ਵੱਖ-ਵੱਖ ਘਾਤਕ ਰੋਗਾਂ ਨੂੰ ਸ਼ਰਤੀਆ ਠੀਕ ਕਰਨ ਵਾਲੇ ‘ਦੁੱਖ ਦੂਰ ਦਵਾਖਾਨਾ’ ਦੇ ਵੈਦ ਜਗਤਾਰ ਸਿੰਘ ਪੰਨੂ ਨੂੰ ਚੰਡੀਗੜ੍ਹ ਵਿਖੇ ਪੀ.ਟੀ.ਸੀ. ਵੱਲੋਂ ਕਰਾਏ ਗਏ ਸਮਾਗਮ ‘ਮੈਡੀਕਲ ਐਕਸੀਲੈਂਸ ਐਵਾਰਡ-2022’ ਵਿੱਚ ਟੀਮ ਸਮੇਤ ਸਨਮਾਨਿਆ ਗਿਆ।
ਜ਼ਿਕਰਯੋਗ ਹੈ ਕਿ ਪੀ.ਟੀ.ਸੀ. ਵੱਲੋਂ ਪਹਿਲੀ ਵਾਰ ਸਿਹਤ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪੀ.ਟੀ.ਸੀ. ਦੇ ਸੀ.ਈ.ਓ ਸ਼੍ਰੀ ਰਬਿੰਦਰ ਨਰਾਇਣ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਵੈਦ ਜਗਤਾਰ ਸਿੰਘ ਪੰਨੂ, ਡਾ. ਮਨਦੀਪ ਵਰਮਾ ਤੇ ਡਾ. ਦੀਕਸ਼ਾ ਨੂੰ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਖੁਸ਼ਖਬਰੀ ! ਅਕਤੂਬਰ ‘ਚ ਹੋਵੇਗੀ ਪੰਜਾਬ ਪੁਲਿਸ ਭਰਤੀ, SI -ਕਾਂਸਟੇਬਲ ਤੇ ਹੋਰ ਕਾਡਰਾਂ ‘ਚ ਖਾਲੀ ਪਈਆਂ ਅਸਾਮੀਆਂ
ਸਨਮਾਨ ਹਾਸਲ ਕਰਨ ਤੋਂ ਬਾਅਦ ਵੈਦ ਜਗਤਾਰ ਸਿੰਘ ਪੰਨੂ ਨੇ ਕਿਹਾ ਕਿ ‘ਦੁੱਖ ਦੂਰ ਦਵਾਖ਼ਾਨਾ’ ਵੱਲੋਂ ਆਯੁਰਵੈਦ ਰਾਹੀਂ ਹੁਣ ਤੱਕ ਹਜ਼ਾਰਾਂ ਲੋਕਾਂ ਦਾ ਇਲਾਜ ਸਫ਼ਲਤਾਪੂਰਵਕ ਕੀਤਾ ਜਾ ਚੁੱਕਾ ਹੈ। ਕੈਂਸਰ, ਗਠੀਆ, ਗੋਡਿਆਂ ਦੀਆਂ ਦਰਦਾਂ, ਔਰਤਾਂ ਦੀਆਂ ਸਮੱਸਿਆਵਾਂ, ਡਿਪਰੈਸ਼ਨ, ਲਿਵਰ ਤੇ ਦਿਲ ਦੇ ਰੋਗਾਂ ਦਾ ਸ਼ਰਤੀਆ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਤੋਂ ਬਾਅਦ ਉਨ੍ਹਾਂ ਦੀ ਮਰੀਜ਼ਾਂ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: