ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦੀ ਸੜਕ ਨੂੰ ਹੁਣ ‘ਕਰਤਵਯ ਪਥ’ ਵਜੋਂ ਜਾਣਿਆ ਜਾਵੇਗਾ। ਨਵੀਂ ਦਿੱਲੀ ਮਿਉਂਸਪਲ ਕੌਂਸਲ (ਐਨਡੀਐਮਸੀ) ਦੀ ਬੁੱਧਵਾਰ ਨੂੰ ਹੋਈ ਵਿਸ਼ੇਸ਼ ਮੀਟਿੰਗ ਨੇ ਇਸ ਦਾ ਨਾਮ ਰਾਜਪਥ ਤੋਂ ਬਦਲ ਕੇ ‘ਕਰਤਵਯ ਪਥ’ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਸਤੰਬਰ ਦੀ ਸ਼ਾਮ ਨੇਤਾ ਜੀ ਸੁਭਾਸ਼ ਚੰਦਰ ਦੇ ਬੁੱਤ ਅਤੇ ਇਸ ਪੂਰੇ ਖੇਤਰ ਦਾ ਉਦਘਾਟਨ ਕਰਨਗੇ।
ਐਨਡੀਐਮਸੀ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਤੋਂ ਪ੍ਰਸਤਾਵ ਪ੍ਰਾਪਤ ਹੋ ਚੁੱਕਾ ਹੈ, ਜਿਸ ਤੋਂ ਬਾਅਦ ਕੌਂਸਲ ਦੀ ਮੀਟਿੰਗ ਵਿੱਚ ਵੀ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਐੱਨ.ਡੀ.ਐੱਮ.ਸੀ. ਮੈਂਬਰ ਮੀਨਾਕਸ਼ੀ ਲੇਖੀ ਨੇ ਦੱਸਿਆ ਕਿ NDMC ਕੌਂਸਲ ਦੀ ਵਿਸ਼ੇਸ਼ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀ। ਭਾਜਪਾ ਦੇ ਲੋਕ ਸਭਾ ਮੈਂਬਰ ਲੇਖੀ ਨੇ ਕਿਹਾ, “ਅਸੀਂ ਵਿਸ਼ੇਸ਼ ਕੌਂਸਲ ਮੀਟਿੰਗ ਵਿੱਚ ਰਾਜਪਥ ਦਾ ਨਾਂ ਬਦਲ ਕੇ ‘ਕਰਤਵਯ ਪਥ’ ਕਰਨ ਦਾ ਮਤਾ ਪਾਸ ਕੀਤਾ ਹੈ।” ਹੁਣ ਇੰਡੀਆ ਗੇਟ ‘ਤੇ ਨੇਤਾ ਜੀ ਦੀ ਮੂਰਤੀ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਦੀ ਸੜਕ ਕਰਤਵਯ ਪਥ ਦੇ ਨਾਂ ਨਾਲ ਜਾਣੀ ਜਾਏਗੀ।
ਇਹ ਵੀ ਪੜ੍ਹੋ : ਅੱਜ ਸ਼ਾਮ ਤੱਕ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ ਧਰਮਸੋਤ, ਨਵੀਆਂ ਧਾਰਾਵਾਂ ‘ਚ ਵੀ ਮਿਲੀ ਜ਼ਮਾਨਤ
NDMC ਦੇ ਉਪ-ਚੇਅਰਮੈਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਇਸ ਸਬੰਧ ‘ਚ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਤੋਂ ਪ੍ਰਸਤਾਵ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਇੰਡੀਆ ਗੇਟ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਦੇ ਪੂਰੇ ਇਲਾਕੇ ਨੂੰ ‘ਕਰਤਵਯ ਪਥ’ ਕਿਹਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਸ਼ਾਸਨ ਦੌਰਾਨ ਰਾਜਪਥ ਨੂੰ ਕਿੰਗਸਵੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਸਮੇਂ ਜਿਸ ਸੜਕ ‘ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਥਿਤ ਹੈ, ਉਸ ਸੜਕ ਦਾ ਨਾਂ 2015 ‘ਚ ਰੇਸ ਕੋਰਸ ਰੋਡ ਤੋਂ ਬਦਲ ਕੇ ਲੋਕ ਕਲਿਆਣ ਮਾਰਗ ਰੱਖਿਆ ਗਿਆ ਸੀ। ਉਸੇ ਸਾਲ ਔਰੰਗਜ਼ੇਬ ਰੋਡ ਦਾ ਨਾਂ ਬਦਲ ਕੇ ਏਪੀਜੇ ਅਬਦੁਲ ਕਲਾਮ ਮਾਰਗ ਰੱਖਿਆ ਗਿਆ।