ਰੂਸ-ਯੂਕਰੇਨ ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਹਮਲਾ ਹੋਇਆ ਹੈ। ਪੁਤਿਨ ਇਸ ਹਮਲੇ ‘ਚ ਵਾਲ-ਵਾਲ ਬਚ ਗਏ। ਹਾਲਾਂਕਿ ਰੂਸ ਨੇ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਦੀ ਲਿਮੋਜ਼ਿਨ ਕਾਰ ਨੇੜੇ ਬੰਬ ਸੁੱਟਿਆ ਗਿਆ। ਫਿਰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਹਮਲਾ ਕਦੋਂ ਅਤੇ ਕਿੱਥੇ ਹੋਇਆ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਆਪਣੀ ਲਿਮੋਜ਼ਿਨ ਕਾਰ ਵਿੱਚ ਘਰ ਪਰਤ ਰਹੇ ਸਨ। ਫਿਰ ਉਨ੍ਹਾਂ ‘ਤੇ ਜਾਨਲੇਵਾ ਹਮਲਾ ਹੋਇਆ। 5 ਗੱਡੀਆਂ ਪੁਤਿਨ ਦੀ ਕਾਰ ਨੂੰ ਐਸਕਾਰਟ ਕਰ ਰਹੀਆਂ ਸਨ। ਪਹਿਲੀ ਗੱਡੀ ਨੂੰ ਐਂਬੂਲੈਂਸ ਨੇ ਰੋਕਿਆ। ਇਸ ਤੋਂ ਬਾਅਦ ਦੂਜੀ ਗੱਡੀ ਨੂੰ ਵੀ ਰੋਕ ਲਿਆ ਗਿਆ। ਪੁਤਿਨ ਤੀਜੀ ਕਾਰ ਵਿੱਚ ਬੈਠੇ ਸਨ। ਉਨ੍ਹਾਂ ਦੀ ਕਾਰ ਦੇ ਖੱਬੇ ਟਾਇਰ ਨੇੜੇ ਜ਼ੋਰਦਾਰ ਧਮਾਕਾ ਹੋਇਆ ਅਤੇ ਧੂੰਆਂ ਉੱਠਣ ਲੱਗਾ। ਉਨ੍ਹਾਂ ਦੇ ਸੁਰੱਖਿਆ ਗਾਰਡ ਤੁਰੰਤ ਹਰਕਤ ‘ਚ ਆ ਗਏ ਅਤੇ ਪੁਤਿਨ ਨੂੰ ਸੁਰੱਖਿਅਤ ਕਿਸੇ ਹੋਰ ਥਾਂ ‘ਤੇ ਲਿਜਾਇਆ ਗਿਆ।
ਯੂਕਰੇਨ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਦੋ ਮਹੀਨੇ ਪਹਿਲਾਂ ਮਈ ਵਿੱਚ ਪੁਤਿਨ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਵਿਚ ਉਨ੍ਹਾਂ ਦਾ ਬਚਾਅ ਹੋ ਗਿਆ। ਯੂਕਰੇਨ ਦੇ ਖੁਫੀਆ ਡਾਇਰੈਕਟੋਰੇਟ ਦੇ ਮੁਖੀ ਕਿਰਿਲੋ ਬੁਡਾਨੋਵ ਨੇ ਕਿਹਾ ਸੀ ਦੋ ਮਹੀਨੇ ਪਹਿਲਾਂ ਪੁਤਿਨ ਨੂੰ ਮਾਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸੁਲਝੇਗੀ ਸੋਨਾਲੀ ਫੋਗਾਟ ਦੀ ‘ਮਰਡਰ ਮਿਸਟਰੀ’! CBI ਵੱਲੋਂ ਕੇਸ ਰਜਿਸਟਰ, ਭਲਕੇ ਗੋਆ ਜਾਏਗੀ ਟੀਮ
ਇੱਕ ਰੂਸੀ ਟੈਲੀਗ੍ਰਾਮ ਚੈਨਲ ਮੁਤਾਬਕ – ਇਹ ਹਮਲਾ ਆਤਮਘਾਤੀ ਹੋ ਸਕਦਾ ਹੈ। ਕਿਉਂਕਿ ਪੁਤਿਨ ਦੇ ਕਾਫਲੇ ਦੀ ਪਹਿਲੀ ਕਾਰ ਨੂੰ ਰੋਕਣ ਵਾਲੀ ਐਂਬੂਲੈਂਸ ਦਾ ਡਰਾਈਵਰ ਮ੍ਰਿਤਕ ਪਾਇਆ ਗਿਆ ਸੀ। ਉਸ ਦੀ ਲਾਸ਼ ਮਿਲੀ। ਇਸ ਦੇ ਨਾਲ ਹੀ ਪੁਤਿਨ ਨੂੰ ਲੈ ਕੇ ਜਾ ਰਹੀ ਇਸ ਪਹਿਲੀ ਕਾਰ ‘ਚ ਮੌਜੂਦ 3 ਲੋਕ ਲਾਪਤਾ ਹੋ ਗਏ।
ਰੂਸੀ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਦੇ ਹੈੱਡ ਬਾਡੀਗਾਰਡ ਸਣੇ ਕਈ ਗਾਰਡਾਂ ਨੂੰ ਮੁਅੱਤਲ ਅਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪੁਤਿਨ ਦੀ ਮੂਵਮੈਂਟ ਬਾਰੇ ਉਨ੍ਹਾਂ ਦੀਆਂ ਸਕਿਓਰਿਟੀ ਸਰਵਿਸਿਜ਼ ਤੋਂ ਇਲਾਵਾ ਕਿਸੇ ਨੂੰ ਵੀ ਪਤਾ ਨਹੀਂ ਸੀ। ਇਸ ਲਈ ਗਾਰਡ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਰਿਪੋਰਟਾਂ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਭਾਵ 24 ਫਰਵਰੀ ਤੋਂ ਪੁਤਿਨ ਦੇ 7 ਨਜ਼ਦੀਕੀ ਦੋਸਤਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਯੂਕਰੇਨ ‘ਤੇ ਹਮਲੇ ਦਾ ਵਿਰੋਧ ਕੀਤਾ।
ਯੂਕਰੇਨ ‘ਤੇ ਹਮਲੇ ਤੋਂ ਬਾਅਦ ਪੁਤਿਨ ਨੂੰ ਰੂਸੀ ਅਧਿਕਾਰੀਆਂ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਰੂਸੀ ਡਿਪਲੋਮੈਟ ਬੋਰਿਸ ਵੋਂਦਰੇਵ ਨੇ ਸਕਿਓਰਿਟੀ ਕੌਂਸਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜੰਗ ਦੇ 28ਵੇਂ ਦਿਨ ਪੁਤਿਨ ਦੇ ਸੀਨੀਅਰ ਸਲਾਹਕਾਰ ਐਂਟੋਲੀ ਚੁਬੈਸ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।