਹਾਂ ਦੇ ਸਹਿਯੋਗੀ ਨਿਕੂ ਦਾਓ ਵੀ ਲਾਪਤਾ ਹਨ, ਜੋ ਉਨ੍ਹਾਂ ਦੇ ਨਾਲ ਹੀ ਮਿਸ਼ਨ ‘ਤੇ ਗਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਸੰਘਣੇ ਜੰਗਲਾਂ ਤੋਂ ਹੁੰਦੇ ਹੋਏ ਖਿਆਰਵ ਸਾਟਮ ਦੇ ਬੇਸ ਕੈਂਪ ਤੱਕ ਪਹੁੰਚਣ ਵਿੱਚ ਲਗਭਗ 6-7 ਦਿਨ ਲੱਗਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਲਈ ਦੋ ਹੈਲੀਕਾਪਟਰ ਬੁਲਾਏ ਗਏ ਅਤੇ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਪਰ ਉਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਿਆ।
ਮੰਗਲਵਾਰ ਨੂੰ ਰਾਜ ਦੇ ਸਪੋਰਟਸ ਐਂਡ ਯੂਥ ਅਫੇਅਰਸ ਮੰਤਰੀ ਮਾਮਾ ਨਾਟੁੰਗ ਨੇ ਦੱਸਿਆ ਕਿ ਖਰਾਬ ਮੌਸਮ ਕਰਕੇ ਸਰਚ ਆਪ੍ਰੇਸ਼ਨ ਰੋਕ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਨੂੰ ਪੈਦਲ ਹੀ ਸਰਚ ਆਪ੍ਰੇਸ਼ਨ ਕਰਨ ਲਈ ਕਿਹਾ ਗਿਆ ਹੈ। ਮਾਊਂਟੇਨੀਅਰਿੰਗ ਤੇ ਪੈਰਾਗਲਿਡਿੰਗ ਐਸੋਸੀਏਸ਼ਨ ਨੇ ਵੀ ਰਾਜ ਦੇ ਮੁੱਖ ਮੰਤਰੀ ਪੇਮਾ ਖਾਂਡੂ ਤੋਂ ਮਦਦ ਦੀ ਅਪੀਲ ਕੀਤੀ ਹੈ।
37 ਸਾਲਾਂ ਤਾਪੀ ਮਰਾ ਨੇ ਸਾਲ 21 ਮਈ 2009 ਨੂੰ ਮਾਊਂਟ ਐਵਰੇਸਟ ਫਸਤਿਹ ਕੀਤਾ ਸੀ। ਉਹ ਅਜਿਹਾ ਕਰਨ ਵਾਲਾ ਅਰੁਣਚਾਲ ਪ੍ਰਦੇਸ਼ ਦਾ ਪਹਿਲਾ ਸ਼ਖਸ ਹੈ। ਇਸ ਵਾਰ ਉਹ ਅਰੁਣਾਚਲ ਪ੍ਰਦੇਸ਼ ਵਿੱਚ ਮੌਜੂਦ ਸਭ ਤੋਂ ਉੱਚੀ ਚੋਟੀ ਮਾਊਂਟ ਕਿਆਰੀਸਾਟਮ, ਜਿਸ ਦੀ ਉਚਾਈ ਲਗਭਗ 7,047 ਮੀਟਰ ਹੈ ‘ਤੇ ਗਿਆ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦੇ 2 ਮੰਤਰੀਆਂ ਸਣੇ ਸਪੀਕਰ ਕੁਲਤਾਰ ਸੰਧਵਾਂ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ
ਰਾਜ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਟਵੀਟ ਕਰਕੇ ਉਸ ਦੇ ਸੁਰੱਖਿਅਤ ਹੋਣ ਦੀ ਉਮੀਦ ਪ੍ਰਗਟਾਈ ਤੇ ਦੱਸਿਆ ਕਿ ਰਾਜ ਦਾ ਸਪੋਰਟਸ ਡਿਪਾਰਟਮੈਂਟ ਉਸ ਦੀ ਭਾਲ ਵਿੱਚ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸੇ ਵਿਚਾਲੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਦੇ ਪ੍ਰਧਾਨ ਨੇ ਕਿਹਾ ਕਿ ਬੇਸ ਕੈਂਪ ਤੋਂ ਤਾਪੀ ਮਰਾ ਬਾਰੇ ਜਾਣਕਾਰੀ ਲੈਣ ਲਈ ਇੱਕ ਟੀਮ ਨੂੰ ਆਖਰੀ ਪਿੰਡ ਲੰਗਚੂ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਤਿੰਨ ਮਾਊਂਟੇਨੇਅਰ ਤੇ 15 ਪੋਟਰ ਦੀ ਇੱਕ ਟੀਮ ਵੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੀ ਵਿਵਸਥਾ ਕਰ ਲਈ ਗਈ ਹੈ ਤੇ ਟੀਮ ਆਖਰੀ ਪਿੰਡ ਲਈ 31 ਅਗਸਤ ਨੂੰ ਰਵਾਨਾ ਹੋਵੇਗੀ, ਜਿਥੇ ਬੇਸ ਕੈਂਪ ਪਹੁੰਚ ਵਿ4ਚ ਛੇ ਦਿਨਾਂ ਦਾ ਸਮਾਂ ਲੱਗੇਗਾ।