ਦਿੱਲੀ ਦੇ ਬਾਅਦ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ‘ਤੇ ਪੰਜਾਬ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਇਸ ਲਈ ਭਾਜਪਾ ਨੇ ਆਪ੍ਰੇਸ਼ਨ ਲੋਟਸ ਦਾ ਨਾਂ ਦਿੱਤਾ ਹੈ।
ਚੀਮਾ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25-25 ਕਰੋੜ ਦੇਣ ਦਾ ਲਾਲਚ ਦੇ ਰਹੀ ਹੈ। ਚੀਮਾ ਨੇ ਕਿਹਾ ਕਿ ਭਾਜਪਾ 1375 ਕਰੋੜ ਰੁਪਏ ਖਰਚ ਕੇ ਪੰਜਾਬ ਵਿਚ ਸਰਕਾਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਆਖਿਰ ਪੰਜਾਬ ਭਾਜਪਾ ਕੋਲ ਇੰਨਾ ਪੈਸਾ ਕਿਥੋਂ ਆਇਆ। ਆਪ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਨੇ ਇਹ ਪੈਸਾ ਕਿਥੇ ਲੁਕਾ ਕੇ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ : ਸੰਗਠਨ ਮਜ਼ਬੂਤੀ ‘ਚ ਜੁਟੀ ਪੰਜਾਬ ਕਾਂਗਰਸ, ਪ੍ਰਧਾਨ ਰਾਜਾ ਵੜਿੰਗ ਨੇ 17 ਬਲਾਕ ਪ੍ਰਧਾਨਾਂ ਦੀ ਕੀਤੀ ਨਿਯੁਕਤੀ
ਮੰਤਰੀ ਚੀਮਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਜਪਾ ਦੇ ਨੇਤਾ ਕੁਝ ਲੋਕਾਂ ਰਾਹੀਂ ਲਗਭਗ ਇਕ ਹਫਤੇ ਤੋਂ ਆਪ ਦੇ ਵਿਧਾਇਕਾਂ ਨਾਲ ਸੰਪਰਕ ਵਿਚ ਹਨ। ਵਿਧਾਇਕਾਂ ਤੋਂ ਹਰ ਵਾਰ ਭਾਜਪਾ ਦੇ ਕਿਸੇ ਵੱਡੇ ਨੇਤਾ ‘ਬਾਬੂ ਜੀ’ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਲਗਭਗ 4-5 ਆਡੀਓ ਰਿਕਾਰਡਿੰਗ ਵਿਚ ਇਕ ਹੀ ਗੱਲ ਕਿ ‘ਬਾਬੂ ਜੀ’ ਨਾਲ ਗੱਲ ਕਰਵਾਵਾਂਗੇ, ਬੋਲਿਆ ਗਿਆ ਹੈ।
ਉਨ੍ਹਾਂ ਦੋਸ਼ ਲਗਾਏ ਕਿ ਆਪ ਵਿਧਾਇਕਾਂ ਨੂੰ ਸੀਬੀਆਈ ਤੇ ਈਡੀ ਦਾ ਡਰਾਵਾ ਦੇ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਭਾਜਪਾ ਵਿਚ ਸ਼ਾਮਲ ਹੋ ਜਾਓ ਜਾਂ ਫਿਰ ਕਾਰਵਾਈ ਨੂੰ ਤਿਆਰ ਰਹੋ। ਚੀਮਾ ਨੇ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਨੂੰ ਨਹੀਂ ਖਰੀਦ ਸਕੇਗੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਚੀਮਾ ਨੇ ਸਮਾਂ ਆਉਣ ‘ਤੇ ਇਲੈਕਟ੍ਰੋਨਿਕ ਰਿਕਾਰਡ ਸਣੇ ਹੋਰ ਸਬੂਤ ਜਨਤਕ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਆਪ ਪੰਜਾਬ ਦੇ ਵਿਧਾਇਕਾਂ ਨੂੰ ਲਗਾਤਾਰ ਸਿੱਧੇ ਤੇ ਅਸਿਧੇ ਤੌਰ ‘ਤੇ ਅਪਰੋਚ ਕੀਤਾ ਜਾ ਰਿਹਾ ਹੈ।
ਚੀਮਾ ਨੇ ਵਿਧਾਇਕਾਂ ਨਾਲ ਸੰਪਰਕ ਕਰਨ ਤੇ ਕਰਵਾਉਣ ਵਾਲਿਆਂ ਵਿਚ ਪੰਜਾਬ ਤੇ ਦਿੱਲੀ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਆਪ ਕੋਲ ਮੌਜੂਦ ਸਾਰੇ ਆਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਮਾਂ ਆਉਣ ‘ਤੇ ਜਾਣਕਾਰੀ ਜਨਤਕ ਕੀਤੀ ਜਾਵੇਗੀ।