ਪੰਜਾਬ ਦੇ ਸੰਗਰੂਰ ਵਿਚ 2 ਟੋਲ ਪਲਾਜ਼ਾ ਬੰਦ ਕਰਵਾ ਦਿੱਤੇ ਗਏ ਹਨ। ਮੁੱਖ ਮੰਤਰੀ ਮਾਨ ਨੇ ਸੰਗਰੂਰ ਪਹੁੰਚ ਕੇ ਇਸ ਦਾ ਐਲਾਨ ਕੀਤਾ। ਮਾਨ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਤੋਂ 6 ਮਹੀਨੇ ਦਾ ਸਮਾਂ ਮੰਗਿਆ ਸੀ। ਸਮਾਂ ਨਾ ਦੇਣ ‘ਤੇ 50 ਕਰੋੜ ਦਾ ਮੁਆਵਜ਼ਾ ਮੰਗਿਆ ਸੀ। ਕੰਪਨੀ ਇਸ ਲਈ ਕੋਰੋਨਾ ਤੇ ਕਿਸਾਨ ਅੰਦੋਲਨ ਦੇ ਸਮੇਂ ਹੋਏ ਨੁਕਸਾਨ ਦਾ ਤਰਕ ਦੇ ਰਹੀ ਸੀ। ਕੋਈ ਦੂਜੀ ਸਰਕਾਰ ਹੁੰਦੀ ਤਾਂ 6 ਦੀ ਜਗ੍ਹਾ 10 ਮਹੀਨੇ ਦੇ ਦਿੰਦੀ ਕਿ ਬਾਕੀ ਪੈਸਾ ਸਾਨੂੰ ਦੇ ਦੇਣਾ। ਪਰ ਆਪ ਸਰਕਾਰ ਨੇ ਕੰਪਨੀ ਦੀ ਮੰਗ ਖਾਰਜ ਕਰ ਦਿੱਤੀ। ਰਾਤ 12 ਵਜੇ ਦੇ ਬਾਅਦ ਦੋਵੇਂ ਟੋਲ ਪਲਾਜ਼ਾ ਬੰਦ ਹੋ ਜਾਣਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੰਪਨੀ ਨੇ ਕੋਰੋਨਾ ਨਾਲ ਨੁਕਸਾਨ ਦੀ ਗੱਲ ਕਹੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਕੁਦਰਤੀ ਆਫਤ ਸੀ। ਪੂਰੀ ਦੁਨੀਆ ਨੂੰ ਇਸ ਨਾਲ ਨੁਕਸਾਨ ਹੋਇਆ। ਆਮ ਲੋਕਾਂ ਨੂੰ ਵੀ ਘਾਟਾ ਪਿਆ। ਸਾਰਿਆਂ ਨੂੰ ਘਾਟਾ ਸਹਿਣਾ ਪਿਆ ਤਾਂ ਕੰਪਨੀ ਵੀ ਸਹਿਣ ਕਰੇ। ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਨੇ ਗਲਤ ਕਾਨੂੰਨ ਬਣਾਏ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਕੰਪਨੀ ਨੂੰ ਅਸੀਂ ਕੋਈ ਮੁਆਵਜ਼ਾ ਨਹੀਂ ਦੇਵਾਂਗੇ।
ਇਹ ਵੀ ਪੜ੍ਹੋ : ਸਾਂਸਦ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਭੈਣ ਇੰਦਰਜੀਤ ਕੌਰ ਦਾ ਹੋਇਆ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਤੋਂ ਲੁਧਿਆਣਾ ਜਾਣ ‘ਤੇ 70 ਕਿਲੋਮੀਟਰ ਜਾਣ ਵਿਚ 2 ਟੋਲ ਪਲਾਜ਼ਾ ਹਨ ਜਿਨ੍ਹਾਂ ਦਾ ਡੀਜ਼ਲ ਲੱਗਦਾ ਹੈ, ਓਨਾ ਹੀ ਟੋਲ ਟੈਕਸ ਲੱਗਦਾ ਹੈ। ਜਦੋਂ ਸ਼ੋਅਰੂਮ ਤੋਂ ਗੱਡੀ ਖਰੀਦਦੇ ਹੋ ਤਾਂ 8 ਫੀਸਦੀ ਰੋਡ ਟੈਕਸ ਦਿੰਦੇ ਹਾਂ ਤਾਂ ਫਿਰ ਟੋਲ ਟੈਕਸ ਕਿਉਂ ਦਿੰਦੇ ਹੋ?