ਕਾਂਗਰਸ ਪਾਰਟੀ ਦੇ ਅਧਿਕਾਰਕ ਟਵਿੱਤਰ ਹੈਂਡਲ ਰਾਹੀਂ ਪਾਈ ਗਈ ਇੱਕ ਟਵੀਟ ‘ਤੇ ਖੂਬ ਬਪਾਵ ਹੋਇਆ। ਬੀਜੇਪੀ ਨੇ ਕਾਂਗਰਸ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸੇ ਵਿਚਾਲੇ ਅਸਮ ਦੇ ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਨੇ ਵੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਨਿੱਕਰ ਪਹਿਨੀਂ ਤਸਵੀਰ ਪੋਸਟ ਕਰ ਦਿੱਤੀ।
ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਜਾਰੀ ਹੈ। ਯਾਤਰਾ ਦੇ ਪੰਜਵੇਂ ਦਿਨ ਸੋਮਵਾਰ ਨੂੰ ਕਾਂਗਰਸ ਨੇ ਇੱਕ ਪੋਸਟ ਪਾਈ, ਇਸ ਵਿੱਚ ਆਰਐਸਐਸ ਦੀ ਖਾਕੀ ਨਿੱਕਰ ਨੂੰ ਬਲਦਾ ਹੋਇਆ ਵਿਖਾਇਆ ਗਿਆ। ਇਸ ਦੇ ਨਾਲ ਕੈਪਸ਼ਨ ਸੀ- ‘ਹੌਲੀ-ਹੌਲੀ ਅਸੀਂ ਦੇਸ਼ ਨੂੰ ਨਫ਼ਰਤ ਦੇ ਚੁੰਗਲ ਤੋਂ ਮੁਕਤ ਕਰਨ ਅਤੇ ਭਾਜਪਾ-ਆਰਐਸਐਸ ਦੇ ਨੁਕਸਾਨ ਦੀ ਭਰਪਾਈ ਦੇ ਆਪਣੇ ਟੀਚੇ ‘ਤੇ ਪਹੁੰਚ ਹੀ ਜਾਵਾਂਗੇ।’
ਇਸ ਪੋਸਟ ‘ਤੇ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪਲਟਵਾਰ ਕੀਤਾ ਅਤੇ ਨਹਿਰੂ ਦੀ ਇੱਕ ਨਿੱਕਰ ਪਹਿਨੀਂ ਤਸਵੀਰ ਪੋਸਟ ਕੀਤੀ। ਇਸ ਤਸਵੀਰ ਨਾਲ ਉਨ੍ਹਾਂ ਲਿਖਿਆ- ਕੀ ਤੁਸੀਂ ਇਸ ਨੂੰ ਵੀ ਸਾੜੋਗੇ? ਇਸ ਦੇ ਨਾਲ ਉਨ੍ਹਾਂ ਨੇ ਹੈਸ਼ਟੈਗ #BharatTodoYatri (#BharatTodoYatri) ਪਾ ਦਿੱਤਾ।
ਰਿਪੋਰਟਾਂ ਮੁਤਾਬਕ ਤਸਵੀਰ ਵਿੱਚ ਨਹਿਰੂ ਨੇ ਆਰਐਸਐਸ ਦੀ ਖਾਕੀ ਨਿੱਕਰ ਨਹੀਂ ਪਹਿਨੀ ਹੋਈ ਹੈ, ਸਗੋਂ ਇਹ ਕਾਂਗਰਸ ਦੇ ਸੇਵਾ ਦਲ ਦੀ ਵਰਦੀ ਹੈ।
ਇਹ ਤਸਵੀਰ 150 ਦਿਨਾਂ ਦੀ ਭਾਰਤ ਜੋੜੋ ਯਾਤਰਾ ਦੇ ਪੰਜਵੇਂ ਦਿਨ ਸੋਮਵਾਰ ਨੂੰ ਕਾਂਗਰਸ ਨੇ ਪੋਸਟ ਕੀਤੀ ਸੀ। ਲਿਖਿਆ ਸੀ- ‘ਦੇਸ਼ ਨੂੰ ਨਫ਼ਰਤ ਦੇ ਚੁੰਗਲ ਤੋਂ ਮੁਕਤ ਕਰਨ ਲਈ 145 ਦਿਨ ਬਾਕੀ ਹਨ’। ਇਸ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਕਾਂਗਰਸ ‘ਤੇ ਪਲਟਵਾਰ ਕੀਤਾ। ਭਾਜਪਾ ਨੇਤਾਵਾਂ ਨੇ ਕਾਂਗਰਸ ‘ਤੇ ਹਿੰਸਾ ਕਰਨ ਦਾ ਦੋਸ਼ ਲਗਾਇਆ ਹੈ। ਕਈ ਨੇਤਾਵਾਂ ਨੇ ਲਿਖਿਆ- 1984 ਵਿੱਚ ਸਿੱਖ ਦੰਗੇ ਕਾਂਗਰਸ ਨੇ ਕਰਵਾਏ ਸਨ। ਆਖ਼ਰਕਾਰ ਕਾਂਗਰਸ ਨੇ ਸਵੀਕਾਰ ਕਰ ਲਿਆ ਕਿ ਉਹ ਦੇਸ਼ ਨੂੰ ਸਾੜਦੀ ਹੈ।’
RSS ਦੇ ਸਾਹਾ ਸਰਕਾਰੀਆਵਾ ਡਾਕਟਰ ਮਨਮੋਹਨ ਵੈਦਿਆ ਨੇ ਸੋਮਵਾਰ ਨੂੰ ਰਾਏਪੁਰ ‘ਚ ਕਾਂਗਰਸ ਦੇ ਟਵੀਟ ਦਾ ਜਵਾਬ ਦਿੱਤਾ। ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਾਂਗਰਸ ਲੋਕਾਂ ਨੂੰ ਨਫਰਤ ਨਾਲ ਜੋੜਨਾ ਚਾਹੁੰਦੀ ਹੈ। ਉਸ ਦੇ ਪਿਉ-ਦਾਦਿਆਂ ਨੇ ਸੰਘ ਨੂੰ ਨਫ਼ਰਤ ਕੀਤਾ ਅਤੇ ਆਪਣੀ ਪੂਰੀ ਤਾਕਤ ਨਾਲ ਸੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸੰਘ ਨਹੀਂ ਰੁਕਿਆ, ਸੰਘ ਲਗਾਤਾਰ ਵਧ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: