ਏਸ਼ੀਆ ਕੱਪ ‘ਚ ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਖੇਡੇ ਗਏ ਗਰੁੱਪ ਮੈਚ ‘ਚ ਪਾਕਿਸਤਾਨ ਦੀ ਟੀਮ ਨੇ 155 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਨਾਲ ਇਹ ਤੈਅ ਹੋ ਗਿਆ ਹੈ ਕਿ ਦਰਸ਼ਕਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਹੋਰ ਮੈਚ ਦੇਖਣ ਨੂੰ ਮਿਲੇਗਾ। ਇਹ ਮੈਚ 4 ਸਤੰਬਰ ਨੂੰ ਖੇਡਿਆ ਜਾਵੇਗਾ।
ਪਾਕਿਸਤਾਨ ਨੇ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ। ਮੁਹੰਮਦ ਰਿਜ਼ਵਾਨ ਨੇ 57 ਗੇਂਦਾਂ ‘ਚ 78 ਦੌੜਾਂ ਬਣਾਈਆਂ ਜਦਕਿ ਫਖਰ ਜ਼ਮਾਨ ਨੇ 41 ਗੇਂਦਾਂ ‘ਚ 53 ਦੌੜਾਂ ਬਣਾਈਆਂ। ਖੁਸ਼ਦਿਲ ਸ਼ਾਹ ਦਾ ਬੱਲਾ ਵੀ ਆਖ਼ਰੀ ਓਵਰ ਵਿੱਚ ਜ਼ਬਰਦਸਤ ਬੋਲਿਆ ਅਤੇ ਉਸ ਨੇ ਸਿਰਫ਼ 15 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਜਵਾਬ ‘ਚ ਹਾਂਗਕਾਂਗ ਦੀ ਟੀਮ ਸਿਰਫ 38 ਦੌੜਾਂ ‘ਤੇ ਆਲ ਆਊਟ ਹੋ ਗਈ।
ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਮੁਹੰਮਦ ਨਵਾਜ਼ ਨੇ 3 ਅਤੇ ਨਸੀਮ ਸ਼ਾਹ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਦੀ ਹੈਵਾਨੀਅਤ, ਵਾਰ-ਵਾਰ ਕੱਪੜੇ ਗਿੱਲੇ ਕਰਨ ‘ਤੇ 3 ਸਾਲਾਂ ਬੱਚੇ ਦਾ ਗੁਪਤ ਅੰਗ ਸਾੜਿਆ
ਪਾਕਿਸਤਾਨ ਲਈ ਨਸੀਮ ਸ਼ਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਪਣੇ ਪਹਿਲੇ ਹੀ ਓਵਰ ‘ਚ 2 ਵਿਕਟਾਂ ਲਈਆਂ। ਉਸ ਨੇ ਪਹਿਲਾਂ ਹਾਂਗਕਾਂਗ ਦੇ ਕਪਤਾਨ ਨਿਜ਼ਾਕਤ ਖਾਨ ਨੂੰ ਆਸਿਫ ਅਲੀ ਹੱਥੋਂ ਕੈਚ ਕਰਵਾਇਆ, ਫਿਰ ਬਾਬਰ ਹਯਾਤ ਨੂੰ ਕਲੀਨ ਬੋਲਡ ਕਰਵਾਇਆ। ਨਸੀਮ ਤੋਂ ਬਾਅਦ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ ਨੇ ਯਾਸਿਮ ਮੁਰਤਜ਼ਾ ਨੂੰ ਵੀ ਤੁਰੰਤ ਖੁਸ਼ਦਿਲ ਸ਼ਾਹ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ।
ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦਾ 4 ਸਤੰਬਰ ਨੂੰ ਭਾਰਤ ਨਾਲ ਮੁਕਾਬਲਾ ਹੋਣਾ ਸੀ ਤੇ ਹੁਣ ਇਹ ਪੱਕਾ ਹੋ ਗਿਆ ਹੈ ਕਿ ਖੇਡ ਦੇ ਸ਼ੌਕੀਨਾਂ ਨੂੰ ਇੱਕ ਵਾਰ ਫਿਰ ਭਾਰਤ ਪਾਕਿਸਤਾਨ ਦਾ ਦਿਲਚਸਪ ਮੈਚ ਵੇਖਣ ਨੂੰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: