ਪੁਡੂਚੇਰੀ ਦੇ ਕਰਾਈਕਲ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 13 ਸਾਲਾ ਬੱਚੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਬੱਚੇ ਨੂੰ ਉਸ ਦੇ ਸਹਿਪਾਠੀ ਦੀ ਮਾਂ ਨੇ ਜੂਸ ਵਿੱਚ ਮਿਲਾ ਕੇ ਜ਼ਹਿਰ ਦਿੱਤਾ ਸੀ। ਵਿਦਿਆਰਥੀ ਦੀ ਮੌਤ ਤੋਂ ਬਾਅਦ ਉਸਦੇ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ।
ਦਰਅਸਲ ਕਰਾਈਕਲ ਦੇ ਇਕ ਨਿੱਜੀ ਸਕੂਲ ‘ਚ 8ਵੀਂ ਜਮਾਤ ਦੇ ਵਿਦਿਆਰਥੀ ਦੀ ਜ਼ਹਿਰ ਦੇਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਮਾਂ ਨੇ ਦੱਸਿਆ ਕਿ ਬੇਟਾ ਜਦੋਂ ਪਿਛਲੇ ਹਫ਼ਤੇ ਸਕੂਲ ਦੀ ਸਾਲਾਨਾ ਰਿਹਰਸਲ ਤੋਂ ਘਰ ਵਾਪਸ ਆਇਆ ਤਾਂ ਬਹੁਤ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ ਤਾਂ ਉਸ ਨੇ ਦੱਸਿਆ ਕਿ ਸਕੂਲ ਦੇ ਚੌਂਕੀਦਾਰ ਨੇ ਉਸ ਨੂੰ ਜੂਸ ਪੀਣ ਲਈ ਦਿੱਤਾ ਸੀ। ਉਦੋਂ ਤੋਂ ਉਸ ਦੀ ਹਾਲਤ ਠੀਕ ਨਹੀਂ ਹੈ।
ਇਸ ਤੋਂ ਬਾਅਦ ਸ਼ਾਮ ਤੱਕ ਬੱਚੇ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਉਸ ਨੂੰ ਕਰਾਈਕਲ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ। ਪਰ 3 ਅਗਸਤ ਨੂੰ ਇਲਾਜ ਦੌਰਾਨ ਬੇਟੇ ਦੀ ਮੌਤ ਹੋ ਗਈ। ਡਾਕਟਰਾਂ ਨੇ ਪਰਿਵਾਰ ਨੂੰ ਬੱਚੇ ਦੀ ਮੌਤ ਦਾ ਕਾਰਨ ਜ਼ਹਿਰ ਦੱਸਿਆ ਹੈ। ਉਸ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ ਸੀ।
ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਕੂਲ ਦੇ ਚੌਕੀਦਾਰ ਨੂੰ ਫੜ ਕੇ ਪੁੱਛਗਿੱਛ ਕੀਤੀ। ਚੌਕੀਦਾਰ ਨੇ ਪੀੜਤ ਪਰਿਵਾਰ ਨੂੰ ਦੱਸਿਆ ਕਿ ਇੱਕ ਔਰਤ ਮੇਰੇ ਕੋਲ ਆਈ ਸੀ ਅਤੇ ਮੈਨੂੰ ਜੂਸ ਦੀਆਂ ਦੋ ਬੋਤਲਾਂ ਦਿੱਤੀਆਂ ਸਨ। ਔਰਤ ਨੇ ਦੱਸਿਆ ਕਿ ਉਹ ਬੱਚੇ ਦੇ ਘਰੋਂ ਆਈ ਸੀ। ਇਸ ਤੋਂ ਬਾਅਦ ਮੈਂ ਬੱਚੇ ਨੂੰ ਜੂਸ ਦੀਆਂ ਦੋਵੇਂ ਬੋਤਲਾਂ ਦਿੱਤੀਆਂ।
ਚੌਕੀਦਾਰ ਵੱਲੋਂ ਦੱਸੇ ਜਾਣ ‘ਤੇ ਜਦੋਂ ਸਕੂਲ ਦੇ ਬਾਹਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਗਈ ਤਾਂ ਇੱਕ ਔਰਤ ਚੌਕੀਦਾਰ ਨੂੰ ਜੂਸ ਦੀਆਂ ਬੋਤਲਾਂ ਦਿੰਦੀ ਹੋਈ ਦਿਖਾਈ ਦਿੱਤੀ। ਔਰਤ ਦੀ ਪਛਾਣ ਸਗਯਾਰਾਣੀ ਵਿਕਟੋਰੀਆ ਵਜੋਂ ਹੋਈ, ਜ ਮ੍ਰਿਤਕ ਬੱਚੇ ਦੀ ਕਲਾਸ ਵਿੱਚ ਪੜ੍ਹਣ ਵਾਲੇ ਵਿਦਿਆਰਥੀ ਦੀ ਮਾਂ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਇਨਸਾਫ਼ ਲਈ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸਗਾਇਰਾਨੀ ਵਿਕਟੋਰੀਆ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਇਹ ਵੀ ਪੜ੍ਹੋ : ਲਵਪ੍ਰੀਤ ਸੁਸਾਈਡ ਕੇਸ ਨਾਲ ਜੁੜੀ ਵੱਡੀ ਖਬਰ, ਬੇਅੰਤ ਕੌਰ ਦੀ ਮਾਂ ਪੁਲਿਸ ਨੇ ਕੀਤੀ ਗ੍ਰਿਫ਼ਤਾਰ
ਸਗਾਇਰਾਨੀ ਵਿਕਟੋਰੀਆ ਨੇ ਬੱਚੇ ਨੂੰ ਜ਼ਹਿਰੀਲਾ ਜੂਸ ਪਿਲਾਉਣ ਦੀ ਗੱਲ ਕਬੂਲੀ ਹੈ। ਦੋਸ਼ੀ ਔਰਤ ਨੇ ਦੱਸਿਆ ਕਿ ਉਸ ਦੇ ਲੜਕੇ ਅਤੇ ਮ੍ਰਿਤਕ ਬੱਚੇ ਵਿਚਕਾਰ ਕਲਾਸ ‘ਚ ਚੰਗਾ ਰੈਂਕ ਲੈਣ ਅਤੇ ਹੋਰ ਗੱਲਾਂ ਨੂੰ ਲੈ ਕੇ ਲੜਾਈ-ਝਗੜਾ ਹੁੰਦਾ ਸੀ। ਇਸ ਲਈ ਉਸ ਨੇ ਚੌਕੀਦਾਰ ਦੇ ਹੱਥੋਂ ਆਪਣੇ ਲੜਕੇ ਦੇ ਕਲਾਸਮੇਟ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: