ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਮੌਤ ਮਾਮਲੇ ਵਿਚ ਗੋਆ ਪੁਲਿਸ ਦੀ ਜਾਂਚ ‘ਤੇ ਸੰਤੁਸ਼ਟੀ ਨਾ ਜ਼ਾਹਿਰ ਕਰਦਿਆਂ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਸੀਬੀਆਈ ਤੋਂ ਜਾਂਚ ਦੀ ਮੰਗ ਨੂੰ ਲੈ ਕੇ ਗੋਆ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਗੋਆ ਪੁਲਿਸ ਦੀ ਟੀਮ ਜਾਂਚ ਲਈ ਪਿਛਲੇ ਚਾਰ ਦਿਨਾਂ ਤੋਂ ਹਰਿਆਣਾ ਦੇ ਹਿਸਾਰ ਵਿਚ ਹੈ।
ਸੋਨਾਲੀ ਫੋਗਾਟ ਦੇ ਪਰਿਵਾਰ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਸੀ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਸੀਬੀਆਈ ਜਾਂਚ ਦਾ ਭਰੋਸਾ ਦਿੱਤਾ ਸੀ। ਹਾਲਾਂਕਿ ਚੱਲ ਰਹੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਪਰਿਵਾਰ ਨੇ ਆਪਣੀ ਮੰਗ ਨੂੰ ਗੋਆ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਸੋਨਾਲੀ ਫੋਗਾਟ ਦੇ ਭਤੀਜੇ ਵਿਕਾਸ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਮੁੱਖ ਜਸਟਿਸ ਯੂਯੂ ਲਲਿਤ ਨੂੰ ਸੀਬੀਆਈ ਜਾਂਚ ਲਈ ਲਿਖਿਆ ਹੈ ਤੇ ਜੇਕਰ ਸੁਪਰੀਮ ਕੋਰਟ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਇਕ ਰਿਟ ਪਟੀਸ਼ਨ ਨਾਲ ਗੋਆ ਹਾਈਰਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਮਨੋਰੋਗ ਹਸਪਤਾਲ ਤੋਂ ਫਰਾਰ ਹੋਇਆ ਆਸ਼ੀਸ਼ ਮਸੀਹ ਪਾਕਿਸਤਾਨ ਬੈਠੇ ਅੱਤਵਾਦੀ ਰੋਡੇ ਦਾ ਮੁੱਖ ਸਾਥੀ
ਉਨ੍ਹਾਂ ਕਿਹਾ ਕਿ ਅਸੀਂ ਸੀਬੀਆਈ ਜਾਂਚ ਲਈ ਭਾਰਤ ਦੇ ਮੁੱਖ ਜਸਟਿਸ ਨੂੰ ਪੱਤਰ ਲਿਖਿਆ ਹੈ। ਅਸੀਂ ਸੁਪਰੀਮ ਕੋਰਟ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ। ਜੇਕਰ ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਗੋਆ ਹਾਈਕੋਰਟ ਜਾਵਾਂਗੇ ਤੇ ਰਿਟ ਪਟੀਸ਼ਨ ਦਾਇਰ ਕਰਾਂਗੇ।
ਵਿਕਾਸ ਨੇ ਕਿਹਾ ਕਿ ਸੋਨਾਲੀ ਫੋਗਾਟ ਨੂੰ ਸਾਜ਼ਿਸ਼ ਤਹਿਤ ਗੁਆ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੂੰ ਜ਼ਬਰਦਸਤੀ ਡਰੱਗਸ ਦਿੱਤਾ ਗਿਆ। ਸਾਨੂੰ ਗੋਆ ਪੁਲਿਸ ‘ਤੇ ਕੋਈ ਭਰੋਸਾ ਨਹੀਂ ਹੈ। ਉਹ ਸਹੀ ਜਾਂਚ ਨਹੀਂ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਗੋਆ ਪੁਲਿਸ ਵੀ ਕਿਤੇ ਨਾ ਕਿਤੇ ਸਰਕਾਰ ਦੇ ਦਬਾਅ ਵਿਚ ਹੈ ਕਿਉਂਕਿ ਜੇਕਰ ਉਸ ਨੂੰ ਜਾਂਚ ਕਰਨੀ ਹੁੰਦੀ ਤਾਂ ਸੁਧੀਰ ਸਾਂਗਵਾਨ ਨੂੰ ਆਪਣੇ ਨਾਲ ਹਰਿਆਣਾ ਲਿਆਉਣਾ ਚਾਹੀਦਾ ਸੀ ਤਾਂ ਕਿ ਕੁਝ ਪਤਾ ਲੱਗ ਸਕੇ ਤੇ ਜਾਂਚ ਹੋ ਸਕੇ। ਉਸ ਦੇ ਬਿਨਾਂ ਉਹ ਕੀ ਜਾਂਚ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: