ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ। ਪੰਜਾਬ ਵਿੱਚ ਨਸ਼ਿਆਂ ਦੀ ਖੇਪ ਲਗਾਤਾਰ ਭੇਜੀ ਜਾ ਰਹੀ ਹੈ। ਇਸ ਦੇ ਨਾਲ ਹੀ ਤਿਆਰ-ਬਰ-ਤਿਆਰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਫਾਜ਼ਿਲਕਾ ‘ਚ ਬੀ.ਐੱਸ.ਐੱਫ ਦੇ ਜਵਾਨਾਂ ਨੇ 24 ਘੰਟਿਆਂ ਅੰਦਰ ਹੀ ਪਾਕਿਸਤਾਨੀ ਤਸਕਰਾਂ ਦੇ ਪਲਾਨ ਨੂੰ ਨਾਕਾਮ ਕਰ ਦਿੱਤਾ ਹੈ।
ਬੀਐਸਐਫ ਦੀ 66 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਮੁਹਾਰ ਜਮਸ਼ੇਰ ਵਿੱਚ 38 ਕਰੋੜ ਰੁਪਏ ਦੀ 6.370 ਕਿਲੋ ਹੈਰੋਇਨ, 190 ਗ੍ਰਾਮ ਚੰਗੀ ਕੁਆਲਿਟੀ ਦੀ ਅਫੀਮ ਅਤੇ ਕਾਰਤੂਸਾਂ ਦਾ ਜ਼ਖੀਰਾ ਬਰਾਮਦ ਕੀਤੇ ਹਨ। ਰਾਤ ਨੂੰ ਹੀ ਬੀਐਸਐਫ ਦੇ ਜਵਾਨਾਂ ਨੇ ਤਸਕਰਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੀਐਸਐਫ ਨੇ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਖੇਤ ਵਿੱਚ ਲੁਕਾ ਕੇ ਰੱਖੀ ਹੈਰੋਇਨ ਦੇ ਚਾਰ ਪੈਕੇਟ ਫੜੇ ਸਨ। ਇਹ ਪੈਕੇਟ ਪਾਕਿਸਤਾਨੀ ਸਮੱਗਲਰਾਂ ਵੱਲੋਂ ਰੱਖੇ ਹੋਏ ਸਨ, ਜਿਨ੍ਹਾਂ ਨੂੰ ਭਾਰਤੀ ਸਮੱਗਲਰਾਂ ਨੇ ਚੁੱਕ ਕੇ ਕੰਡਿਆਲੀ ਤਾਰ ਦੇ ਇਸ ਪਾਸੇ ਲਿਆਂਦਾ ਸੀ। ਉਕਤ ਹੈਰੋਇਨ ਦਾ ਭਾਰ 3 ਕਿਲੋ 780 ਗ੍ਰਾਮ ਦੱਸਿਆ ਗਿਆ ਹੈ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਉਸ ਕਿਸਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜਿਸ ਦੇ ਖੇਤ ਵਿੱਚੋਂ ਹੈਰੋਇਨ ਮਿਲੀ ਸੀ।
ਇਹ ਵੀ ਪੜ੍ਹੋ : ਇਸ ਸਾਲ ਵੀ ਦਿੱਲੀ ‘ਚ ਜਾਰੀ ਰਹੇਗਾ ਪਟਾਕਿਆਂ ‘ਤੇ ਬੈਨ, ਪ੍ਰਦੂਸ਼ਣ ਨਾਲ ਨਜਿੱਠਣ ਦੀ ਤਿਆਰੀ
ਬੀਐਸਐਫ ਬਟਾਲੀਅਨ-66 ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਖੇਤਾਂ ਵਿੱਚ ਹੈਰੋਇਨ ਦੀਆਂ ਖੇਪਾਂ ਲੁਕਾ ਕੇ ਰੱਖੀਆਂ ਹਨ, ਜਿਸ ਨੂੰ ਭਾਰਤੀ ਸਮੱਗਲਰਾਂ ਵੱਲੋਂ ਆਰਡਰ ਕੀਤਾ ਗਿਆ ਸੀ। ਬੀਐਸਐਫ ਨੇ ਸਰਹੱਦ ਨਾਲ ਲੱਗਦੇ ਝੰਗੜ ਭੈਣੀ ਅਤੇ ਰਾਮ ਸਿੰਘ ਵਾਲੀ ਪਿੰਡਾਂ ਦੇ ਵਿਚਕਾਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਜਵਾਨਾਂ ਨੂੰ ਕੰਡਿਆਲੀ ਤਾਰ ਦੇ ਪਾਰ ਤੋਂ ਇਕ ਪਲਾਸਟਿਕ ਦੇ ਲਿਫਾਫੇ ਵਿਚ ਹੈਰੋਇਨ ਦੇ ਚਾਰ ਪੈਕੇਟ, ਪੀਲੀ ਟੇਪ ਵਾਲੇ ਤਿੰਨ ਪੈਕੇਟ ਅਤੇ ਪਲਾਸਟਿਕ ਦੇ ਲਿਫਾਫੇ ਵਿਚ ਸੀਲਬੰਦ ਇਕ ਪੈਕਟ ਬਰਾਮਦ ਹੋਏ ਹਨ। ਹੈਰੋਇਨ ਦਾ ਵਜ਼ਨ 3 ਕਿਲੋ 780 ਗ੍ਰਾਮ ਹੈ।
ਵੀਡੀਓ ਲਈ ਕਲਿੱਕ ਕਰੋ -: