ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਵੇਲੇ ‘ਭਾਰਤ ਜੋੜੋ ਯਾਤਰਾ’ ‘ਤੇ ਹਨ। ਦੌਰੇ ਦੌਰਾਨ ਰਾਹੁਲ ਗਾਂਧੀ ਕੁਰਤੇ-ਪਜਾਮੇ ਦੀ ਬਜਾਏ ਟੀ-ਸ਼ਰਟ ਅਤੇ ਪੈਂਟ ਪਹਿਨੀਂ ਨਜ਼ਰ ਆਏ। ਰਾਹੁਲ ਗਾਂਧੀ ਨੇ ਜੋ ਟੀ-ਸ਼ਰਟ ਪਾਈ ਸੀ, ਉਸ ਦੀ ਕੀਮਤ 41000 ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਬੱਸ ਫਿਰ ਕੀ ਸੀ ਰਾਹੁਲ ਦੀ ਟੀ-ਸ਼ਰਟ ‘ਤੇ ਸਿਆਸਤ ਸ਼ੁਰੂ ਹੋ ਗਈ। ਭਾਜਪਾ ਨੇ ਰਾਹੁਲ ‘ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਟਵੀਟ ਕਰਕੇ ਲਿਖਿਆ, ‘ਦੇਖੋ ਭਾਰਤ!’
ਜਵਾਬ ‘ਚ ਕਾਂਗਰਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਲਿਖਿਆ, ਓਏ… ਕੀ ਤੁਸੀਂ ਘਬਰਾ ਗਏ ਹੋ? ਭਾਰਤ ਜੋੜੋ ਯਾਤਰਾ ‘ਚ ਇਕੱਠੀ ਹੋਈ ਭੀੜ ਨੂੰ ਦੇਖਦੇ ਹੋਏ। ਮੁੱਦੇ ‘ਤੇ ਗੱਲ ਕਰੋ … ਬੇਰੁਜ਼ਗਾਰੀ ਅਤੇ ਮਹਿੰਗਾਈ ‘ਤੇ ਬੋਲੋ। ਬਾਕੀ ਕੱਪੜਿਆਂ ਦੀ ਗੱਲ ਕਰਨੀ ਹੋਵੇ ਤਾਂ ਮੋਦੀ ਜੀ ਦੇ 10 ਲੱਖ ਦੇ ਸੂਟ ਅਤੇ ਡੇਢ ਲੱਖ ਦੀਆਂ ਐਨਕਾਂ ਤੱਕ ਗੱਲ਼ ਜਾਊ।
ਸੋਸ਼ਲ ਮੀਡੀਆ ‘ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਯੂਜ਼ਰਸ ਨੇ ਕਾਂਗਰਸ ਨੇਤਾ ਦੇ ਸਮਰਥਨ ‘ਚ ਟਵੀਟ ਵੀ ਕੀਤੇ। ਇਕ ਯੂਜ਼ਰ ਨੇ ਦੋਸ਼ ਲਾਇਆ ਕਿ ਭਾਜਪਾ ਦੇ ਅਜਿਹੇ ਟਵੀਟ ਦਿਖਾਉਂਦੇ ਹਨ ਕਿ ਉਹ ਇਸ ਦੌਰੇ ਤੋਂ ਘਬਰਾ ਗਈ ਸੀ। ਇਕ ਹੋਰ ਯੂਜ਼ਰ ਨੇ ਕਿਹਾ ਕਿ ਗਾਂਧੀ ਆਪਣੇ ਕੱਪੜਿਆਂ ‘ਤੇ ਜੋ ਖਰਚ ਕਰ ਰਹੇ ਹਨ, ਉਹ ਜਨਤਾ ਦਾ ਪੈਸਾ ਨਹੀਂ ਹੈ।
ਦੱਸ ਦੇਈਏ ਕਿ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਯਾਤਰਾ ਦੀ ਅਗਵਾਈ ਨਹੀਂ ਕਰ ਰਹੇ ਹਨ ਅਤੇ ਸਿਰਫ ਇਸ ਦਾ ਹਿੱਸਾ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸਦਾ ਉਦੇਸ਼ “ਭਾਜਪਾ-ਆਰਐਸਐਸ ਵੱਲੋਂ ਦੇਸ਼ ਵਿੱਚ “ਨਫ਼ਰਤ” ਫੈਲਾ ਕੇ ਹੋਏ ਨੁਕਸਾਨ ਦੀ ਭਰਪਾਈ ਕਰਨਾ ਸੀ।
ਇਹ ਵੀ ਪੜ੍ਹੋ : ਬਰਨਾਲਾ : ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬਿਆ ਨੌਜਵਾਨ
ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਲਈ ‘ਭਾਰਤ ਜੋੜੋ ਯਾਤਰਾ’ ਲੋਕਾਂ ਨਾਲ ਜੁੜਨ ਦੀ ਯਾਤਰਾ ਹੈ। ਅਸੀਂ ਇਹ ਯਾਤਰਾ ਭਾਜਪਾ ਅਤੇ ਆਰਐਸਐਸ ਦੀ ਵਿਚਾਰਧਾਰਾ ਨੇ ਇਸ ਦੇਸ਼ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਵੰਡਿਆ ਹੈ, ਨਫ਼ਰਤ ਫੈਲਾਈ ਹੈ, ਉਸ ਵਿਰੁੱਧ ਕੱਢੀ ਹੈ।
ਵੀਡੀਓ ਲਈ ਕਲਿੱਕ ਕਰੋ -: