ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੈਂਟ ਇਲਾਕੇ ‘ਚ ਪੁਲਿਸ ਨੇ ਵਿਆਹ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇੱਕ ਮੰਦਰ ਵਿੱਚ ਵਿਆਹ ਦੌਰਾਨ ਪੰਡਿਤ ਨੇ ਲਾੜੀ ਦਾ ਆਧਾਰ ਕਾਰਡ ਮੰਗਿਆ ਤਾਂ ਉਸ ਨੇ ਕਿਹਾ ਕਿ ਕੱਲ੍ਹ ਮੈਂ ਇਸੇ ਆਈਡੀ ਨਾਲ ਲੜਕੀ ਦਾ ਵਿਆਹ ਕਰਵਾਇਆ ਹੈ।
ਇਸ ਤੋਂ ਬਾਅਦ ਜਦੋਂ ਪੰਡਿਤ ਨੇ ਦੂਜੀ ਆਈਡੀ ਮੰਗੀ ਤਾਂ ਲਾੜੀ ਦੇ ਨਾਲ ਆਏ ਰਿਸ਼ਤੇਦਾਰ ਭੱਜ ਗਏ। ਘਟਨਾ ਦੀ ਸੂਚਨਾ ਉਥੋਂ ਦੀ ਪੁਲਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾੜੀ ਦੇ ਨਾਲ-ਨਾਲ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਲਿਆ। ਪੁਲਿਸ ਨੇ ਕੁੱਲ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਫਤਿਹਾਬਾਦ ਦੇ ਰਹਿਣ ਵਾਲੇ ਰਵੀ ਦੇ ਪਰਿਵਾਰ ਵਾਲੇ ਵਿਆਹ ਲਈ ਕੁੜੀ ਲੱਭ ਰਹੇ ਸਨ। ਰਿਪੋਰਟਾਂ ਮੁਤਾਬਕ ਇਸ ਦੌਰਾਨ ਉਸ ਨੂੰ ਇਕ ਵਿਚੋਲਾ ਮਿਲਿਆ। ਉਸ ਨੇ ਮੁੰਡੇ ਦੇ ਮਾਮੇ ਨੂੰ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ ਇੱਕ ਕੁੜੀ ਹੈ, ਜਿਸ ਨੂੰ ਤੁਸੀਂ ਵੇਖ ਸਕਦੇ ਹੋ ਤੇ ਵਿਆਹ ਲਈ ਵਿਚਾਰ ਕਰ ਸਕਦੇ ਹੋ।
ਇਹ ਵੀ ਪੜ੍ਹੋ : ‘ਗਣਪਤੀ ਬੱਪਾ’ ਦਾ ਵੀ ਬਣਿਆ ਆਧਾਰ ਕਾਰਡ! ਸਕੈਨ ਕਰਦੇ ਹੁੰਦੇ ਦਰਸ਼ਨ, ਉੱਤੇ ਜਨਮ ਤਰੀਕ ਤੇ ਪਤਾ ਵੀ
ਇਸ ਤੋਂ ਬਾਅਦ ਮੁੰਡਾ ਅਤੇ ਉਸ ਦਾ ਮਾਮਾ ਦੋਵੇਂ ਫ਼ਿਰੋਜ਼ਪੁਰ ਪਹੁੰਚ ਗਏ। ਉੱਥੇ ਉਸ ਦੀ ਮੁਲਾਕਾਤ ਦੀਪਾ ਨਾਂ ਦੀ ਕੁੜੀ ਨਾਲ ਹੋਈ। ਗੱਲ ਕਰਨ ਤੋਂ ਬਾਅਦ ਦੋਹਾਂ ਨੇ ਦੀਪਾ ਦਾ ਆਈਡੀ ਪਰੂਫ ਵੀ ਦੇਖਿਆ ਅਤੇ ਫਿਰ ਵਿਆਹ ਦੀ ਗੱਲ ਫਾਈਨਲ ਹੋ ਗਈ। ਇਸ ਤੋਂ ਬਾਅਦ ਰਵੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਹਿਣੇ ਵੀ ਖਰੀਦ ਲਏ। ਦੂਜੇ ਪਾਸੇ ਮੁੰਡੇ ਵਾਲੇ ਮੰਦਰ ਪਹੁੰਚ ਗਏ। ਜਦੋਂ ਮੰਦਰ ‘ਚ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਤਾਂ ਪੰਡਤ ਨੇ ਕੁੜੀ ਦਾ ਆਧਾਰ ਕਾਰਡ ਮੰਗਿਆ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਕੁੜੀ ਦੇ ਨਾਲ ਆਏ ਕਥਿਤ ਰਿਸ਼ਤੇਦਾਰਾਂ ਨੇ ਜਦੋਂ ਤਾਰਾ ਅਰੋੜਾ ਦੇ ਨਾਂ ਦਾ ਆਧਾਰ ਕਾਰਡ ਦਿਖਾਇਆ ਤਾਂ ਪੁਜਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਇਸੇ ਆਈਡੀ ਵਾਲੇ ਨਾਂ ਨਾਲ ਵਿਆਹ ਕਰਵਾਇਆ ਹੈ। ਇਸ ਤੋਂ ਬਾਅਦ ਪੁਜਾਰੀ ਨੇ ਪਿਛਲੇ ਦਿਨ ਹੋਏ ਵਿਆਹ ਦੇ ਸਬੂਤ ਵੀ ਦਿਖਾਏ। ਜਦੋਂ ਪੰਡਿਤ ਜੀ ਨੇ ਕੁੜੀ ਤੋਂ ਅਸਲੀ ਆਈਡੀ ਪਰੂਫ਼ ਮੰਗਿਆ ਤਾਂ ਉਸ ਦੇ ਨਾਲ ਆਏ ਲੋਕ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਜਦੋਂ ਸ਼ੱਕ ਵਧਣ ਲੱਗਾ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾੜੀ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੈਂਟ ਥਾਣੇ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਇੱਕ ਗਿਰੋਹ ਬਣਾ ਕੇ ਵਿਆਹ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ।