ਕਾਂਗਰਸ ਦੀ ਟਿਕਟ ‘ਤੇ ਯੂਪੀ ਵਿਧਾਨ ਸਭਾ ਚੋਣ ਲੜਨ ਵਾਲੀ ਅਦਾਕਾਰਾ ਅਰਚਨਾ ਗੌਤਮ ਨੇ ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਬਾਲਾਜੀ ਮੰਦਰ ਪ੍ਰਬੰਧਨ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਅਰਚਨਾ ਦਾ ਦੋਸ਼ ਹੈ ਕਿ ਜਦੋਂ ਉਹ ਦਰਸ਼ਨ ਕਰਨ ਲਈ ਮੰਦਰ ਪਹੁੰਚੀ ਤਾਂ ਰਸੀਦ ਹੋਣ ਦੇ ਬਾਵਜੂਦ ਉਸ ਨੂੰ ਟਿਕਟ ਨਹੀਂ ਦਿੱਤੀ ਗਈ।
ਅਰਚਨਾ ਮੁਤਾਬਕ ਵੀਆਈਪੀ ਦਰਸ਼ਨ ਦੇ ਨਾਂ ’ਤੇ ਉਸ ਤੋਂ 10 ਹਜ਼ਾਰ ਰੁਪਏ ਮੰਗੇ ਗਏ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੰਦਰ ‘ਚ ਮੋਬਾਈਲ ਰਾਹੀਂ ਸ਼ੂਟ ਕੀਤੀ ਵੀਡੀਓ ਵੀ ਸ਼ੇਅਰ ਕੀਤੀ ਹੈ। ਹਾਲਾਂਕਿ ਮੰਦਰ ਪ੍ਰਬੰਧਕਾਂ ਨੇ ਟਵੀਟ ਕਰਕੇ ਅਰਚਨਾ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਅਰਚਨਾ ਨੇ ਦੋਸ਼ ਲਾਏ ਕਿ ਮੰਦਰ ਦੇ ਕਰਮਚਾਰੀਆਂ ਨੇ ਰਸੀਦ ਦੇ ਬਾਵਜੂਦ ਟਿਕਟ ਨਹੀਂ ਦਿੱਤੀ। ਉਸ ਨੂੰ 10 ਹਜ਼ਾਰ ਰੁਪਏ ਦੀ ਵੀਆਈਪੀ ਟਿਕਟ ਖਰੀਦਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਮੰਦਰ ਪ੍ਰਬੰਧਕਾਂ ਦੇ ਕਰਮਚਾਰੀਆਂ ਨੇ ਬਦਸਲੂਕੀ ਕੀਤੀ।
ਅਰਚਨਾ ਨੇ ਤਿਰੁਪਤੀ ਬਾਲਾਜੀ ਮੰਦਰ ‘ਚ ਟਿਕਟਾਂ ਨੂੰ ਲੈ ਕੇ ਹੋਏ ਹੰਗਾਮੇ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਅਰਚਨਾ ਜਿਵੇਂ ਹੀ ਵੀਡੀਓ ਬਣਾਉਣ ਲੱਗੀ ਤਾਂ ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਰਚਨਾ ਵੀਡੀਓ ਬਣਾਉਣਾ ਜਾਰੀ ਰੱਖਦੀ ਹੈ।
ਅਰਚਨਾ ਵੀਡੀਓ ਵਿੱਚ ਕਹਿ ਰਹੀ ਹੈ ਕਿ ਭਾਰਤ ਦੇ ਹਿੰਦੂ ਧਾਰਮਿਕ ਅਸਥਾਨ ਲੁੱਟ ਦਾ ਅੱਡਾ ਬਣ ਚੁੱਕੇ ਹਨ, ਧਰਮ ਦੇ ਨਾਂ ‘ਤੇ ਤਿਰੂਪਤੀ ਬਾਲਾਜੀ ਔਰਤਾਂ ਨਾਲ ਬਦਲਸਲੂਕੀ ਕਰਦੇ ਹਨ, ਇਸ TTD ਮੁਲਾਜ਼ਮਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਆਂਧਰਾ ਸਰਕਾਰ ਨੂੰ ਬੇਨਤੀ ਕਰਦੀ ਹਾਂ। VIP ਦਰਸ਼ਨਾਂ ਦੇ ਨਾਮ ‘ਤੇ ਇੱਕ ਬੰਦੇ ਤੋਂ 10500 ਲੈਂਦੇ ਹਨ। ਇਸ ਨੂੰ ਲੁੱਟਣਾ ਬੰਦ ਕਰੋ। @INCIndia pic.twitter.com/zABFlUi0yL
ਅਰਚਨਾ ਰੋਂਦੀ ਹੋਈ ਕਹਿੰਦੀ ਹੈ। ਦੋਸਤੋ, ਮੈਂ ਇੱਥੇ ਬਾਲਾ ਜੀ ਦੇ ਦਰਸ਼ਨਾਂ ਲਈ ਆਈ ਹਾਂ। ਮੈਂ ਟਿਕਟ ਦੀ ਰਸੀਦ ਲੈ ਲਈ ਹੈ। ਇਨ੍ਹਾਂ ਲੋਕਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਨੂੰ ਕੱਲ੍ਹ ਟਿਕਟ ਮਿਲੇਗੀ। ਅਰਚਨਾ ਕਹਿੰਦੀ ਮੇਰੇ ਕੋਲ ਰਸੀਦ ਹੈ। ਪਰ ਇਹ ਲੋਕ ਟਿਕਟ ਨਹੀਂ ਦੇ ਰਹੇ। ਇਹ ਲੋਕ ਮੇਰੇ ਤੋਂ 10 ਹਜ਼ਾਰ ਰੁਪਏ ਮੰਗ ਰਹੇ ਹਨ। ਫਿਰ ਉਹ ਮੈਨੂੰ ਬਾਲਾ ਜੀ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣਗੇ। ਅਦਾਕਾਰਾ ਆਖਰਕਾਰ ਕਹਿੰਦੀ ਹੈ ਕਿ ਰੱਬ ਤੁਹਾਨੂੰ ਸਜ਼ਾ ਦੇਵੇਗਾ। ਮੈਂ ਆਂਧਰਾ ਪ੍ਰਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਆ ਕੇ ਇਹ ਸਭ ਦੇਖਣ।
ਮੰਦਰ ਪ੍ਰਬੰਧਨ ਨੇ ਦਿੱਤੀ ਸਫਾਈ
ਤਿਰੁਪਤੀ ਬਾਲਾਜੀ ਮੰਦਰ ਪ੍ਰਬੰਧਨ (ਤਿਰੁਮਾਲਾ ਤਿਰੂਪਤੀ ਦੇਵਸਥਾਨਮ) ਨੇ ਅਰਚਨਾ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮੰਦਰ ਪ੍ਰਬੰਧਕਾਂ ਨੇ ਕਿਹਾ ਹੈ ਕਿ ਅਦਾਕਾਰਾ ਅਰਚਨਾ ਗੌਤਮ ਵੱਲੋਂ ਮੰਦਰ ਦੇ ਸਟਾਫ ‘ਤੇ ਹਮਲਾ ਨਿੰਦਣਯੋਗ ਹੈ। ਮੰਦਰ ਪ੍ਰਬੰਧਨ ਨੇ ਕਿਹਾ, ‘ਅਭਿਨੇਤਰੀ ਅਰਚਨਾ ਗੌਤਮ 31 ਅਗਸਤ ਨੂੰ ਸ਼ਿਵਕਾਂਤ ਤਿਵਾਰੀ ਸਣੇ 7 ਲੋਕਾਂ ਨਾਲ ਦਰਸ਼ਨ ਲਈ ਆਈ ਸੀ।’
ਅਰਚਨਾ ਆਪਣੇ ਨਾਲ ਕੇਂਦਰੀ ਸਹਾਇਕ ਮੰਤਰੀ ਦਾ ਸਿਫਾਰਿਸ਼ ਪੱਤਰ ਵੀ ਲੈ ਕੇ ਆਈ ਸੀ। ਸ਼ਿਵਕਾਂਤ ਤਿਵਾੜੀ ਦੇ ਮੋਬਾਈਲ ਨੰਬਰ ’ਤੇ 300 ਰੁਪਏ ਦੀ ਦਰਸ਼ਨੀ ਟਿਕਟ ਲੈਣ ਲਈ ਮੈਸੇਜ ਭੇਜਿਆ ਗਿਆ, ਪਰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ ਤੇ ਵਧੀਕ ਦਫ਼ਤਰ ਚਲੇ ਗਏ।
ਮੰਦਰ ਪ੍ਰਬੰਧਕਾਂ ਮੁਤਾਬਕ ਟਿਕਟਾਂ ਖਰੀਦਣ ਦਾ ਸਮਾਂ ਪਹਿਲਾਂ ਹੀ ਖਤਮ ਹੋ ਗਿਆ ਸੀ। ਇਹ ਦੱਸਣ ‘ਤੇ ਅਰਚਨਾ ਗੌਤਮ ਨੇ ਆਪਾ ਗੁਆ ਦਿੱਤਾ ਅਤੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ। ਸ਼ਿਵਕਾਂਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਮੁਲਾਜ਼ਮ ਨੇ ਉਨ੍ਹਾਂ ਦਾ ਵੇਰਵਾ ਲੈ ਕੇ ਦੂਜੀ ਵਾਰ 300 ਰੁਪਏ ਦੀ ਟਿਕਟ ਜਾਰੀ ਕੀਤੀ ਪਰ ਅਰਚਨਾ ਗੌਤਮ ਨੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ‘ਚ ਹਰਸ਼ ਫਾਇਰਿੰਗ ਨਾਲ ਲਾੜੇ ਦੇ ਦੋਸਤ ਦੀ ਮੌਤ, ਜਾਣਾ ਸੀ ਕੈਨੇਡਾ
ਟੀਟੀਡੀ ਪ੍ਰਬੰਧਨ ਮੁਤਾਬਕ ਸਾਡੇ ਕਰਮਚਾਰੀਆਂ ਦੇ ਖਿਲਾਫ ਟੂ ਟਾਊਨ ਥਾਣੇ ਵਿੱਚ ਬਦਸਲੂਕੀ ਦੀ ਝੂਠੀ ਸ਼ਿਕਾਇਤ ਕੀਤੀ ਗਈ ਸੀ। ਸਾਡੇ ਸਟਾਫ ਨੇ ਉਸ ਨੂੰ ਸਿਰਫ ਇਹ ਸਲਾਹ ਦਿੱਤੀ ਕਿ ਜੇਕਰ ਉਹ 1 ਸਤੰਬਰ ਨੂੰ ਵੀਆਈਪੀ ਦਰਸ਼ਨ ਕਰਨਾ ਚਾਹੁੰਦੀ ਹੈ, ਤਾਂ ਉਹ 10,500 ਰੁਪਏ ਦੀ ਵੀਆਈਪੀ ਟਿਕਟ ਲੈ ਸਕਦੀ ਹੈ। ਪਰ ਉਸ ਨੇ ਸਮਝ ਲਿਆ ਕਿ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ।
ਅਰਚਨਾ ਗੌਤਮ ਇੱਕ ਅਭਿਨੇਤਰੀ ਅਤੇ ਮਾਡਲ ਹੈ। ਉਸਨੇ 2015 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਸਨੇ ਕਈ ਟੀਵੀ-ਪ੍ਰਿੰਟ ਵਿਗਿਆਪਨਾਂ ਵਿੱਚ ਕੰਮ ਕੀਤਾ ਹੈ। ਅਰਚਨਾ ਦੀ ਪਹਿਲੀ ਹਿੰਦੀ ਫਿਲਮ ਗ੍ਰੇਟ ਗ੍ਰੈਂਡ ਮਸਤੀ ਸੀ। ਇਸ ਤੋਂ ਬਾਅਦ ਉਹ ਫਿਲਮ ਹਸੀਨਾ ਪਾਰਕਰ, ਬਾਰਾਤ ਕੰਪਨੀ, ਜੰਕਸ਼ਨ ਵਾਰਾਣਸੀ ਵਿੱਚ ਨਜ਼ਰ ਆਈ। ਹਿੰਦੀ ਫਿਲਮਾਂ ਤੋਂ ਇਲਾਵਾ ਅਰਚਨਾ ਨੇ ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ। ਅਰਚਨਾ ਨੇ ਉੱਤਰ ਪ੍ਰਦੇਸ਼ ‘ਚ 2022 ‘ਚ ਹਸਤੀਨਾਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ। ਹਾਲਾਂਕਿ ਉਸ ਨੂੰ ਸਿਰਫ਼ 1519 ਵੋਟਾਂ ਮਿਲੀਆਂ।
ਵੀਡੀਓ ਲਈ ਕਲਿੱਕ ਕਰੋ -: